Menu

ਕੋਰੋਨਾ `ਤੇ ਜਿੱਤ ਹਾਸਲ ਕਰ ਘਰ ਪਰਤੀ ਆਵਾ ਪਿੰਡ ਦੀ ਗਰਭਵਤੀ ਕਿਰਨਜੀਤ ਕੌਰ

ਫਾਜਿਲਕਾ 11 ਸਤੰਬਰ (ਸੁਰਿੰਦਰਜੀਤ ਸਿੰਘ ) -ਸਿਵਲ ਸਰਜਨ ਡਾ. ਭੁਪਿੰਦਰ ਕੌਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਦਾ ਜਿਸ ਤਰ੍ਹਾਂ ਫੈਲਾਅ ਵੱਧਦਾ ਜਾ ਰਿਹਾ ਹੈ ਅਤੇ ਲੋਕਾਂ ਦੀਆਂ ਜਾਨਾ ਵੀ ਜਾ ਰਹੀਆਂ ਹਨ ਉਥੇ ਸਿਹਤ ਅਮਲੇ ਵੱਲੋਂ ਤਨ ਦੇਹੀ ਨਾਲ ਨਿਭਾਈ ਜਾ ਰਹੀ ਡਿਊਟੀ ਸਦਕਾ ਖੁਸ਼ੀਆਂ ਦੀਆਂ ਖਬਰਾਂ ਵੀ ਸੁਣਨ ਨੂੰ ਮਿਲ ਰਹੀਆਂ ਹਨ।ਇਸੇ ਤਰ੍ਹਾਂ ਦੀ ਮਿਸਾਲ ਪਿੰਡ ਆਵਾ ਦੀ ਕਿਰਨਜੀਤ ਕੌਰ ਨੇ ਕਾਇਮ ਕੀਤੀ ਹੈ।ਜਿਸ ਨੂੰ ਵੇਖਦਿਆਂ ਸਿਹਤ ਵਿਭਾਗ ਦੇ ਡਾਕਟਰ ਅਤੇ ਹੋਰ ਅਮਲਾ ਕਾਫੀ ਉਤਸਾਹਿਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਇਸ ਗਰਭਵਤੀ ਔਰਤ ਨੇ ਹੌਂਸਲਾ ਵਿਖਾਇਆ ਹੈ, ਹੋਰ ਲੋਕ ਵੀ ਇਸ ਤੋਂ ਸਿਖ ਕੇ ਇਸ ਬਿਮਾਰੀ ਨੂੰ ਮਾਤ ਪਾ ਸਕਦੇ ਹਨ।ਸਿਵਲ ਸਰਜਨ ਨੇ ਦੱਸਿਆ ਕਿ ਇਕ ਤਾਂ ਕਿਰਨਜੀਤ ਕੌਰ ਗਰਭਵਤੀ ਸੀ ਉਤੋਂ ਉਸਦੀ ਰਿਪੋਰਟ ਪਾਜੀਟਿਵ ਆਉਣ ਨਾਲ ਗਰਭਵਤੀ ਔਰਤ ਦੀ ਸਥਿਤੀ ਦੀ ਹਾਲਤ ਦਾ ਪਤਾ ਲਗਾਇਆ ਜਾ ਸਕਦਾ ਹੈ, ਪਰ ਗਰਭਵਤੀ ਔਰਤ ਦੀ ਹਿੰਮਤ ਤੇ ਡਾਕਟਰਾਂ ਦੀ ਦੇਖ-ਰੇਖ ਸਦਕਾ ਉਸਦੀ ਫਰੀਦਕੋਟ ਮੈਡੀਕਲ ਕਾਲਜ ਵਿਖੇ ਸੁਰੱਖਿਅਤ ਡਿਲੀਵਰੀ ਹੋਈ ਅਤੇ ਉਸਨੇ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਉਪਰੰਤ ਕਿਰਨਜੀਤ ਕੌਰ ਨੇ ਕਰੋਨਾ ਨੂੰ ਮਾਤ ਦੇ ਕੇ ਬਚੇ ਸਮੇਤ ਘਰ ਵਾਪਸੀ ਕੀਤੀ ਹੈ।ਉਨ੍ਹਾਂ ਦੱਸਿਆ ਕਿ ਕਿਰਨਜੀਤ ਕੌਰ ਦੀ ਸੱਸ ਦੀ ਰਿਪੋਰਟ ਵੀ ਕਰੋਨਾ ਪਾਜੀਟਿਵ ਆਈ ਸੀ ਜ਼ੋ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਕੇ ਕਰੋਨਾ `ਤੇ ਮਾਤ ਪਾ ਸਕੇਗੀ।ਸੀਨੀਅਰ ਮੇਡੀਕਲ ਅਫਸਰ ਡਾਕਟਰ ਪੰਕਜ ਨੇ ਦੱਸਿਆ ਕਿ ਕਿਰਨਜੀਤ ਕੌਰ ਤੇ ਬਚੇ ਦੇ ਘਰ ਪਰਤਣ ਤੋਂ ਬਾਅਦ ਪਰਿਵਾਰ ਵਿਚ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਰਿਸ਼ਤੇਦਾਰਾਂ ਵੱਲੋਂ ਪਰਿਵਾਰ ਨੂੰ ਵਧਾਈਆਂ ਦੇਣ ਦਾ ਦੌਰ ਚਲ ਰਿਹਾ ਹੈ। ਖਾਸ ਕਰਕੇ ਕਿਰਨਜੀਤ ਕੌਰ ਦੇ ਹੌਸਲੇ ਦੀਆਂ ਤਾਰੀਫਾਂ ਹੋ ਰਹੀਆਂ ਹਨ ਜਿਸ ਨੇ ਗਰਭਵਤੀ ਹੋਣ ਦੇ ਬਾਵਜੂਦ ਵੀ ਕਰੋਨਾ ਨੂੰ ਹਰਾਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਮੀਡਿਆ ਇਨਚਾਰਜ ਦਿਵੇਸ਼ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਬਲਾਕ ਡਬਵਾਲਾ ਕਲਾ ਦੀ ਟੀਮ ਨੇ ਉਨ੍ਹਾਂ ਦੇ ਘਰ ਦਾ ਦੌਰਾ ਕੀਤਾ ਅਤੇ ਹਾਲਚਾਲ ਪੁੱਛਿਆ।ਇਸ ਦੌਰਾਨ ਕਿਰਨਜੀਤ ਕੌਰ ਨੇ ਦੱਸਿਆ ਕਿ ਫਰੀਦਕੋਟ ਮੈਡੀਕਲ ਕਾਲਜ ਵਿੱਚ ਉਨ੍ਹਾਂ ਦੀ ਬਹੁਤ ਚੰਗੀ ਤਰ੍ਹਾਂ ਦੇਖਭਾਲ ਹੋਈ ਇਸ ਦੌਰਾਨ ਉਨ੍ਹਾਂ ਨੂੰ 4 ਸਤੰਬਰ ਤੋਂ ਉੱਥੇ ਰੱਖਿਆ ਗਿਆ ਅਤੇ ਪੌਸ਼ਟਿਕ ਖੁਰਾਕ ਦਿੱਤੀ ਗਈ ਜਿਸ ਵਿੱਚ ਦੁੱਧ, ਬਿਸਕੁਟ, ਦਲਿਆ, ਦਾਲ, ਰੋਟੀ ਆਦਿ ਸ਼ਾਮਿਲ ਸੀ। ਡਿਲੀਵਰੀ ਸਮੇਂ ਉਸਦੇ ਪਤੀ ਨੂੰ ਵੀ ਨਾਲ ਕੋਵਿਡ ਰੂਮ ਵਿੱਚ ਕਿੱਟ ਪਾ ਕੇ ਠਹਿਰਣ ਲਈ ਮਨਜ਼ੂਰੀ ਦਿੱਤੀ ਗਈ ਸੀ।ਉਨ੍ਹਾਂ ਨੇ ਦੱਸਿਆ ਕਿ ਡਾਕਟਰ ਅਤੇ ਬਾਕੀ ਸਟਾਫ ਨੇ ਕਿੱਟ ਪਾ ਕੇ ਮੁਸ਼ਕਲ ਹਾਲਾਤ ਵਿੱਚ ਡਿਲੀਵਰੀ ਕੀਤੀ ਅਤੇ  ਬੱਚੇ ਨੂੰ ਕਰੋਨਾ ਦੇ ਪ੍ਰਭਾਵ ਤੋਂ ਸੰਕਰਮਿਤ ਨਹੀ ਹੋਣ ਦਿੱਤਾ।
ਉਨ੍ਹਾਂ ਦੱਸਿਆ ਕਿ ਇਸ ਪੂਰੇ ਸਮੇਂ ਦੌਰਾਨ ਆਸ਼ਾ ਵਰਕਰ ਰਾਸ਼ਿੰਦਰ ਕੌਰ ਨੇ ਕਾਫ਼ੀ ਜਿਮੇਵਾਰੀ ਦਾ ਅਹਿਮ ਰੋਲ ਅਦਾ ਕੀਤਾ ਅਤੇ ਸਮੇ ਦੇ ਨਾਲ ਮਰੀਜ ਦੀ ਜਾਂਚ ਅਤੇ ਬਾਕੀ ਕੰਮ ਪੂਰਾ ਕੀਤਾ ਅਤੇ ਹੁਣ ਵੀ ਜਦੋਂ ਮਰੀਜ ਘਰ ਆ ਗਿਆ ਹੈ ਤਾਂ ਲਗਾਤਾਰ ਉਸ ਸਮੇਂ ਵਲੋਂ ਹੁਣ ਤੱਕ ਇਸ ਪਰਵਾਰ ਦੇ ਸੰਪਰਕ ਵਿੱਚ ਹੈ ਜਿਸ ਨੇ ਪਰਿਵਾਰ ਨੂੰ ਕਾਫ਼ੀ ਹੌਸਲਾ ਦਿੱਤਾ ਹੈ।  ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਸਿਹਤ ਵਿਭਾਗ ਦਾ ਹਰੇਕ ਅਧਿਕਾਰੀ ਤੇ ਕਰਮਚਾਰੀ ਆਪਣੀਆਂ ਕੋਸ਼ਿਸ਼ਾਂ ਕਰ ਰਿਹਾ ਹੈ  ।

Listen Live

Subscription Radio Punjab Today

Our Facebook

Social Counter

  • 18960 posts
  • 1 comments
  • 0 fans

Log In