Menu

328 ਪਾਵਨ ਸਰੂਪਾਂ ਨੂੰ ਗਾਇਬ ਕਰਨ ਵਾਲੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਦੇ ਮਸਲੇ ਤੇ ਸਾਰੀਆਂ ਜਥੇਬੰਦੀਆਂ ਇਕਮੁੱਠ ਹਨ-ਗੁਰਜੰਟ ਸਿੰਘ ਰੂਪੋਵਾਲੀ

ਖਾਲੜਾ 16 ਸਤੰਬਰ (ਗੁਰਪ੍ਰੀਤ ਸਿੰਘ ਸ਼ੈਡੀ) – ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਤੇ ਸਮੂਚੀਆਂ ਜਥੇਬੰਧੀਆਂ ਭਾਵੇਂ ਉਹਨਾਂ ਦੇ ਆਪਸੀ ਮਤਭੇਦ ਹੋਣ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਮਲੇ ਵਿਚ ਸਾਰੀਆਂ ਸਿੱਖ ਜਥੇਬੰਧੀਆਂ ਇਕਮੁੱਠ ਹਨ।ਇਸ ਗੱਲ ਦਾ ਸਬੂਤ ਉਹਨਾਂ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਵਾਸਤੇ ਲਗਾਏ ਗਏ ਧਰਨੇ ਤੋਂ ਮਿਲਦਾ ਹੈ ਜੋ ਸਾਰਿਆਂ ਨੇ ਰਲ ਮਿਲ ਕੇ ਦੋ ਦਿਨ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਦੇ ਅੱਗੇ ਲਗਾਇਆ ਹੈ।ਇਸ ਸ਼ਾਂਤਮਈ ਧਰਨੇ ਦਾ ਕੇਵਲ ਇਕ ਹੀ ਮਨੋਰਥ ਹੈ ਕਿ ਜਿਹਨਾਂ ਮੁਲਾਜਮਾਂ ਨੇ ਪਾਵਨ ਸਰੂਪ ਲਾਪਤਾ ਕੀਤੇ ਹਨ ਉਹਨਾਂ ਨੂੰ ਸਜਾ ਦਿਵਾਉਣਾ ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖੀ ਲਹਿਰ ਟੀਮ ਦੇ ਪ੍ਰਚਾਰਕ ਭਾਈ ਗੁਰਜੰਟ ਸਿੰਘ ਰੂਪੋਵਾਲੀ ਨੇ ਪਤਰਕਾਰ ਨਾਲ ਗੱਲ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਐਸ.ਜੀ.ਪੀ.ਸੀ. ਨੂੰ ਜਥੇਬੰਧੀਆਂ ਵੱਲੋਂ ਦਿਤੇ ਗਏ ਮੰਗ ਪੱਤਰ ਤੋਂ ਬਾਅਦ ਜੋ ਲਿਖਤੀ ਜੁਆਬ ਮਿਲਿਆ ਹੈ ਉਸ ਵਿਚ ਉਹਨਾਂ ਨੇ ਕਿਹਾ ਕਿ ਸਾਨੂੰ ਕੁੱਝ ਸੰਪਰਦਾਵਾਂ ਨੇ ਇਹ ਕਿਹਾ ਹੈ ਕਿ ਇਸ ਮਸਲੇ ਨੂੰ ਬਾਹਰ ਨਾ ਖੜਿਆ ਜਾਵੇ ਭਾਵ ਕਿ ਪੁਲਿਸ ਪ੍ਰਸ਼ਾਸ਼ਨ ਨੂੰ ਨਾ ਦਿਤਾ ਜਾਵੇ, ਤੇ ਦੋਸ਼ੀਆਂ ਨੂੰ ਸਜਾਵਾਂ ਖੁੱਦ ਦਿਤੀਆਂ ਜਾਣ।ਰੂੋਪਵਾਲੀ ਨੇ ਕਿਹਾ ਕਿ ਇਸ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਸਹਿਮਤ ਨਹੀਂ ਹਨ।ਅਤੇ ਸੰਗਤਾਂ ਵੱਲੋਂ ਉਹਨਾਂ ਸੰਪਰਦਾਵਾਂ ਤੇ ਵੀ ਸੁਆਲ ਚੁੱਕੇ ਗਏ ਹਨ ਜੋ ਦੋਸ਼ੀਆਂ ਨੂੰ ਬਚਾਉਣ ਵਿਚ ਉਹਨਾਂ ਦਾ ਸਾਥ ਦੇ ਰਹੇ ਹਨ।ਦੂਸਰਾ ਜੋ ਉਹਨਾਂ ਐਸ.ਜੀ.ਪੀ.ਸੀ. ਵੱਲੋਂ ਇਹ ਕਿਹਾ ਗਿਆ ਕਿ ਜਲਦੀ ਹੀ ਜਿਥੇ ਪਾਵਨ 328 ਸਰੂਪ ਗਏ ਹਨ।ਉਹ ਸੰਗਤਾਂ ਦੇ ਸਾਹਮਣੇ ਲਿਸਟ ਰੱਖੀ ਜਾਵੇਗੀ।ਜਿਸ ਦੀ ਭਾਲ ਜਾਰੀ ਹੈ। ਜਿਸ ਤੇ ਸੰਗਤਾਂ ਦਾ ਇਹ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਦੋਸ਼ੀਆਂ ਨੂੰ ਬਚਾਉਣ ਵਾਸਤੇ ਆਪਣੇ ਚਹੇਤਿਆਂ ਦੇ ਵੀ 328 ਅਡਰੈਸ ਭਾਵ ਪਤੇ ਦੇ ਸਕਦੀ ਹੈ ਕਿ ਸਰੂਪ ਇਹਨਾਂ ਥਾਵਾਂ ਤੇ ਮੌਜੂਦ ਹਨ।

Listen Live

Subscription Radio Punjab Today

Our Facebook

Social Counter

  • 17184 posts
  • 0 comments
  • 0 fans

Log In