Menu

ਤੁਲਸਾ ਨਸਲੀ ਕਤਲੇਆਮ ਦੇ 99 ਸਾਲਾਂ ਬਾਅਦ ਪੀੜਤਾਂ ਦੀ ਭਾਲ ਵਿੱਚ ਮਿਲੀ ਵਿਸ਼ਾਲ ਕਬਰ

ਕੈਲੀਫੋਰਨੀਆਂ 23 ਅਕਤੂਬਰ (ਗੁਰਿੰਦਰਜੀਤ ਨੀਟਾ ਮਾਛੀਕੇ)   –  ਮਾਨਵਤਾ ਵਿੱਚ ਨਸਲੀ ਹਿੰਸਾ ਪੁਰਾਣੇ ਸਮਿਆਂ ਤੋਂਂ ਹੀ ਚੱਲੀ ਆ ਰਹੀ ਹੈ ਹਾਲਾਂ ਕਿ ਅੱਜਕਲ੍ਹ ਇਹ ਭੇਦਭਾਵ ਘੱਟ ਜਰੂਰ ਹੋ ਗਿਆ ਹੈ ਪਰ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ।ਅਮਰੀਕਾ ਵਿੱਚ ਵੀ ਦਹਾਕਿਆਂ ਪਹਿਲਾਂ ਨਸਲੀ ਭੇਦਭਾਵ ਦੀਆਂ ਘਟਨਾਵਾਂ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਇੱਕ ਕਤਲੇਆਮ ਜੋ ਨਸਲੀ ਭੇਦਭਾਵ ਕਰਕੇ 1921 ਵਿੱਚ ਅਮਰੀਕਾ ਦੇ ਤੁਲਸਾ ਵਿੱਚ ਹੋਇਆ ਸੀ ਦੇ ਸੰਬੰਧ ਵਿੱਚ ਓਕਲਾਹੋਮਾ ਰਾਜ  ਦੇ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ 1921 ਵਿੱਚ ਹੋਏ ਨਸਲੀ ਹੱਤਿਆਕਾਂਡ  ਦੇ ਪੀੜਤਾਂ ਦੀ ਭਾਲ ਕਰ ਰਹੇ ਮਾਹਰਾਂ ਨੂੰ ਲਗਭੱਗ 10 ਲਾਸ਼ਾਂ ਮਿਲੀਆਂ ਹਨ। ਓਕਲਾਹੋਮਾ ਰਾਜ ਦੀ ਪੁਰਾਤੱਤਵ ਵਿਗਿਆਨੀ ਕੈਰੀ ਸਟੈਕਲਬੇਕ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਵਿਸ਼ਾਲ ਕਬਰ ਮਿਲੀ ਹੈ ਜਿੱਥੇ ਕਈ ਵਿਅਕਤੀ ਦਫਨਾਏ ਗਏ ਸਨ। ਇੱਥੇ 99 ਸਾਲਾਂ ਬਾਅਦ 10 ਤਾਬੂਤ ਮਿਲੇ ਹਨ ਜਿਨ੍ਹਾਂ ਵਿੱਚੋਂ ਹਰ ਤਾਬੂਤ ਵਿੱਚ ਇੱਕ ਵਿਅਕਤੀ ਮੰਨਿਆ ਜਾਂਦਾ ਹੈ। ਫੋਰੈਂਸਿਕ ਵਿਗਿਆਨੀ ਫੋਬੀ ਸਟੱਬਲਫੀਲਡ ਦੇ ਅਨੁਸਾਰ, ਅਵਸ਼ੇਸ਼ਾਂ ਦੀ ਪਛਾਣ ਕਰਨ ਅਤੇ ਉਹ ਪੀੜਿਤ ਹਨ ਜਾਂ ਨਹੀਂ ਨਿਰਧਾਰਤ ਕਰਨ ਵਿੱਚ ਸਮਾਂ ਲੱਗੇਗਾ। ਜਿਕਰਯੋਗ ਹੈ ਕਿ ਇਹ ਹਿੰਸਾ 31 ਮਈ ਅਤੇ 1 ਜੂਨ 1921 ਨੂੰ ਵਾਪਰੀ ਸੀ, ਜਦੋਂ  ਚਿੱਟੇ ਲੋਕਾਂ ਦੀ ਭੀੜ ਨੇ ਤੁਲਸਾ ਦੀ ਬਲੈਕ ਵਾਲ ਸਟ੍ਰੀਟ ‘ਤੇ ਹਮਲਾ ਕੀਤਾ, ਜਿਸ ਵਿਚ ਲਗਭਗ 300 ਲੋਕ ਮਾਰੇ ਗਏ ਅਤੇ 800 ਜਖਮੀ ਹੋ ਗਏ ਸਨ । ਇਹਨਾਂ ਲੋਕਾਂ ਵਿੱਚ ਜ਼ਿਆਦਾਤਰ ਕਾਲੇ ਮੂਲ ਦੇ ਲੋਕ ਸਨ ਅਤੇ ਇਸਦੇ ਨਾਲ ਹੀ  ਕਈ ਕਾਰੋਬਾਰ, ਘਰ ਅਤੇ ਚਰਚਾਂ ਨੂੰ ਸਾੜਦੇ ਹੋਏ ਲੁੱਟਿਆ ਵੀ ਗਿਆ ਸੀ। ਮਾਹਰਾਂ ਅਨੁਸਾਰ ਅਵਸ਼ੇਸ਼ਾਂ ਦੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਤਾਬੂਤ ਵਿਚ ਵਾਪਸ ਰੱਖ ਦਿੱਤਾ ਜਾਵੇਗਾ ਅਤੇ ਪਰੀਖਣ ਦੀ ਖੁਦਾਈ ਵਿੱਚ ਇੱਕ ਹਫ਼ਤਾ ਲੱਗਣ ਦੀ ਉਮੀਦ ਹੈ।

‘ਆਪ’ ‘ਚ ਬਗਾਵਤ: ਡਿਪਟੀ ਮੇਅਰ ਦੇ ਅਹੁਦੇ…

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਦਾ ਅਸਰ…

ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਪਾਬੰਦੀ…

ਚੰਡੀਗੜ੍ਹ, 18 ਅਪ੍ਰੈਲ 2024- ਪੰਜਾਬ ਅਤੇ ਹਰਿਆਣਾ…

ਜੇਲ੍ਹ ‘ਚ ਮਹਿਲਾ ਕੈਦੀ ਨਾਲ…

ਜੀਂਦ, 18 ਅਪ੍ਰੈਲ 2024 : ਹਰਿਆਣਾ ਦੇ…

ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ…

ਨਵੀਂ ਦਿੱਲੀ, 18 ਅਪ੍ਰੈਲ 2024- ਦਿੱਲੀ ਆਬਕਾਰੀ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39810 posts
  • 0 comments
  • 0 fans