ਫਾਜ਼ਿਲਕਾ, 26 ਅਕਤੂਬਰ(ਸੁਰਿੰਦਰਜੀਤ ਸਿੰਘ) – ਨਗਰ ਕੋਂਸਲ ਫਾਜਿਲਕਾ ਦੇ ਪ੍ਰਬੰਧਕ ਸ਼੍ਰੀ ਸੂਬਾ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡੇਂਗੂ ਮਲੇਰੀਆ ਦੀ ਰੋਕਥਾਮ ਲਈ ਸਿਹਤ ਵਿਭਾਗ ਨਾਲ ਮਿਲ ਕੇ ਲਗਾਤਾਰ ਫੋਗਿੰਗ ਸਪਰੇਅ ਅਤੇ ਡੇਂਗੂ ਲਾਰਵੇ ਦੀ ਚੈਂਕਿੰਗ ਅਤੇ ਚਲਾਨ ਦੀ ਪਕਿਰਿਆ ਜਾਰੀ ਹੈ।ਜਿਸ ਤਹਿਤ ਨਗਰ ਕੋਂਸਲ ਵੱਲੋਂ ਸ਼ਹਿਰ ਵਿੱਚ ਫੋਗਿੰਗ ਕਰਨ ਲਈ ਤਿੰਨ ਟੀਮਾਂ ਬਣਾਈਆ ਹੋਇਆ ਹਨ ਜ਼ੋ ਕਿ ਵਹਿਕਲ ਮਾਉਂਟੈਂਟ ਅਤੇ ਮੈਨੂਅਨ ਮਸ਼ੀਨਾ ਦੁਆਰਾ ਸਿਹਤ ਵਿਭਾਗ ਨਾਲ ਤਾਲ ਮੇਲ ਕਰਕੇ ਬਣਾਏ ਸ਼ਡਿਉਲ ਅਨੂਸਾਰ ਰੋਜਾਨਾ ਸਵੇਰੇ ਅਤੇ ਸ਼ਾਮ ਫੋਗਿੰਗ ਕਰ ਰਹੀਆ ਹਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਨਾਦੀ ਕਰਵਾਈ ਜਾ ਰਹੀ ਹੈ। ਕਾਰਜ ਸਾਧਕ ਅਫਸਰ ਨਗਰ ਕੋਂਸਲ ਫਾਜਿਲਕਾ ਸ੍ਰੀ ਰਜਨੀਸ਼ ਕੁਮਾਰ ਨੇ ਦੱਸਿਆ ਕਿ ਲੋਕਾਂ ਨੂੰ ਡੇਂਗੂ ਦੀ ਰੋਕਥਾਮ ਬਾਰੇ ਜਾਣੂੰ ਕਰਵਾਉਣ ਲਈ 4000 ਪੰਫਲੇਟ ਵੰਡੇ ਗਏ। ਲਾਰਵਾ ਪਾਏ ਜਾਣ `ਤੇ 12 ਚਲਾਨ ਵੀ ਕੀਤੇ ਗਏ ਹਨ।ਉਨ੍ਹਾਂ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਦੀਆਂ ਪਾਣੀਂ ਵਾਲੀਆਂ ਟੈਂਕਿਆ ਢੱਕ ਕੇ ਰਖੀਆਂ ਜਾਣ ਅਤੇ ਘਰਾਂ ਦੀਆਂ ਛੱਤਾਂ ਤੇ ਪਏ ਪੁਰਾਣੇ ਸਮਾਨ/ਕਬਾੜ ਨੂੰੰ ਢੱਕ ਕੇ ਜਾਂ ਮੁਦਾ ਕਰਕੇ ਰੱਖਿਆ ਜਾਵੇ ਅਤੇ ਕੁਲਰਾਂ, ਫਰਿਜਾਂ ਦੀਆਂ ਟੇ੍ਰਆਂ ਦੀ ਹਫਤੇ ਦੇ ਵਿੱਚ ਇੱਕ ਵਾਰ ਸਫਾਈ ਕੀਤੀ ਜਾਵੇ ਅਤੇ ਮੱਛਰਾਂ ਤੋਂ ਬਚਾਅ ਲਈ ਆਪਣੇ ਸ਼ਰੀਰ ਨੂੰ ਕਪੜੇਆਂ ਨਾਲ ਢੱਕ ਕੇ ਰੱਖਿਆ ਜਾਵੇ ਅਤੇ ਮੱਛਰ ਭਗਾਓ ਕਰੀਮਾਂ ਅਤੇ ਤੇਲ ਦੀ ਵਰਤੋਂ ਕੀਤੀ ਜਾਵੇ। ਇਸ ਮੋਕੇ ਸੈਂਨਟਰੀ ਇੰਸਪੈਕਟਰ ਸ੍ਰੀ ਨਰੇਸ਼ ਖੇੜਾ ਤੋਂ ਇਲਾਵਾ ਨਗਰ ਕੌਂਸਲ ਦਾ ਸਟਾਫ ਮੌਜੂਦ ਸਨ।