Menu

ਜੇ ਅਕਾਲੀ ਦਲ ਕਿਸਾਨੀ ਹਿੱਤਾਂ ਪ੍ਰਤੀ ਸੱਚੀ ਮੁੱਚੀ ਸੁਹਿਰਦ ਹੈ ਤਾਂ ਉਹ ਤੁਰੰਤ ਮੋਦੀ ਸਰਕਾਰ ਨਾਲੋਂ ਆਪਣਾ ਨਾਤਾ ਤੋੜੇ: ਬਲਬੀਰ ਸਿੱਧੂ

ਚੰਡੀਗੜ, 16 ਸਤੰਬਰ –  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਖੇਤੀ ਆਰਡੀਨੈਸਾਂ ਸਬੰਧੀ ਦੋਗਲੀ ਸਿਆਸਤ ਕਰਨ ਦਾ ਦੋਸ਼ ਲਾਉਂਦਿਆਂ, ਪੰਜਾਬ ਦੇ ਸਿਹਤ ਤੇ ਪਟਿਵਾਰ ਭਲਾਈਨੇ ਕਿਹਾ ਹੈ ਕਿ ਜੇ ਉਹ ਕਿਸਾਨਾਂ ਅਤੇ ਪੰਜਾਬ ਦੇ ਹਿੱਤਾਂ ਪ੍ਰਤੀ ਸੱਚੀ ਸੁੱਚੀ ਸੁਹਿਰਦ ਹਨ ਤਾਂ ਉਹ ਕਿਸਾਨੀ ਨੂੰ ਤਬਾਹ ਕਰਨ ਦੇ ਰਾਹ ਪਈ ਹੋਈ ਕੇਂਦਰ ਦੀ ਮੋਦੀ ਸਰਕਾਰ ਨਾਲੋਂ ਤੁਰੰਤ ਆਪਣਾ ਨਾਤਾ ਤੋੜਣ। ਉਨਾਂ ਕਿਹਾ ਕਿ ਜੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਨਾਲੋਂ ਆਪਣਾ ਗਠਜੋੜ ਤੋੜ ਕੇ ਕੇਂਦਰ ਸਰਕਾਰ ਵਿਚੋਂ ਬਾਹਰ ਨਹੀਂ ਆਉਂਦਾ ਤਾਂ ਉਹ ਇਹ ਕਿਸਾਨ ਮਾਰੂ ਕਾਨੂੰਨ ਬਣਾਉਣ ਦੀ ਆਪਣੀ ਜ਼ਿਮੇਂਵਾਰੀ ਤੋਂ ਭੱਜ ਨਹੀਂ ਸਕਦਾ।ਸ. ਸਿੱਧੂ ਨੇ ਕਿਹਾ, ‘‘ਸੁਖਬੀਰ ਬਾਦਲ ਵਲੋਂ ਕੱਲ ਲੋਕ ਸਭਾ ਵਿੱਚ ਜਰੂਰੀ ਵਸਤਾਂ ਸਬੰਧੀ ਬਿਲ ਦੇ ਵਿਰੋਧ ਵਿੱਚ ਦਿੱਤੇ ਗਏ ਢਾਈ ਮਿੰਟ ਦੇ ਭਾਸ਼ਨ ਦੇ ਉਦੋਂ ਤੱਕ ਕੋਈ ਮਾਇਨੇ ਨਹੀਂ ਹਨ ਜਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਮੋਦੀ ਸਰਕਾਰ ਵਿੱਚ ਭਾਈਵਾਲ ਬਣਿਆ ਹੋਇਆ ਹੈ। ਅਕਾਲੀ ਦਲ ਦੀ ਤ੍ਰਾਸਦੀ ਇਹ ਹੈ ਕਿ ਉਹ ਕਿਸਾਨਾਂ ਵਿੱਚ ਆਪਣੀ ਭੱਲ ਵੀ ਬਣਾਉਣੀ ਚਾਹੰੁਦਾ ਹੈ ਅਤੇ ਕੇਂਦਰ ਸਰਕਾਰ ਵਿੱਚ ਮਿਲੀ ਹੋਈ ਇੱਕ ਨਿਗੂਣੀ ਜਿਹੀ ਵਜ਼ੀਰੀ ਵੀ ਨਹੀਂ ਛੱਡਣਾ ਚਾਹੁੰਦਾ। ਪਰ ਉਸ ਦੀ ਇਹ ਦੋ ਬੇੜੀਆਂ ਵਿੱਚ ਸਵਾਰ ਹੋਣ ਦੀ ਗੁੰਮਰਾਹਕੁੰਨ ਨੀਤੀ ਕਤੱਈ ਕਾਮਯਾਬ ਨਹੀਂ ਹੋਣੀ ਕਿਉਂਕਿ ਜਨਤਾ ਸਭ ਕੁਝ ਜਾਣਦੀ ਹੈ।’’ਸਿਹਤ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਲੋਂ ਕੱਲ ਲੋਕ ਸਭਾ ਵਿੱਚ ਜਰੂਰੀ ਵਸਤਾਂ ਸਬੰਧੀ ਬਿਲ ਦੇ ਵਿਰੋਧ ਵਿੱਚ ਲਿਆ ਗਿਆ ਸਟੈਂਡ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦਾ ਹੀ ਇੱਕ ਨਵਾਂ ਪੈਂਤੜਾ ਹੈ। ਅਕਾਲੀ ਦਲ ਨੇ ਇਹ ਪੈਂਤੜਾ ਭਾਰਤੀ ਜਨਤਾ ਪਾਰਟੀ ਨਾਲ ਪਰਦੇ ਪਿੱਛੇ ਹੋਏ ਸਮਝੌਤੇ ਪਿੱਛੋਂ ਹੀ ਲਿਆ ਗਿਆ ਹੈ ਜਿਸ ਤਹਿਤ ਅਕਾਲੀ ਦਲ ਸਿਰਫ਼ ਮੂੰਹ ਰੱਖਣ ਲਈ ਹੀ ਇਹਨਾਂ ਆਰਡੀਨੈਸਾਂ ਦਾ ਵਿਰੋਧ ਕਰੇਗਾ ਅਤੇ ਭਾਰਤੀ ਜਨਤਾ ਪਾਰਟੀ ਇਸ ਵਿਰੋਧ ਨੂੰ ਨਜ਼ਰਅੰਦਾਜ ਕਰੇਗੀ।ਸ. ਸਿੱਧੂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦਾ ਇਹ ਕਹਿਣਾ ਸਰਾਸਰ ਗਲਤ ਹੈ ਕਿ ਖੇਤੀ ਆਰਡੀਨੈਸਾਂ ਨੂੰ ਕੇਂਦਰੀ ਕੈਬਨਿਟ ਵਲੋਂ ਪ੍ਰਵਾਨਗੀ ਦੇਣ ਸਮੇਂ ਹਰਸਿਮਰਤ ਕੌਰ ਬਾਦਲ ਨੇ ਗੰਭੀਰ ਖ਼ਦਸ਼ੇ ਪ੍ਰਗਟ ਕੀਤੇ ਸਨ। ਉਹਨਾਂ ਕਿਹਾ ਕਿ ਅਜੇ ਦੋ ਦਿਨ ਪਹਿਲਾਂ ਤੱਕ ਤਾਂ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਸਮੇਤ ਪੂਰਾ ਅਕਲਾੀ ਦਲ ਖੇਤੀ ਆਰਡੀਨੈਸਾਂ ਦੀ ਡੱਟਕੇ ਹਿਮਾਇਤ ਕਰ ਰਿਹਾ ਸੀ। ਸ. ਸਿੱਧੂ ਨੇ ਕਿਹਾ ਕਿ ਅਕਾਲੀ ਦਲ ਤਾਂ ਬਜ਼ੁਰਗ ਆਗੂ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਇਨਾਂ ਆਰਡੀਨੈਂਸਾਂ ਦੇ ਹੱਕ ਵਿਚ ਬਿਆਨ ਦਿਵਾਕੇ ਉਹਨਾਂ ਦੇ ਬਚੇ-ਖੁਚੇ ਵਕਾਰ ਨੂੰ ਢਾਹ ਲਾਉਣ ਦੀ ਹੱਦ ਤੱਕ ਚਲਾ ਗਿਆ ਸੀ। ਅਕਾਲੀ ਦਲ ਵਲੋਂ ਹੁਣ ਵਿਰੋਧ ਦਾ ਲਿਆ ਜਾ ਰਿਹਾ ਨਵਾਂ ਪੈਂਤੜਾ ਪੰਜਾਬ ਵਿੱਚ ਖੇਤੀ ਆਰਡੀਨੈਸਾਂ ਖਿਲਾਫ ਉੱਠੇ ਜ਼ਬਰਦਸਤ ਲੋਕ ਰੋਹ ਦੇ ਡਰ ਵਿਚੋਂ ਨਿਕਲਿਆ ਹੈ।ਸਿਹਤ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਖੇਤੀ ਸੁਧਾਰਾਂ ਦੇ ਨਾਂ ਉੱਤੇ ਬਣਾਏ ਜਾ ਰਹੇ ਨਵੇਂ ਕਾਨੂੰਨ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਘਸਿਆਰੇ ਬਣਾ ਕੇ ਰੱਖ ਦੇਣਗੇ। ਉਹਨਾਂ ਇਹ ਵੀ ਕਿਹਾ ਕਿ ਇਹ ਕਾਨੂੰਨ ਭਾਰਤੀ ਸੰਵਿਧਾਨ ਦੇ ਸੰਘੀ ਸਰੂਪ ਅਤੇ ਭਾਵਨਾ ਦੇ ਬਿਲਕੁਲ ਉਲਟ ਹਨ।ਸ. ਸਿੱਧੂ ਨੇ ਕਿਹਾ ਕਿ ਅਫ਼ਸੋਸ ਇਸ ਗੱਲ ਦਾ ਹੈ ਕਿ ਕਿਸਾਨਾਂ ਦੇ ਹਿੱਤਾਂ ਅਤੇ ਮੁਲਕ ਵਿੱਚ ਹਕੀਕੀ ਸੰਘੀ ਢਾਂਚਾ ਉਸਾਰਣ ਦਾ ਮੁਦੱਈ ਹੋਣ ਦਾ ਦਾਅਵਾ ਕਰਨ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਮਹਿਜ਼ ਇੱਕ ਵਜ਼ੀਰੀ ਖਾਤਰ ਆਪਣੇ ਸਿਧਾਂਤ ਅਤੇ ਇਤਿਹਾਸ ਨੂੰ ਕਲੰਕਤ ਕਰ ਰਿਹਾ ਹੈ।

Listen Live

Subscription Radio Punjab Today

Our Facebook

Social Counter

  • 17165 posts
  • 0 comments
  • 0 fans

Log In