ਕੈਲੀਫੋਰਨੀਆਂ, 22 ਅਕਤੂਬਰ( ਗੁਰਿੰਦਰਜੀਤ ਨੀਟਾ ਮਾਛੀਕੇ) – ਅਮਰੀਕਾ ਵਿੱਚ ਚੱਲ ਰਹੀਆਂ ਵੋਟਾਂ ਦੇ ਮੱਦੇਨਜ਼ਰ ਕੋਰੋਨਾਂ ਵਾਇਰਸ ਦੇ ਚਲਦਿਆਂ ਲਗਭੱਗ 89 ਪ੍ਰਤੀਸ਼ਤ ਅਮਰੀਕੀ ਲੋਕਾਂ ਨੇ ਆਪਣੀ ਵੋਟ ਭੁਗਤਾ ਦਿੱਤੀ ਹੈ ਜਦਕਿ ਅਜੇ ਵੀ ਚੋਣ ਦਿਵਸ ਵਿੱਚ ਕੁੱਝ ਦਿਨ ਬਾਕੀ ਹਨ। ਇੰਨੀ ਜਲਦੀ ਵੋਟਾਂ ਪਾਉਣ ਦੀ ਗਿਣਤੀ ਨੇ ਲੋਕਾਂ ਦੇ ਉਤਸਾਹ ਨੂੰ ਦਰਸਾਇਆ ਹੈ। ਇਸ ਵਾਰ ਡੈਮੋਕਰੇਟਸ ਨੂੰ ਉਮੀਦ ਹੈ ਕਿ ਉਹ 3 ਨਵੰਬਰ ਨੂੰ ਇੱਕ ਫੈਸਲਾਕੁੰਨ ਜਿੱਤ ਪ੍ਰਾਪਤ ਕਰਨਗੇ। ਉਹ ਕਈ ਰਾਜਾਂ ਵਿੱਚ ਰਿਪਬਲਿਕਨ ਪਾਰਟੀ ਨੂੰ ਵੱਡੇ ਫਰਕ ਨਾਲ ਪਛਾੜ ਰਹੇ ਹਨ। ਯੂਨੀਵਰਸਿਟੀ ਆਫ ਮੈਰੀਲੈਂਡ ਦੀ ਇਕ ਸਤੰਬਰ ਨੂੰ ਹੋਈ ਪੋਲ ਦੇ ਅਨੁਸਾਰ, ਇਸ ਸਾਲ ਚੋਣ ਦਿਨ ਤੋਂ ਪਹਿਲਾਂ ਵੋਟਿੰਗ ਦਾ ਵਿਸਥਾਰ ਕੋਰੋਨਾਂ ਵਾਇਰਸ ਮਹਾਂਮਾਰੀ ਕਾਰਨ ਹੋਇਆ ਹੈ ਅਤੇ ਇਹ ਇਕ ਅਜਿਹਾ ਵਿਕਲਪ ਹੈ ਜੋ ਰਜਿਸਟਰਡ ਵੋਟਰਾਂ ਵਿਚੋਂ 60 ਪ੍ਰਤੀਸ਼ਤ ਤੋਂ ਵੱਧ ਚਾਹੁੰਦੇ ਹਨ। ਇਸ ਵਾਰ ਕਈ ਨਵੇਂ ਰਾਜਾਂ ਨੇ ਮੇਲ ਰਾਹੀਂ ਵੋਟਾਂ ਪਾਈਆਂ ਹਨ ਜਿਵੇਂ ਕਿ ਹੈਂਪਸ਼ਾਇਰ। ਇਸਦੇ ਨਾਲ ਹੀ ਵੋਟਰ ਵਿਅਕਤੀਗਤ ਤੌਰ ‘ਤੇ ਜਲਦੀ ਵੋਟਿੰਗ ਦਾ ਲਾਭ ਵੀ ਲੈ ਰਹੇ ਹਨ, ਕੁਝ ਰਾਜਾਂ ਵਿੱਚ ਜਲਦੀ ਵੋਟਿੰਗ ਦੇ ਪਹਿਲੇ ਦਿਨ ਹੀ ਰਿਕਾਰਡ ਤੋੜ ਗਿਣਤੀ ਦਿਖਾਈ ਦਿੱਤੀ ਹੈ। ਸ਼ੁਰੂਆਤੀ ਜਲਦੀ ਵੋਟਿੰਗ ਨਾਲ ਵਰਜੀਨੀਆ ਦੀ ਇਹ ਪਹਿਲੀ ਚੋਣ ਹੈ। ਇਹਨਾਂ ਚੋਣਾਂ ਵਿੱਚ ਨਵੇਂ ਵੋਟਰ ਜੋ 18 ਸਾਲ ਦੇ ਹੋ ਗਏ ਹਨ ਜਾਂ ਪਿਛਲੀ ਰਾਸ਼ਟਰਪਤੀ ਚੋਣ ਨੂੰ ਪੂਰਾ ਕਰ ਚੁੱਕੇ ਹਨ ਵੀ ਸ਼ਾਇਦ ਅਗਲਾ ਰਾਸ਼ਟਰਪਤੀ ਚੁਣਨ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਅਦਾ ਕਰਨਗੇ ਕਿਉਂਕਿ ਮਹਾਂਮਾਰੀ ਦੇ ਚਲਦਿਆਂ ਵੀ ਉਹਨਾਂ ਵਿੱਚ ਉਤਸ਼ਾਹ ਹੈ । ਇੰਨਾ ਹੀ ਨਹੀਂ ਅਮਰੀਕਨਾਂ ਦੇ ਇੱਕ ਵੱਡੇ ਹਿੱਸੇ ਲਗਭੱਗ 40 ਮਿਲੀਅਨ ਨੇ ਵੋਟਾਂ ਪ੍ਰਤੀ ਸਿਰਫ ਆਪਣਾ ਮਨ ਹੀ ਨਹੀਂ ਬਣਾਇਆ ਬਲਕਿ ਉਹਨਾਂ ਨੇ ਆਪਣੀ ਵੋਟ ਤੇ ਮੋਹਰ ਵੀ ਲਗਾਈ ਹੈ