Menu

ਫਰਿਜ਼ਨੋ ਵਿੱਚ ਪੀੜਿਤਾਂ ਨੇ ਦੋਸ਼ੀ ਪਾਦਰੀਆਂ ਦੇ ਨਾਮ ਰੋਕਣ ਤੇ ਕੀਤੀ ਗਿਰਜਾਘਰਾਂ ਸੰਸਥਾਵਾਂ ਦੀ ਨਿੰਦਿਆ

ਫਰਿਜ਼ਨੋ(ਕੈਲੀਫੋਰਨੀਆਂ), 28 ਅਕਤੂਬਰ (ਗੁਰਿੰਦਰਜੀਤ ਨੀਟਾ ਮਾਛੀਕੇ) – ਅਮਰੀਕਾ ਦੇ ਫਰਿਜ਼ਨੋ ਵਿੱਚ ਇਹ ਗੱਲ ਅਜੇ ਵੀ ਸਾਫ ਨਹੀਂ ਹੈ ਕਿ  ਰੋਮਨ ਕੈਥੋਲਿਕ ਸੰਸਥਾ ਲੋਕਾਂ ਵਿੱਚ ਜਿਨਸੀ ਸ਼ੋਸ਼ਣ ਦੇ ਦੋਸ਼ੀ ਪਾਦਰੀਆਂ ਦੀ ਸੂਚੀ  ਜਨਤਕ ਤੌਰ ਤੇ ਸਾਹਮਣੇ ਲੈ ਕੇ ਆਉਣ ਦੀ ਪੁਸ਼ਟੀ ਦੇ ਦੋ ਸਾਲ ਬਾਅਦ ਵੀ ਸੂਚੀ ਜਾਰੀ ਕਰੇਗਾ । ਇੱਕ ਸੰਸਥਾ ਅਨੁਸਾਰ  ਮੁਲਜ਼ਮ ਪੁਜਾਰੀਆਂ ਦੇ ਨਾਵਾਂ ਤੇ ਰੋਕ ਇਸ ਕਰਕੇ ਹੈ ਕਿਉਂਕਿ ਸੰਸਥਾ ਪੀੜਤਾਂ ਤੋਂ ਹੋਰ ਮੁਕੱਦਮਿਆਂ ਨੂੰ ਉਤਸ਼ਾਹਿਤ ਨਹੀਂ ਕਰਨਾ ਚਾਹੁੰਦੀ। ਇਸ ਮਾਮਲੇ ਵਿੱਚ ਕੈਲੀਫੋਰਨੀਆਂ ਵਿਚ ਲਗਭਗ ਸਾਰੇ ਗਿਰਜਾਘਰਾਂ ਨੇ ਆਪਣੀਆਂ ਸੂਚੀਆਂ ਜਾਰੀ ਕੀਤੀਆਂ ਹਨ ਪਰ ਫਰਿਜ਼ਨੋ ਦੇ ਡਾਇਓਸੀਜ਼ ਨੇ ਅਜੇ ਤਕ ਜਨਤਾ ਨਾਲ ਇਹ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਸਤੰਬਰ 2018 ਵਿੱਚ, ਸਾਬਕਾ ਬਿਸ਼ਪ ਅਰਮਾਂਡੋ ਐਕਸ ਓਚੋਆ ਨੇ ਇਹ ਨਿਰਧਾਰਤ ਕਰਨ ਲਈ ਇੱਕ ਸਮੀਖਿਆ ਬੋਰਡ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀ ਕਿ ਫਰਿਜ਼ਨੋ ਦਾ ਡਾਇਓਸੀਜ਼ ਕਿਹੜੀ ਜਾਣਕਾਰੀ ਜਨਤਕ ਕਰੇਗਾ ਫਿਰ ਫਰਵਰੀ 2019 ਵਿਚ, ਅਧਿਕਾਰੀਆਂ ਨੇ ਘੋਸ਼ਣਾ ਕੀਤੀ ਕਿ ਰਾਜਧਾਨੀ ਨੇ ਕਿਨਸਾਲੇ ਮੈਨੇਜਮੈਂਟ ਨੂੰ 1950 ਦੇ ਦਹਾਕੇ ਦੇ ਰਿਕਾਰਡਾਂ ਦੀ ਸਮੀਖਿਆ ਕਰਨ ਲਈ ਨਿਯੁਕਤ ਕੀਤਾ ਸੀ । ਉਸ ਸਮੇਂ ਇਕ  ਅਧਿਕਾਰੀ ਨੇ ਕਿਹਾ ਸੀ ਕਿ ਯੌਨ ਅਪਰਾਧ ਦੇ ਦੋਸ਼ੀ ਪਾਦਰੀਆਂ ਦੇ ਨਾਮ ਇਕ ਸਾਲ ਦੇ ਅੰਦਰ ਜਾਰੀ ਕਰ ਦਿੱਤੇ ਜਾਣਗੇ, ਜੋ ਕਿ 2020 ਦੇ ਸ਼ੁਰੂ ਵਿਚ ਹੋਣੇ ਸਨ। ਇਸ ਸੰਬੰਧੀ ਫਰਿਜ਼ਨੋ ਦੇ ਗਿਰਜਾਘਰਾਂ ਦੇ ਚਾਂਸਲਰ, ਸ਼ੈਰਲ ਸਰਕਿਸੀਅਨ ਨੇ ਪਿਛਲੇ ਹਫਤੇ ਕਿਹਾ ਸੀ ਕਿ ਜਾਂਚ “ਕੰਮ ਚਲ ਰਿਹਾ ਹੈ।” ਜਦਕਿ ਸਹ ਸ਼ਪੱਸ਼ਟ ਨਹੀਂ ਹੈ ਕਿ ਜਾਂਚ ਨੂੰ ਪੂਰਾ ਹੋਣ ਵਿੱਚ ਕਿੰਨਾ ਸਮਾਂ ਲੱਗੇਗਾ ਜਾਂ ਇਸ ਵਿੱਚ ਕੀ ਦੇਰੀ ਹੋ ਰਹੀ ਹੈ।ਫਰਿਜ਼ਨੋ ਦਾ ਇਹ ਡਾਇਓਸੀਜ਼ ਫਰਿਜ਼ਨੋ, ਤੁਲੇਰੇ, ਕਿੰਗਜ਼, ਕੇਰਨ, ਇਨਯੋ, ਮਡੇਰਾ, ਮਰਸਡੀ ਅਤੇ ਮਾਰੀਪੋਸਾ ਕਾਉਂਟੀਜ਼ ਵਿਚ 87 ਪਾਦਰੀਆਂ ਦੀ ਨਿਗਰਾਨੀ ਕਰਦਾ ਹੈ। ਸੂਤਰਾਂ ਅਨੁਸਾਰ ਫਰਿਜ਼ਨੋ ਦੇ ਪਾਦਰੀਆਂ ਵਾਲੀ ਇਹ ਸੰਸਥਾ ਇਸ ਦੀਆਂ ਸੂਚੀਆਂ ਜਾਰੀ ਕਰਨ ਵਿਚ ਦੇਰੀ ਵੀ ਕਰ ਸਕਦੀ ਹੈ ਕਿਉਂਕਿ ਬਾਲ ਪੀੜਤ ਐਕਟ, ਜਿਸ ਨੂੰ ਅਸੈਂਬਲੀ ਬਿੱਲ 218 ਵੀ ਕਿਹਾ ਜਾਂਦਾ ਹੈ, ਦੇ ਨਤੀਜੇ ਵਜੋਂ ਪੀੜਤ ਲੋਕਾਂ ਦੇ ਮੁਕੱਦਮੇ ਲਟਕ ਰਹੇ ਹਨ, ਜੋ ਜਨਵਰੀ ਵਿਚ ਲਾਗੂ ਹੋਏ ਸਨ।  ਪੁਜਾਰੀਆਂ ਦੇ ਨਾਮ ਹੋਣ ਨਾਲ ਹੋਰ ਮੁਕੱਦਮਿਆਂ ਨੂੰ ਵੀ ਰਾਸਤਾ ਮਿਲ ਸਕਦਾ ਹੈ। ਇਸ ਮਾਮਲੇ ਵਿੱਚ ਫਰਿਜ਼ਨੋ ਵਿੱਚ ਪੀੜਿਤ ਲੋਕਾਂ ਦੇ ਬਚਾਅ ਸਮੂਹ ਨੇ ਇਕੱਠੇ ਹੋ ਕਿ ਪਾਦਰੀਆਂ ਅਤੇ ਗਿਰਜਾਘਰਾਂ ਦੀ ਸੰਸਥਾ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39934 posts
  • 0 comments
  • 0 fans