ਕਾਹਨੂੰਵਾਨ, 27 ਅਕਤੂਬਰ (ਕੁਲਦੀਪ ਜਾਫਲਪੁਰ) – ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸਹਿਰੇ ਦੇ ਮੌਕੇ ਕਾਹਨੂੰਵਾਨ ਦੀ ਕ੍ਰਿਕਟ ਗਰਾਊਂਡ ਵਿੱਚ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਕਾਹਨੂੰਵਾਨ ਤੋਂ ਇਲਾਵਾ ਜ਼ਿਲ੍ਹਾ ਗੁਰਦਾਸਪੁਰ ਹੁਸ਼ਿਆਰਪੁਰ ਅਜਨਾਲਾ ਅਤੇ ਹਿਮਾਚਲ ਦੀਆਂ ਟੀਮਾਂ ਨੇ ਵੀ ਭਾਗ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟੂਰਨਾਮੈਂਟ ਦੇ ਸੇਵਾਦਾਰ ਯੁਵਰਾਜ ਸਿੰਘ ਅਤੇ ਸਾਥੀਆਂ ਨੇ ਦੱਸਿਆ ਕਿ ਇਸ ਵਾਰ ਟੂਰਨਾਮੈਂਟ ਵਿਚ ਨੇੜਲੇ ਜ਼ਿਲ੍ਹਿਆਂ ਤੋਂ ਇਲਾਵਾ ਹਿਮਾਚਲ ਦੀ ਟੀਮ ਸਮੇਤ 16 ਟੀਮਾਂ ਨੇ ਸ਼ਿਰਕਤ ਕੀਤੀ। ਇਸ ਟੂਰਨਾਮੈਂਟ ਦਾ ਉਦਘਾਟਨ ਬਾਬਾ ਮਹੇਸ਼ ਨਾਥ ਕੁਲਵੰਤ ਸਿੰਘ ਮੋਤੀ ਭਾਟੀਆ ਅਤੇ ਠਾਕਰ ਸਤੀਸ਼ ਕੁਮਾਰ ਨੇ ਕੀਤਾ।16 ਟੀਮਾਂ ਦੇ ਲੀਗ ਮੈਚਾਂ ਤੋਂ ਬਾਅਦ ਸੈਮੀ ਫਾਈਨਲ ਵਿੱਚ ਪਹੁੰਚੀਆਂ ਟੀਮਾਂ ਵਿੱਚੋਂ ਕਾਹਨੂੰਵਾਨ ਅਤੇ ਕਲਾਨੌਰ ਦੀਆਂ ਟੀਮਾਂ ਫਾਈਨਲ ਵਿੱਚ ਪਹੁੰਚੀਆਂ। ਜਿਥੇ ਇਨ੍ਹਾਂ ਟੀਮਾਂ ਦੇ ਫਸਵੇਂ ਅਤੇ ਦਿਲ ਖਿੱਚਵੇਂ ਮੈਚ ਵਿਚ ਕਲਾਨੌਰ ਦੀ ਟੀਮ ਨੇ ਮਹਾਰਾਣਾ ਪ੍ਰਤਾਪ ਕਲੱਬ ਕਾਹਨੂੰਵਾਨ ਨੂੰ ਹਰਾ ਕੇ ਦੁਸ਼ਹਿਰੇ ਦਾ ਖ਼ਿਤਾਬੀ ਟੂਰਨਾਮੈਂਟ ਫਾਈਨਲ ਆਪਣੇ ਨਾਮ ਕੀਤਾ। ਇਸ ਮੌਕੇ ਗੱਲਬਾਤ ਕਰਦੇ ਹੋਏ ਅਤੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਬਾਬਾ ਮਹੇਸ਼ ਨਾਥ ਅਤੇ ਠਾਕਰ ਸਤੀਸ਼ ਸਿੰਘ ਨੇ ਕਿਹਾ ਕਿ ਅਜਿਹੇ ਟੂਰਨਾਮੈਂਟ ਅਕਸਰ ਹੀ ਕਰਵਾਉਣੇ ਚਾਹੀਦੇ ਹਨ।ਇਸ ਨਾਲ ਖਿਡਾਰੀਆਂ ਦੀ ਖੇਡ ਵਿੱਚ ਨਿਖਾਰ ਆਉਂਦਾ ਹੈ ਇਸ ਤੋਂ ਇਲਾਵਾ ਨੋਜਵਾਨਾਂ ਨੂੰ ਆਪਣੀ ਸਿਹਤ ਤੰਦਰੁਸਤ ਰੱਖਣ ਅਤੇ ਆਪਣੀ ਸੋਚ ਨਿਰੋਈ ਰੱਖਣ ਦਾ ਮੌਕਾ ਮਿਲਦਾ ਹੈ। ਜੇਤੂ ਟੀਮਾਂ ਨੂੰ ਇਨਾਮ ਵੰਡ ਅੱਡ ਬਾਬਾ ਮਹੇਸ਼ ਨਾਥ ਸਾਬਕਾ ਸਮਿਤੀ ਮੈਂਬਰ ਰਮੇਸ਼ ਸਿੰਘ ਯੁਵਰਾਜ ਸਿੰਘ ਅਤੇ ਹੋਰ ਕਲੱਬ ਦੇ ਮੈਂਬਰਾਂ ਨੇ ਕੀਤੀ। ਇਸ ਮੌਕੇ ਸਥਾਨਕ ਲੋਕਾਂ ਤੋਂ ਇਲਾਵਾ ਮਹਾਰਾਣਾ ਪ੍ਰਤਾਪ ਯੂਥ ਕਲੱਬ ਵਲੋਂ ਕ੍ਰਿਕਟ ਟੂਰਨਾਮੈਂਟ ਦੇ ਪ੍ਰਧਾਨ ਠਾਕੁਰ ਯੁਵਰਾਜ ਸਿੰਘ, ਪੰਕਜ ਠਾਕੁਰ, ਹਰਜੋਤ ਛੋਟੂ, ਅਮਨ ਠਾਕੁਰ, ਐੱਨ ਆਰ ਆਈ ਵਿਸ਼ਾਲ ਠਾਕੁਰ ਕੈਨੇਡਾ, ਗੱਗੂ ਠਾਕੁਰ ਕੈਨੇਡਾ, ਰੋਮੀ ਠਾਕੁਰ ਅਮਰੀਕਾ, ਹਰਪ੍ਰੀਤ ਅਮਰੀਕਾ, ਸੁਬਾਸ਼ ਚੰਦਰ,ਓਂਕਾਰ ਸਿੰਘ ਕਾਰੀ,ਬਲਵਾਨ ਠਾਕੁਰ,ਸੋਹਣ ਸਿੰਘ ਨੈਨੇਕੋਟ,ਜੋਗਿੰਦਰ ਸਿੰਘ,ਹਰਚੰਦ ਫੀਨਾਨਸ,ਗਰੂਵੀ ਸੈਲੂਨ ਕਾਹਨੂੰਵਾਨ ਅਤੇ ਕਲੱਬ ਦੇ ਮੈਂਬਰ ਵੀ ਹਾਜ਼ਰ ਸਨ ।