Menu

ਕੰਗਨਾ ਦੇ ਦਫਤਰ ਦੀ ਭੰਨਤੋੜ ‘ਤੇ ਬੰਬੇ ਹਾਈਕੋਰਟ ਨੇ ਲਗਾਈ ਰੋਕ

ਮੁੰਬਈ, 9 ਸਤੰਬਰ – ਬਾਲੀਵੁੱਡ ਐਕਟਰਸ ਕੰਗਨਾ ਰਣੌਤ ਦੇ ਮੁੰਬਈ ਸਥਿਤ ਮਣੀਕਰਣਿਕਾ ਫਿਲਮਜ਼‘ ਦੇ ਦਫਤਰ ਅੰਦਰ ਕਥਿਤ ਤੌਰ ਤੇ ਬੀਐਮਸੀ ਵੱਲੋਂ ਗੈਰਕਾਨੂੰਨੀ ਉਸਾਰੀ ਨੂੰ ਤੋੜ ਦਿੱਤਾ ਗਿਆ। ਇਸ ਦੌਰਾਨ ਬੰਬੇ ਹਾਈਕੋਰਟ ਵਿੱਚ ਹੋਈ ਸੁਣਵਾਈ ਦੌਰਾਨ  ਫੈਸਲਾ ਕੰਗਣਾ ਦੇ ਹੱਕ ਵਿੱਚ ਹੋਇਆ। ਹਾਈਕੋਰਟ ਨੇ ਬੀਐਮਸੀ ਦੀ ਕਾਰਵਾਈ ‘ਤੇ ਰੋਕ ਲਾ ਦਿੱਤੀ। ਇਹ ਪਾਬੰਦੀ ਵੀਰਵਾਰ ਦੁਪਹਿਰ ਵਜੇ ਤੱਕ ਲਾਈ ਗਈ ਹੈ। ਹਾਲਾਂਕਿ ਬੀਐਮਸੀ ਨੇ ਆਪਣੀ ਕਾਰਵਾਈ ਪਹਿਲਾਂ ਹੀ ਪੂਰੀ ਕਰ ਲਈ ਸੀ।

ਬੰਬੇ ਹਾਈਕੋਰਟ ਭਲਕੇ ਇਸ ਮਾਮਲੇ ਵਿੱਚ ਮੁੜ ਸੁਣਵਾਈ ਕਰੇਗੀ। ਹਾਈਕੋਰਟ ਨੇ ਬੀਐਮਸੀ ਤੋਂ ਕੰਗਨਾ ਰਨੌਤ ਦੇ ਦਫ਼ਤਰ ਵਿੱਚ ਗੈਰਕਾਨੂੰਨੀ ਉਸਾਰੀ ਨੂੰ ਢਾਹੁਣ ਵਿੱਚ ਇੰਨੀ ਜਲਦਬਾਜ਼ੀ ਲਈ ਜਵਾਬ ਮੰਗਿਆ ਹੈ। 
ਦੱਸ ਦਈਏ ਕਿ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਬੰਬੇ ਹਾਈਕੋਰਟ ਨੇ 26 ਮਾਰਚ, 2020 ਨੂੰ ਇੱਕ ਆਦੇਸ਼ ਜਾਰੀ ਕੀਤਾ ਸੀਜਿਸ ਵਿੱਚ ਕਿਹਾ ਗਿਆ ਸੀ ਕਿ ਸੂਬਾ ਸਰਕਾਰ ਨੂੰ ਬੀਐਮਸੀ ਤੇ ਸਾਰੇ ਸਬੰਧਤ ਵਿਭਾਗਾਂ ਵਿਰੁੱਧ ਜਲਦਬਾਜ਼ੀ ਵਿੱਚ ਕੋਈ ਪ੍ਰੋਟੈਸਟਿਵ ਕਾਰਵਾਈ ਨਹੀਂ ਕਰਨੀ ਚਾਹੀਦੀ।

ਅਜਿਹੀ ਸਥਿਤੀ ਵਿੱਚ ਸਵਾਲ ਇਹ ਹੈ ਕਿ ਕੀ ਬੀਐਮਸੀਹਾਈਕੋਰਟ ਦੇ ਹੁਕਮਾਂ ਦਾ ਸਨਮਾਨ ਨਹੀਂ ਕਰਦਾ ਜਾਂ ਹੁਕਮ ਨੂੰ ਮੰਨਣਾ ਜ਼ਰੂਰੀ ਨਹੀਂ ਸਮਝਦਾ। ਅਜਿਹੀ ਜਲਦਬਾਜ਼ੀ ਵਿੱਚ ਬੀਐਮਸੀ ਨੇ ਨੋਟਿਸ ਦੇਣ ਤੋਂ 24 ਘੰਟਿਆਂ ਵਿੱਚ ਕੰਗਣਾ ਦੇ ਦਫਤਰ ਵਿੱਚ ਹੋਏ ਕਬਜ਼ੇ ਨੂੰ ਹਟਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਉਹ ਵੀ ਜਦੋਂ ਇਸ ਕੇਸ ਦੀ ਸੁਣਵਾਈ ਅੱਜ ਹਾਈਕੋਰਟ ਵਿੱਚ ਹੋਣੀ ਸੀ।

ਕੰਗਨਾ ਰਣੌਤ ਦੀ ਦਫਤਰ ਤੋੜਨ ਦੀ ਤਸਵੀਰ ਵੀ ਸੋਸ਼ਲ ਮੀਡੀਆ ‘ਤੇ ਆਈ ਹੈ। ਬੀਐਮਸੀ ਨੇ ਕਿਹਾ ਕਿ ਕੰਗਨਾ ਰਨੌਤ ਨੇ ਆਪਣੇ ਦਫਤਰ ਵਿੱਚ ਗੈਰਕਾਨੂੰਨੀ ਉਸਾਰੀ ਕਰਵਾਈ ਹੈਪਰ ਕੰਗਨਾ ਨੇ ਕੁਝ ਸਮਾਂ ਪਹਿਲਾਂ ਟਵੀਟ ਕਰਕੇ ਕਿਹਾ ਕਿ ਉਸ ਦੇ ਦਫ਼ਤਰ ਵਿੱਚ ਕੋਈ ਗੈਰ ਕਾਨੂੰਨੀ ਉਸਾਰੀ ਨਹੀਂ।

ਕੇਜਰੀਵਾਲ ਤੇ ਕੇ ਕਵਿਤਾ ਦੀ ਨਿਆਂਇਕ ਹਿਰਾਸਤ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ,…

ਪਹਿਲਾਂ ਪਤਨੀ ਨੇ ਲਿਆ ਫਾਹਾ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

ਦਰਦਨਾਕ ਹਾਦਸਾ ਬੱਸ ਅਤੇ ਟਰੱਕ…

ਕਨੌਜ, 23 ਅਪ੍ਰੈਲ 2024 :  ਆਗਰਾ-ਲਖਨਊ ਐਕਸਪ੍ਰੈੱਸ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39882 posts
  • 0 comments
  • 0 fans