Menu

ਫਰਿਜ਼ਨੋ ਦੇ ਕਾਰੋਬਾਰਾਂ ਨੂੰ ਵਧ ਰਹੇ ਕੋਵਿਡ -19 ਕੇਸਾਂ ਕਰਕੇ ਕਰਨਾ ਪੈ ਸਕਦਾ ਹੈ ਪਾਬੰਦੀਆਂ ਦਾ ਸਾਹਮਣਾ

ਫਰਿਜ਼ਨੋ(ਕੈਲੀਫੋਰਨੀਆਂ),26 ਅਕਤੂਬਰ (ਗੁਰਿੰਦਰਜੀਤ ਨੀਟਾ ਮਾਛੀਕੇ) – ਫਰਿਜ਼ਨੋ ਵਿੱਚ ਵਾਇਰਸ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਹੋਣਾ ਲਗਾਤਾਰ ਜਾਰੀ ਹੈ। ਇਸ ਮਾਰੂ ਬਿਮਾਰੀ ਦੇ ਵਧ ਹੋ ਰਹੇ ਕੇਸਾਂ ਦੇ ਮੱਦੇਨਜ਼ਰ ਇਸ ਖੇਤਰ ਵਿੱਚ  ਰੈਸਟੋਰੈਂਟਾਂ, ਕਾਰੋਬਾਰਾਂ ਅਤੇ ਸਕੂਲਾਂ ਨੂੰ ਨਵੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਫਰਿਜ਼ਨੋ ਦੇ ਸਿਹਤ ਅਧਿਕਾਰੀ ਡਾ. ਰਾਇਸ ਵੋਹਰਾ ਨੇ ਸ਼ੁੱਕਰਵਾਰ ਨੂੰ ਇੱਕ ਮੀਡੀਆ ਬ੍ਰੀਫਿੰਗ ਵਿੱਚ 140 ਤੋਂ ਵੱਧ ਨਵੇਂ ਕੇਸਾਂ ਅਤੇ ਛੇ ਵਾਧੂ ਮੌਤਾਂ ਦੀ ਰਿਪੋਰਟ  ਦਿੰਦਿਆਂ ਇਹ ਚਿੰਤਾ ਜ਼ਾਹਿਰ ਕੀਤੀ ਹੈ। ਵਾਇਰਸ ਦੇ ਸੰਬੰਧ ਵਿੱਚ ਫਰਿਜ਼ਨੋ ਕਾਉਂਟੀ ਕੈਲੀਫੋਰਨੀਆ ਦੇ ਚਾਰ-ਪੱਧਰੀ, ਰੰਗ-ਕੋਡ ਵਾਲੇ ਬਲੂਪ੍ਰਿੰਟ  ਟੀਅਰ 2 ਵਿੱਚ ਹੈ। ਇਸ ਵਿੱਚ ਜੋਖਮ ਨੂੰ ਦਰਸਾਉਣ ਲਈ ਲਾਲ ਰੰਗ ਦਾ ਕੋਡ ਦਿੱਤਾ ਗਿਆ ਹੈ। ਪਰ ਸਤੰਬਰ ਦੇ ਅਖੀਰ ਵਿਚ ਟੀਅਰ 2 ਵਿਚ ਦਾਖਲ ਹੋਣ ਤੋਂ ਬਾਅਦ ਇੱਥੇ ਹੋਰਾਂ ਖੇਤਰਾਂ  ਦੀ ਤਰ੍ਹਾਂ ਜਾਮਨੀ ਟੀਅਰ 1 ਵਿਚ ਵਾਪਿਸ ਜਾਣ ਦਾ ਖਤਰਾ ਮੰਡਰਾ ਰਿਹਾ ਹੈ। ਜਿਸ ਵਿੱਚ ਕਾਰੋਬਾਰ, ਚਰਚ ਅਤੇ ਸਕੂਲਾਂ ਆਦਿ ਦੇ ਖੁੱਲਣ ਤੇ ਪਾਬੰਦੀ ਹੈ। ਜਦਕਿ ਟੀਅਰ 2 ਦੇ ਤਹਿਤ, ਰੈਸਟੋਰੈਂਟ 25% ਤੱਕ ਦੀ ਸਮਰੱਥਾ ਤੇ ਇਨਡੋਰ ਡਾਇਨਿੰਗ ਦੀ ਪੇਸ਼ਕਸ਼ ਕਰ ਸਕਦੇ ਹਨ ,ਚਰਚ 25% ਸਮਰੱਥਾ ਤੇ ਖੁੱਲ੍ਹ ਸਕਦੇ ਹਨ ਅਤੇ ਜਿੰਮ ਵੀ 10% ਤੱਕ ਦੀ ਸਮਰੱਥਾ ਤੇ ਖੁੱਲ ਸਕਦੇ ਹਨ। ਜੇਕਰ ਸਿਹਤ ਵਿਭਾਗ ਮੰਗਲਵਾਰ (27 ਅਕਤੂਬਰ) ਨੂੰ ਆਪਣਾ ਅਗਲਾ ਅਪਡੇਟ ਜਾਰੀ ਕਰਦਾ ਹੈ ਅਤੇ ਫਰਿਜ਼ਨੋ ਨੂੰ ਵਾਪਿਸ ਟੀਅਰ 1 ਵਿੱਚ ਸ਼ਾਮਿਲ ਕਰਦਾ ਹੈ ਤਾਂ ਰਾਜ ਵਿੱਚ ਸਿਹਤ , ਚਰਚ ਅਤੇ ਜਿਮ ਆਦਿ ਅੰਦਰੂਨੀ ਸੇਵਾਵਾਂ ਨਹੀਂ ਦੇ ਸਕਦੇ ਅਤੇ ਰੈਸਟੋਰੈਂਟਾਂ ਨੂੰ  ਸੇਵਾ ਸੀਮਤ ਕਰਨੀ ਪਵੇਗੀ। ਵੋਹਰਾ ਅਨੁਸਾਰ ਜੇ ਫਰਿਜ਼ਨੋ ਵਾਪਿਸ ਜਾਮਨੀ ਰੰਗ ਵਿੱਚ ਜਾਂਦਾ ਹੈ ਤਾਂ ਕਾਰੋਬਾਰਾਂ ਵਿੱਚ ਵੱਡੀ ਰੁਕਾਵਟ ਪਵੇਗੀ। ਟੀਅਰ 2 ਵਿੱਚ ਬਣੇ ਰਹਿਣ ਲਈ ਇਸ ਖੇਤਰ ਨੂੰ ਇਸਦੇ ਮਾਪਦੰਡਾਂ ਨੂੰ ਪੂਰਾ ਕਰਨਾ ਹੋਵੇਗਾ। ਇਸ ਤੋਂ ਇਲਾਵਾ ਫਰਿਜ਼ਨੋ ਵਾਸੀਆਂ ਨੂੰ ਵੀ ਪੂਰੀ ਸਤਰਕਤਾ ਵਰਤਣ ਦੀ ਜਰੂਰਤ ਹੈ, ਜਿਸ ਨਾਲ ਕਾਰੋਬਾਰਾਂ ਤੇ ਕੋਈ ਸੰਕਟ ਨਾ ਆ ਸਕੇ।

Listen Live

Subscription Radio Punjab Today

Our Facebook

Social Counter

  • 18960 posts
  • 1 comments
  • 0 fans

Log In