Menu

ਕੋਵਿਡ-19 ਦੌਰਾਨ ਨਹਿਰੂ ਯੁਵਾ ਕੇਂਦਰ ਦਾ ਕੰਮ ਰਿਹਾ ਸ਼ਲਾਘਾਯੋਗ – ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਠਿੰਡਾ

ਬਠਿੰਡਾ, 23 ਅਕਤੂਬਰ – ਭਾਰਤ ਸਰਕਾਰ ਦੇ ਖੁਦ-ਮੁਖਤਿਆਰ ਅਦਾਰੇ ਤੇ ਖੇਡਾਂ ਅਤੇ ਯੁਵਾ ਮਾਮਲੇ ਵਿਭਾਗ ਅਧੀਨ ਨਹਿਰੂ ਯੁਵਾ ਕੇਂਦਰ ਦੀ ਜ਼ਿਲਾ ਸਲਾਹਕਾਰ ਕਮੇਟੀ ਦੀ ਆਨ-ਲਾਈਨ ਮੀਟਿੰਗ ਜ਼ਿਲਾ ਸਲਾਹਕਾਰ ਕਮੇਟੀ ਦੇ ਚੇਅਰਮੈਨ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਪਰਮਵੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਪਰਮਵੀਰ ਸਿੰਘ ਨੇ ਨਹਿਰੂ ਯੂਵਾ ਕੇਂਦਰ ਦੁਆਰਾ ਕੋਵਿਡ-19 ਦੌਰਾਨ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਨੂੰ ਸ਼ਲਾਘਾਯੋਗ ਕਦਮ ਦੱਸਿਆ।
ਮੀਟਿੰਗ ਦੌਰਾਨ ਮੈਂਬਰ ਸਕੱਤਰ ਜ਼ਿਲਾ ਯੂਥ ਕੋਆਰਡੀਨੇਟਰ ਹਰਸ਼ਰਨ ਸਿੰਘ, ਡਿਪਟੀ ਡਾਇਰੈਕਟਰ ਨਹਿਰੂ ਯੁਵਾ ਕੇਂਦਰ ਸੰਗਠਨ ਪੰਜਾਬ ਤੇ ਚੰਡੀਗੜ ਤੋਂ ਇਲਾਵਾ ਜ਼ਿਲੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਨੈਸ਼ਨਲ ਯੂਥ ਵਲੰਟੀਅਰਜ਼ ਤੇ ਯੂਥ ਕਲੱਬ ਮੈਂਬਰਾਂ ਵੱਲੋਂ ਭਾਗ ਲਿਆ ਗਿਆ
ਇਸ ਮੌਕੇ ਸਲਾਹਕਾਰ ਕਮੇਟੀ ਦੇ ਮੈਂਬਰ ਸਕੱਤਰ ਤੇ ਜ਼ਿਲਾ ਯੂਥ ਕੋਆਰਡੀਨੇਟਰ ਹਰਸ਼ਰਨ ਸਿੰਘ ਨੇ ਨਹਿਰੂ ਯੁਵਾ ਕੇਂਦਰ ਵੱਲੋਂ ਕਰਵਾਏ ਜਾਂਦੇ ਵੱਖ-ਵੱਖ ਪ੍ਰੋਗਰਾਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਮੀਟਿੰਗ ਦੌਰਾਨ ਪ੍ਰੋਗਰਾਮਾਂ ਸਮੇਤ ਆਤਮ ਨਿਰਭਰ ਭਾਰਤ, ਨੌਜਵਾਨਾਂ ਨੂੰ ਸਵੈ ਰੁਜਗਾਰ ਪ੍ਰਦਾਨ ਕਰਨ ਅਤੇ ਕੋਵਿਡ-19 ਸਬੰਧੀ ਸਾਵਧਾਨੀਆਂ ਵਰਤਣ ਤੇ ਸ਼ੋਸਲ ਮੀਡੀਆ ‘ਤੇ ਝੂਠੀਆਂ ਅਫਵਾਹਾਂ ਤੋਂ ਬਚਣ ਲਈ ਵਿਚਾਰ-ਚਰਚਾ ਕੀਤੀ ਗਈ
ਇਸ ਦੌਰਾਨ ਫਿੱਟ ਇੰਡੀਆਂ ਮੁਹਿੰਮ ਅਧੀਨ ਨੌਜਵਾਨਾਂ ਲਈ ਸਿਖਲਾਈ ਪ੍ਰੋਗਰਾਮਾਂ ਬਾਰੇ ਦੱਸਦਿਆਂ ਉਨਾਂ ਕਿਹਾ ਕਿ ਨਹਿਰੂ ਯੁਵਾ ਕੇਂਦਰ ਵੱਲੋਂ ਬਲਾਕ ਪੱਧਰ, ਜ਼ਿਲਾ ਪੱਧਰ ‘ਤੇ ਖੇਡਾਂ ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਹਨ ਤਾਂ ਜੋ ਨੌਜਵਾਨ ਤੰਦਰੁਸਤ ਤੇ ਸੱਭਿਆਚਾਰ ਨਾਲ ਜੁੜੇ ਰਹਿਣ। ਇਸ ਤੋਂ ਇਲਾਵਾ ਨੌਜਵਾਨਾਂ ਲਈ ਬਲਾਕ ਪੱਧਰ, ਜ਼ਿਲਾ ਪੱਧਰ, ਸੂਬਾ ਪੱਧਰ ਅਤੇ ਰਾਸ਼ਟਰੀ ਪੱਧਰ ‘ਤੇ ਕਲੀਨ ਵਿਲੇਜ, ਗ੍ਰੀਨ ਵਿਲੇਜ, ਜਲ ਸ਼ਕਤੀ ਅਭਿਆਨ, ਯੁਵਾ ਮੰਡਲ ਵਿਕਾਸ ਅਭਿਆਨ, ਜ਼ਿਲਾ ਯੂਥ ਸੰਮੇਲਨ, ਜ਼ਿਲਾ ਯੂਥ ਮੰਡਲ ਪੁਰਸਕਾਰ ਤੇ ਭਾਸ਼ਣ ਆਦਿ ਮੁਕਾਬਲੇ ਕਰਵਾਏ ਜਾਂਦੇ ਹਨ ਤਾਂ ਜੋ ਮਿਹਨਤੀ ਤੇ ਹੁਨਰਮੰਦ ਨੌਜਵਾਨਾਂ ਨੂੰ ਪੁਰਸਕਾਰ ਹਾਸਿਲ ਕਰਨ ਦਾ ਮੌਕਾ ਮਿਲ ਸਕੇ
ਇਸ ਮੌਕੇ ਡਿਪਟੀ ਡਾਇਰੈਕਟਰ ਸੁਰਿੰਦਰ ਸੈਣੀ, ਲੇਖਾਕਾਰ ਅਨਮੋਲ ਬਜਾਜ ਤੋਂ ਇਲਾਵਾ ਵੱਖ-ਵੱਖ ਬਲਾਕਾਂ ਦੇ ਨੈਸ਼ਨਲ ਯੂਥ ਵਲੰਟੀਅਰ ਤੇ ਯੂਥ ਮੈਂਬਰ ਤੇ ਸਮਾਜ ਸੇਵੀ ਆਦਿ ਹਾਜ਼ਰ ਸਨ।

Listen Live

Subscription Radio Punjab Today

Our Facebook

Social Counter

  • 18960 posts
  • 1 comments
  • 0 fans

Log In