Menu

ਲੋਕਸਭਾ ‘ਚ ਭਾਜਪਾ ਦੇ ਸੰਸਦ ਮੈਂਬਰ ਰਵੀ ਕਿਸ਼ਨ ਨੇ ਚੁੱਕਿਆ ਡਰੱਗਜ਼ ਦਾ ਮੁੱਦਾ

ਨਵੀਂ ਦਿੱਲੀ, 14 ਸਤੰਬਰ – ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ‘ਚ ਜਾਰੀ ਡਰੱਗ ਮਾਮਲੇ ਦੀ ਜਾਂਚ ਦੌਰਾਨ ਅੱਜ ਸੰਸਦ ‘ਚ ਡਰੱਗ ਦਾ ਮੁੱਦਾ ਉਠਾਇਆ ਗਿਆ। ਲੋਕਸਭਾ ‘ਚ ਭਾਜਪਾ ਦੇ ਸੰਸਦ ਮੈਂਬਰ ਰਵੀ ਕਿਸ਼ਨ ਨੇ ਸੰਸਦ ‘ਚ ਇਸ ਮੁੱਦੇ ਨੂੰ ਚੁੱਕਿਆ। ਲੋਕ ਸਭਾ ‘ਚ ਭਾਜਪਾ ਦੇ ਗੋਰਖਪੁਰ ਤੋਂ ਸੰਸਦ ਮੈਂਬਰ ਰਵੀ ਕਿਸ਼ਨ ਨੇ ਬਾਲੀਵੁੱਡ ‘ਚ ਡਰੱਗ ਦਾ ਮੁੱਦਾ ਚੁੱਕਿਆ। ਰਵੀ ਕਿਸ਼ਨ ਨੇ ਕਿਹਾ ਕਿ ਇਸ ਗੰਭੀਰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ। ਇਹ ਬੇਹੱਦ ਜ਼ਰੂਰੀ ਹੈ।

ਅੱਜ ਤੋਂ ਸੰਸਦ ਦੇ ਮੌਨਸੂਨ ਸੈਸ਼ਨ ਦੀ ਸ਼ੁਰੂਆਤ ਹੋਈ ਹੈ। ਇਸ ਸੈਸ਼ਨ ਦੌਰਾਨ ਬੋਲਦਿਆਂ ਭਾਜਪਾ ਸੰਸਦ ਮੈਂਬਰ ਰਵੀ ਕਿਸ਼ਨ ਨੇ ਕਿਹਾ, ‘ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਸਮੱਸਿਆ ਵੱਧ ਰਹੀ ਹੈ। ਦੇਸ਼ ਦੇ ਨੌਜਵਾਨਾਂ ਨੂੰ ਨਸ਼ਟ ਕਰਨ ਲਈ ਸਾਜ਼ਿਸ਼ ਰਚੀਆਂ ਜਾ ਰਹੀਆਂ ਹਨ, ਸਾਡੇ ਗੁਆਂਢੀ ਦੇਸ਼ ਯੋਗਦਾਨ ਦੇ ਰਹੇ ਹਨ। ਪਾਕਿਸਤਾਨ ਤੇ ਚੀਨ ਨਾਲ ਡਰੱਗ ਦੀ ਤਸਕਰੀ ਹਰ ਸਾਲ ਕੀਤੀ ਜਾਂਦੀ ਹੈ- ਇਸ ਨੂੰ ਪੰਜਾਬ ਤੇ ਨੇਪਾਲ ‘ਚ ਲਿਆਇਆ ਜਾਂਦਾ ਹੈ।’
ਰਵੀ ਕਿਸ਼ਨ ਨੇ ਇਸ ਨਾਲ ਹੀ ਬਾਲੀਵੁੱਡ ‘ਤੇ ਵੀ ਨਿਸ਼ਾਨਾ ਵਿੰਨ੍ਹਿਆ। ਰਵੀ ਕਿਸ਼ਨ ਨੇ ਕਿਹਾ ਕਿ ਡਰੱਗ ਦੀ ਲਤ ਫਿਲਮ ਇੰਡਸਟਰੀ ‘ਚ ਵੀ ਹਨ। ਕਈ ਲੋਕਾਂ ਨੂੰ ਫੜਿਆ ਗਿਆ ਹੈ, NCB ਬਹੁਤ ਚੰਗਾ ਕੰਮ ਕਰ ਰਿਹਾ ਹੈ। ਮੈਂ ਕੇਂਦਰੀ ਸਰਕਾਰ ਤੋਂ ਸਖ਼ਤ ਕਾਰਵਾਈ ਕਰਨ ਦੀ ਅਪੀਲ ਕਰਦਾ ਹਾਂ, ਦੋਸ਼ੀਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰਾਵਾਂਗਾ, ਉਨ੍ਹਾਂ ਨੂੰ ਸਜ਼ਾ ਦਿਲਾਵਾਂਗਾ ਤੇ ਗੁਆਂਢੀ ਦੇਸ਼ਾਂ ਦੀ ਸਾਜ਼ਿਸ਼ ਦਾ ਅੰਤ ਕਰਾਂਗਾ।

Listen Live

Subscription Radio Punjab Today

Our Facebook

Social Counter

  • 17184 posts
  • 0 comments
  • 0 fans

Log In