Menu

ਨਹਿਰੀ ਵਿਭਾਗ ਬਰਾਂਚ ਦੇ ਹਰਭਿੰਦਰ ਸਿੰਘ ਮਾਹਲਾ ਚੁਣੇ ਗਏ ਪ੍ਰਧਾਨ

ਕਾਹਨੂੰਵਾਨ (ਕੁਲਦੀਪ ਜਾਫਲਪੁਰ ) –  ਅੱਜ ਪੀ ਡਬਲਿਊ ਫੀਲਡ ਐਂਡ ਵਰਕਸ਼ਾਪ ਯੂਨੀਅਨ ਪੰਜਾਬ ਜ਼ਿਲਾ ਗੁਰਦਾਸਪੁਰ ਦੀ ਬਰਾਂਚ ਹਰਚੋਵਾਲ ਦੀ ਚੋਣ ਸਥਾਨਕ ਨਹਿਰੀ ਰੈਸਟ ਹਾਊਸ ਵਿਖੇ ਹੋਈ।ਇਸ ਸਮੇਂ ਹਰਭਿੰਦਰ ਸਿੰਘ ਮਾਹਲਾ ਪ੍ਰਧਾਨ,ਹਰਦੇਸ ਸਿੰਘ ਠਾਕੁਰ ਜਨਰਲ ਸਕੱਤਰ, ਗੁਰਨਾਮ ਸਿੰਘ ਸੀਨੀਅਰ ਮੀਤ ਪ੍ਰਧਾਨ,ਯੋਗ ਰਾਜ ਵਿਤ ਸਕੱਤਰ, ਹਰਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਭੁਪਿੰਦਰ ਸਿੰਘ ਪ੍ਰੈਸ ਸਕੱਤਰ ਚੁਣੇ ਗਏ।ਇਸ ਸਮੇਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਪ੍ਰਧਾਨ ਗੁਰਦਿਆਲ ਸਿੰਘ ਸੋਹਲ,ਜਿਲਾ ਸੀਨੀਅਰ ਮੀਤ ਪ੍ਰਧਾਨ ਮਾਨ ਸਿੰਘ ਸੋਹਲ,  ਗੁਰਦਿਆਲ ਸਿੰਘ ਬਾਜਵਾ, ਸੁਰਿੰਦਰ ਸਿੰਘ,ਅਨਿਲ ਕੁਮਾਰ , ਕੁਲਦੀਪ ਪੂਰੋਵਾਲ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਥੇਬੰਦੀ ਵਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਿਆਂ ਕਰਨ,ਪੇਅ ਕਮਿਸ਼ਨ,ਡੀ ਏ ਦੀਆਂ ਕਿਸ਼ਤਾਂ, ਪੁਰਾਣੀ ਪੈਨਸ਼ਨ ਬਹਾਲ ਕਰਨ, ਸਰਕਾਰੀ ਵਿਭਾਗਾਂ ਦਾ ਨਿਜੀਕਰਨ ਰੋਕਣ ਲਈ  ਨਵੰਬਰ ਮਹੀਨੇ ਦੇ ਪਹਿਲੇ ਹਫਤੇ ਜ਼ਿਲਾ ਪੱਧਰੀ ਕਨਵੈਨਸ਼ਨ ਕੀਤੀ ਜਾਵੇਗੀ। ਆਗੂਆਂ ਨੇ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਦੀ ਹਮਾਇਤ ਕਰਦਿਆਂ ਕਿਹਾ ਸਰਕਾਰ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨੇ। ਆਗੂਆਂ ਕਿਹਾ ਕਿ ਵਿਭਾਗ ਬੇਲਦਾਰਾਂ ਅਤੇ ਫੀਲਡ ਕਾਮਿਆਂ ਦੀਆਂ ਲਟਕਦੀਆਂ ਮੰਗਾਂ ਜਿਵੇਂ ਸੀਨੀਆਰਤਾ ਸੂਚੀ ਵਿੱਚ ਸੋਧ ਕਰਨੀ, ਤਰੱਕੀਆਂ ਕਰਨ, ਵਰਦੀਆਂ ਅਤੇ ਹੋਰ ਸਾਧਨ ਦੇਣ ਆਦਿ ਹੋਰ ਮੰਗਾਂ ਦਾ ਤੁਰੰਤ ਹੱਲ ਕਰੇ।ਇਸ ਸਮੇਂ ਸੁਰਿੰਦਰ ਸਿੰਘ, ਬਲਰਾਜ, ਤਰਲੋਕ ਸਿੰਘ ਬਾਠ,ਅਮਰੀਕ ਸਿੰਘ, ਗੁਰਦੇਵ ਸਿੰਘ, ਹਰਪਾਲ ਸਿੰਘ, ਬਲਦੇਵ ਸਿੰਘ, ਲਖਵਿੰਦਰ ਸਿੰਘ, ਤਰਸੇਮ ਮਸੀਹ, ਸੋਨੂੰ ਆਦਿ ਹਾਜ਼ਰ ਸਨ। ਨਹਿਰੀ ਵਿਭਾਗ ਦੀ ਮੀਟਿੰਗ ਚ ਹਾਜਰ ਮੁਲਾਜਮ

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39911 posts
  • 0 comments
  • 0 fans