Menu

ਫਰਿਜ਼ਨੋ ਵਿੱਚ ਵਧ ਰਹੇ ਕੋਰੋਨਾਂ ਵਾਇਰਸ ਕੇਸਾਂ ਦਾ ਰੈਸਟੋਰੈਂਟਾਂ, ਚਰਚਾਂ ਆਦਿ ਤੇ ਕੀ ਹੋਵੇਗਾ ਅਸਰ

ਫਰਿਜ਼ਨੋ(ਕੈਲੀਫੋਰਨੀਆਂ), 28 ਅਕਤੂਬਰ(ਗੁਰਿੰਦਰਜੀਤ ਨੀਟਾ ਮਾਛੀਕੇ) – ਪੂਰੇ ਅਮਰੀਕਾ ਵਿੱਚ ਵਾਇਰਸ ਦੇ ਮਾਮਲੇ ਫਿਰ ਤੋਂ ਵਧ ਰਹੇ ਹਨ ਤਾਂ ਫਰਿਜ਼ਨੋ ਵੀ ਲਾਗ ਦੇ ਕੇਸ ਦਰਜ਼ ਕਰਨ ਵਿੱਚ ਪਿੱਛੇ ਨਹੀਂ ਹੈ। ਸ਼ੁੱਕਰਵਾਰ ਤੋਂ ਫਰਿਜ਼ਨੋ ਕਾਊਂਟੀ ਵਿੱਚ ਤਕਰੀਬਨ 400 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ ਜਿਸ ਨਾਲ ਮਰੀਜਾਂ ਦੀ ਹਸਪਤਾਲਾਂ ਵਿੱਚ ਦਾਖਲ ਹੋਣ ਅਤੇ ਮੌਤਾਂ ਵਿੱਚ  ਵਿੱਚ ਵਾਧੇ ਦੀ  ਜਿਆਦਾ ਸੰਭਾਵਨਾ ਹੈ। ਇਸਦੇ ਨਾਲ ਹੀ ਇੱਥੇ ਵਪਾਰ ਅਤੇ ਜ਼ਿੰਦਗੀ ਦੇ ਹੋਰ ਸੈਕਟਰ ਮੁੜ ਖੋਲ੍ਹਣ ਵਿੱਚ ਮੁਸ਼ਕਿਲ ਹੋ ਸਕਦੀ ਹੈ। ਕੈਲੀਫੋਰਨੀਆ ਦੇ ਜਨ ਸਿਹਤ ਵਿਭਾਗ ਦੁਆਰਾ ਕਾਉਂਟੀ ਵਿੱਚ ਐਤਵਾਰ ਨੂੰ ਰਿਪੋਰਟ ਕੀਤੇ ਗਏ 162 ਨਵੇਂ ਸੰਕਰਮਣ ਦੇ ਮਾਮਲੇ ਸਤੰਬਰ ਦੇ ਸ਼ੁਰੂ ਵਿੱਚ ਮਾਮਲਿਆਂ ਵਿੱਚ ਸਭ ਤੋਂ ਵੱਧ  ਸਨ।  ਇਹ ਸ਼ਨੀਵਾਰ ਨੂੰ 119 ਅਤੇ ਸੋਮਵਾਰ ਨੂੰ 106 ਦਰਜ਼ ਕੀਤੇ ਗਏ ਸਨ। ਫਰਿਜ਼ਨੋ  ਇਸ ਵੇਲੇ ਸੁਰੱਖਿਅਤ ਅਰਥਵਿਵਸਥਾ ਲਈ ਰਾਜ ਦੇ ਬਲੂਪ੍ਰਿੰਟ ਦੇ ਟੀਅਰ 2 ਵਿੱਚ 29 ਸਤੰਬਰ ਨੂੰ ਟੀਅਰ 1 ਤੋਂ ਮੁੜ ਕੇ ਆਇਆ ਹੈ। ਟੀਅਰ 1 ਜੋ ਕਿ ਸਭ ਤੋਂ ਵੱਧ ਪ੍ਰਭਾਵਿਤ ਪੱਧਰ ਹੈ ਦੇ ਤਹਿਤ, ਰੈਸਟੋਰੈਂਟਾਂ ਨੂੰ ਇਨਡੋਰ ਡਾਇਨਿੰਗ ਦੀ ਪੇਸ਼ਕਸ਼ ਕਰਨ ‘ਤੇ ਪਾਬੰਦੀ ਸੀ ਅਤੇ ਚਰਚ ਅੰਦਰ ਸੇਵਾਵਾਂ ਵੀ ਠੱਪ ਸਨ ਇਸਦੇ ਨਾਲ ਹੀ ਸਿਹਤ ,ਕਲੱਬ ਅਤੇ ਜਿੰਮ ਸਹੂਲਤਾਂ ਵੀ ਸੀਮਿਤ ਸਨ। ਟੀਅਰ 2 ਵਿੱਚ, ਰੈਸਟੋਰੈਂਟ 25% ਤੱਕ ਦੀ ਸਮਰੱਥਾ ਦੇ ਨਾਲ ਅੰਦਰੂਨੀ ਖਾਣਾ ਦੁਬਾਰਾ ਸ਼ੁਰੂ ਕਰ ਸਕਦੇ ਹਨ, ਚਰਚ 100 ਤੋਂ ਘੱਟ ਵਿਅਕਤੀਆਂ ਜਾਂ 25% ਦੀ ਸਮਰੱਥਾ ਨਾਲ ਸੇਵਾਵਾਂ ਨਿਭਾ ਸਕਦੇ ਹਨ, ਅਤੇ ਹੋਰ ਕਾਰੋਬਾਰ ਵੀ ਖੁੱਲ ਸਕਦੇ ਹਨ। ਪਰ ਹੁਣ ਅਕਤੂਬਰ ਮਹੀਨੇ ਖਤਮ ਹੋਣ ਵਾਲੇ ਹਫਤੇ ਵਿੱਚ ਪ੍ਰਤੀ 100,000 ਨਿਵਾਸੀਆਂ ਤੇ ਰੋਜ਼ਾਨਾ 7.3 ਨਵੇਂ ਦਰਜ ਕੀਤੇ ਗਏ ਹਨ ਜਿਸ ਨਾਲ ਵਾਇਰਸ ਦੇ ਕੇਸਾਂ ਦਾ ਗ੍ਰਾਫ ਫਿਰ ਉੱਪਰ ਵੱਲ ਜਾ ਰਿਹਾ ਹੈ।
ਜੇਕਰ ਇਹ ਵਾਧਾ ਜਾਰੀ ਰਿਹਾ ਤਾਂ ਫਰਿਜ਼ਨੋ ਦੇ ਫਿਰ ਤੋਂ ਟੀਅਰ 1 ਦੇ ਪਾਬੰਦੀਆਂ ਵਾਲੇ ਪੱਧਰ ਵਿੱਚ ਜਾਣ ਦੇ ਪੂਰੇ ਅਸਾਰ ਹਨ।

ਅਮਿਤ ਸ਼ਾਹ ਨੇ ਗਾਂਧੀਨਗਰ ਲੋਕ ਸਭਾ ਸੀਟ…

ਨਵੀਂ ਦਿੱਲੀ, 19 ਅਪ੍ਰੈਲ 2024- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਜਪਾ ਦੀ ਰਵਾਇਤੀ ਗਾਂਧੀਨਗਰ ਲੋਕ ਸਭਾ ਸੀਟ ਤੋਂ…

“ਯਾਦ ਰੱਖੋ, ਤੁਹਾਡੀ ਇੱਕ-ਇੱਕ ਵੋਟ…

ਨਵੀਂ ਦਿੱਲੀ, 19 ਅਪ੍ਰੈਲ: ਲੋਕ ਸਭਾ ਚੋਣਾਂ…

ਜੇਜੇਪੀ ਨੂੰ ਇਕ ਹੋਰ ਝਟਕਾ,ਅੰਬਾਲਾ…

ਅੰਬਾਲਾ, 19 ਅਪ੍ਰੈਲ : ਲੋਕ ਸਭਾ ਚੋਣਾਂ ਤੋਂ…

‘ਆਪ’ ‘ਚ ਬਗਾਵਤ: ਡਿਪਟੀ ਮੇਅਰ…

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39820 posts
  • 0 comments
  • 0 fans