Menu

ਜੰਗਲਾਂ ਦੀ ਅੱਗ ਲਈ ਸਭ ਤੋਂ ਭੈੜੇ ਮੌਸਮ ਦੀ ਐਤਵਾਰ ਤੋਂ ਸ਼ੁਰੂ ਹੋਣ ਦੀ ਚਿਤਾਵਨੀ

ਫਰਿਜ਼ਨੋ(ਕੈਲੀਫੋਰਨੀਆਂ),26 ਅਕਤੂਬਰ(ਗੁਰਿੰਦਰਜੀਤ ਨੀਟਾ ਮਾਛੀਕੇ) – ਅਮਰੀਕਾ ਦੇ ਕੈਲੀਫੋਰਨੀਆਂ ਵਿੱਚ ਜੰਗਲੀ ਅੱਗ ਨੇ ਪਹਿਲਾਂ ਹੀ ਬਹੁਤ ਤਬਾਹੀ ਮਚਾਈ ਹੋਈ ਹੈ। ਪਰ ਹੁਣ ਅਕਤੂਬਰ ਦੇ ਅਖੀਰ ਵਿੱਚ ਇਸ ਲਈ ਸਭ ਤੋਂ ਵੱਡਾ ਖ਼ਤਰਾ ਮੌਸਮ ਦੇ ਖਰਾਬ ਹੋਣ ਦਾ ਹੈ। 2020 ਦੇ ਸਭ ਤੋਂ ਵੱਧ ਅੱਗ ਦੇ ਖਤਰੇ ਵਿਚ ਕੈਲੀਫੋਰਨੀਆਂ ਉੱਚ ਅਲਰਟ ਤੇ ਹੈ, ਕਿਉਂਕਿ ਤੇਜ਼ ਹਵਾਵਾਂ ਜੋ ਕਿ ਕੁਝ ਥਾਵਾਂ ਤੇ 70 ਮੀਲ ਪ੍ਰਤੀ ਘੰਟੇ ਤੱਕ ਪਹੁੰਚ ਸਕਦੀਆਂ ਹਨ ਜਿਸ ਨਾਲ ਉੱਤਰੀ ਸੈਕਰਾਮੈਂਟੋ  ਅਤੇ ਸੀਅਰਾ ਤਲ ਦੇ ਨਾਲ-ਨਾਲ, ਬੇਅ ਏਰੀਆ ਅਤੇ ਲਾਸ ਏਂਜਲਸ ਤੱਕ ਖਤਰਾ ਪੈਦਾ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਜਲਵਾਯੂ ਮਾਹਰਾਂ ਦੇ ਅਨੁਸਾਰ ਸਮੁੰਦਰੀ ਕੰਢੇ  ਡਾਇਬਲੋ ਅਤੇ ਸੈਂਟਾ ਅਨਾ ਦੀਆਂ ਹਵਾਵਾਂ ਇਸ ਅੱਗ ਵਿੱਚ ਤੇਲ ਪਾਉਣ ਦਾ ਕੰਮ ਕਰ ਸਕਦੀਆਂ ਹਨ ਅਤੇ ਇਹ ਐਤਵਾਰ ਤੋਂ ਸ਼ੁਰੂ ਹੋ ਸਕਦੀਆਂ ਹਨ। ਕੈਲੀਫੋਰਨੀਆਂ ਫਾਇਰ ਵਿਭਾਗ ਅਨੁਸਾਰ ਇਸ ਨਾਲ 2017 ਵਰਗੇ ਹਾਲਾਤਾਂ ਦਾ ਸਾਹਮਣਾ ਹੋ ਸਕਦਾ ਹੈ ਜਦੋਂ ਭਾਰੀ ਜੰਗਲੀ ਅੱਗ ਨੇ ਉੱਤਰੀ ਖਾੜੀ ਵਿਚ ਹਜ਼ਾਰਾਂ ਘਰਾਂ ਨੂੰ ਤਬਾਹ ਕਰ ਦਿੱਤਾ ਸੀ ਅਤੇ ਦਰਜਨਾਂ ਲੋਕਾਂ ਦੀ ਮੌਤ ਹੋ ਗਈ ਸੀ। ਐਤਵਾਰ ਤੋਂ ਸ਼ੁਰੂ ਹੋ ਕੇ ਉੱਤਰੀ ਕੈਲੀਫੋਰਨੀਆਂ ਵਿਚ ਹਵਾਵਾਂ ਦੀ 40 ਤੋਂ 50 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣ  ਦੀ ਸੰਭਾਵਨਾ ਹੈ। ਮਾਹਰਾਂ ਅਨੁਸਾਰ ਸੋਮਵਾਰ ਤੱਕ, ਘੱਟ ਨਮੀ ਨਾਜ਼ੁਕ ਮੌਸਮ ਵਿੱਚ ਯੋਗਦਾਨ ਪਾਵੇਗੀ, ਜਿਸ ਨਾਲ ਅੱਗ ਦੀਆਂ ਲਾਟਾਂ ਨੂੰ ਤੇਜ਼ੀ ਨਾਲ ਫੈਲਣ ਵਿੱਚ ਸਹਾਇਤਾ ਮਿਲੇਗੀ ਅਤੇ ਇਹ ਖਤਰਾ ਮੰਗਲਵਾਰ ਤੱਕ ਜਾਰੀ ਰਹਿ ਸਕਦਾ ਹੈ। ਖਰਾਬ ਮੌਸਮ ਕਰਕੇ ਅੱਗ ਫੈਲਣ ਦੇ ਜਿਆਦਾ ਖਤਰੇ ਨੂੰ ਵੇਖਦਿਆਂ ਹੋਇਆ ਬਿਜਲੀ ਕੰਪਨੀ ਵੱਲੋ ਐਤਵਾਰ ਸਵੇਰ ਤੋਂ ਸ਼ੁਰੂ ਹੋ ਕੇ ਮੰਗਲਵਾਰ ਤੱਕ ਬਿਜਲੀ ਕੱਟ ਲਾਉਣ ਦੀ ਉਮੀਦ ਹੈ। ਜਿਸ ਨਾਲ ਕਿ 72,000 ਗਾਹਕਾਂ ਅਤੇ 38 ਕਾਉਂਟੀਆਂ ਦੇ ਪ੍ਰਭਾਵਿਤ ਹੋਣ ਦੀ ਉਮੀਦ ਹੈ। ਕੈਲੀਫੋਰਨੀਆਂ ਫਾਇਰ ਵਿਭਾਗ ਦੇ ਅਨੁਸਾਰ ਇਸ ਸਾਲ ਘੱਟੋ ਘੱਟ 31 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਰਿਕਾਰਡ ਤੋੜ ਲੱਖਾਂ ਏਕੜ ਤਬਾਹ ਹੋ ਗਏ ਹਨ। ਇਸ ਅੱਗ ਨੂੰ ਕਾਬੂ ਕਰਨ ਲਈ ਸ਼ਨੀਵਾਰ ਤੱਕ ਰਾਜ ਭਰ ਵਿਚ 5,300 ਜਵਾਨ ਜੂਝ ਰਹੇ ਹਨ, ਉਹ 21 ਜੰਗਲੀ ਅੱਗਾਂ ਨਾਲ ਲੜ ਰਹੇ ਸਨ, ਜਿਨ੍ਹਾਂ ਵਿਚੋਂ 12 ਅੱਗਾਂ ਵੱਡੀਆਂ ਮੰਨੀਆਂ ਜਾ ਰਹੀਆਂ ਹਨ।

ਕੇਜਰੀਵਾਲ ਤੇ ਕੇ ਕਵਿਤਾ ਦੀ ਨਿਆਂਇਕ ਹਿਰਾਸਤ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ,…

ਪਹਿਲਾਂ ਪਤਨੀ ਨੇ ਲਿਆ ਫਾਹਾ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

ਦਰਦਨਾਕ ਹਾਦਸਾ ਬੱਸ ਅਤੇ ਟਰੱਕ…

ਕਨੌਜ, 23 ਅਪ੍ਰੈਲ 2024 :  ਆਗਰਾ-ਲਖਨਊ ਐਕਸਪ੍ਰੈੱਸ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39885 posts
  • 0 comments
  • 0 fans