Menu

ਸਿਹਤ ਮੰਤਰੀ ਨੇ ਲੋਕਾਂ ਨੂੰ ‘ਆਪ’ ਦੀ ਆਕਸੀਮੀਟਰਾਂ ਵਾਲੀ ਚਾਲ ਵਿਚ ਨਾ ਫਸਣ ਲਈ ਕੀਤਾ ਸੁਚੇਤ ਕਿਹਾ, ਆਕਸੀਮੀਟਰ ਦੀ ਵਾਰ ਵਾਰ ਵਰਤੋਂ ਨਾਲ ਹੋ ਸਕਦਾ ਹੈ ਕੋਵਿਡ ਦੇ ਕਮਿਊਨਿਟੀ ਸਪ੍ਰੈਡ ਦਾ ਖ਼ਤਰਾ

ਚੰਡੀਗੜ, 8 ਸਤੰਬਰ -ਪੰਜਾਬ ਵਿੱਚ ਆਕਸਮੀਟਰਾਂ ਨੂੰ ਵਰਤਨ ਸਬੰਧੀ ਆਪ  ਵਲੋਂ ਕੀਤੇ ਐਲਾਨ ਨੂੰ ਰਾਜਨੀਤਿਕ ਚਾਲ ਕਰਾਰ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੇਤਾਵਨੀ ਦਿੱਤੀ ਕਿ ਕਈ ਵਿਅਕਤੀਆਂ ਵੱਲੋਂ ਸੈਨੀਟਾਈਜ਼ੇਸ਼ਨ ਕੀਤੇ ਬਗ਼ੈਰ ਆਕਸੀਮੀਟਰਾਂ ਨੂੰ ਵਾਰ ਵਾਰ ਵਰਤਣ ਨਾਲ  ਵੱਡੇ ਪੱਧਰ ’ਤੇ ਕੋਵਿਡ ਦੇ ਕਮਿਊਨਿਟੀ ਸਪ੍ਰੈਡ  ਦਾ ਖ਼ਤਰਾ ਹੋ ਸਕਦਾ ਹੈ, ਜੋ ਕਿ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੀ  ਸੰਭਾਵਿਤ  ਯੋਜਨਾ  ਹੋ ਸਕਦੀ ਹੈ।ਪੰਜਾਬ ਦੇ ਪਿੰਡਾਂ ਵਿੱਚ ‘ਆਪ’ ਵਲੋਂ ਕੀਤੇ ਰਾਜਨੀਤਿਕ ਢੋਂਗ ਦੀ ਨਿੰਦਾ ਕਰਦਿਆਂ  ਸ੍ਰੀ ਸਿੱਧੂ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਪਾਰਟੀ ਉਨਾਂ ਨੂੰ ਪੂਰੀ ਤਰਾਂ ਗੁੰਮਰਾਹ ਕਰ ਰਹੀ ਹੈ, ਜਿਸ ਤਰਾਂ ਉਨਾਂ ਨੇ ਦਿੱਲੀ ਵਿੱਚ ਕੀਤਾ ਸੀ, ਜਿਥੇ ਕੋਵਿਡ ਦੀ ਸਥਿਤੀ ਬਹੁਤ ਗੰਭੀਰ ਹੈ ਕਿਉਂ ਜੋ  ਦੇਸ਼ ਵਿੱਚ ਕੋਵਿਡ ਨਾਲ  ਸਭ ਤੋਂ ਵੱਧ ਪ੍ਰਭਾਵਿਤ 35 ਜ਼ਿਲਿਆਂ ਵਿੱਚ ਰਾਜਧਾਨੀ ਦਿੱਲੀ ਦੇ ਸਾਰੇ 11 ਜ਼ਿਲੇ ਸ਼ਾਮਲ ਹਨ।ਉਨਾਂ ਸਪੱਸ਼ਟ ਕੀਤਾ ਕਿ ਆਕਸੀਮੀਟਰ ਨੂੰ ਸੈਨੀਟਾਈਜ਼ ਕੀਤੇ  ਬਗੈਰ ਇਕ ਤੋਂ ਵੱਧ ਵਿਅਕਤੀਆਂ ਵੱਲੋਂ ਵਰਤੇ ਜਾਣ ਨਾਲ ਕੋਵਿਡ -19 ਦੇ ਵੱਡੇ ਪੱਧਰ ’ਤੇ ਫੈਲ ਸਕਦਾ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਆਕਸੀਮੀਟਰਾਂ ਨੂੰ ਕੋਵਿਡ-19 ਦੀ ਦਵਾਈ ਜਾਂ ਟੀਕੇ ਵਜੋਂ ਉਤਸ਼ਾਹਤ ਕਰ ਰਹੀ ਹੈ, ਜਦੋਂ ਕਿ ਅਸਲ ਵਿੱਚ ਇਹ ਕੇਵਲ ਕਿਸੇ ਵਿਅਕਤੀ ਦੇ ਸ਼ਰੀਰ ਵਿਚ ਆਕਸੀਜਨ ਦੇ ਪੱਧਰ ਦਾ ਪਤਾ ਲਗਾਉਣ ਵਿਚ ਸਹਾਇਤਾ ਕਰਦਾ ਹੈ। ਉਨਾਂ ਚੇਤਾਵਨੀ ਦਿੰਦਿਆਂ ਕਿਹਾ  ਕਿ ਹੋ ਸਕਦਾ ਹੈ ਕਿ ਉਨਾਂ ਦੀ ਰਣਨੀਤੀ ਪੰਜਾਬ ਵਿੱਚ ਮਹਾਂਮਾਰੀ ਦੇ ਹੋਰ ਫੈਲਣ ਨੂੰ ਉਤਸ਼ਾਹਿਤ ਕਰਨਾ ਹੋਵੇ ਤਾਂ  ਜੋ ਇਸ ਨੂੰ ਰਾਜ ਸਰਕਾਰ ਦੀ ਅਸਫਲਤਾ ਵਜੋਂ  ਪੇਸ਼ ਕਰਕੇ ਲੋਕਾਂ ਨੂੰ ਉਕਸਾਇਆ ਜਾ ਸਕੇ।ਮੰਤਰੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਇਹ ਆਮ ਆਦਮੀ ਪਾਰਟੀ (ਆਪ) ਦੁਆਰਾ ਜਾਣਬੁੱਝ ਕੇ ਪੰਜਾਬ ਵਿਚ ਆਪਣੇ ਸੌੜੇ ਰਾਜਨੀਤਿਕ ਹਿੱਤਾਂ ਨੂੰ ਸਿੱਧ ਕਰਨ ਲਈ ਫੈਲਾਈ ਜਾ ਰਹੀ ਗੁਮਰਾਹਕੰੁਨ ਮੁਹਿੰਮ ਬਹੁਤ ਖਤਰਨਾਕ ਹੈ। ਮੰਤਰੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਨਾਲ ਵਧੇਰੇ ਲੋਕਾਂ ਦੇ ਸੰਕਰਮਿਤ ਹੋਣ ਦੇ ਵੱਡੇ ਜੋਖਮ ਦੀ ਸਭਾਵਨਾ ਹੈੈ ਅਤੇ ਹੋ ਸਕਦਾ ਹੈ  ਕਿ ਪੇਂਡੂ ਖੇਤਰਾਂ ਵਿਚ ਇਸ ਨਾਲ ਵਿਸ਼ਾਲ ਕਮਿਊਨਿਟੀ ਸਪ੍ਰੈਡ  ਸ਼ੁਰੂ ਹੋ ਜਾਵੇ।ਸਿੱਧੂ ਨੇ ਕਿਹਾ ਕਿ ‘ਆਪ’ ਦੀ ਪੰਜਾਬ ਵਿਚ ਗ਼ਲਤ ਜਾਣਕਾਰੀ ਫੈਲਾਉਣ ਦੀ ਰਣਨੀਤੀ ਪੂਰੀ ਤਰਾਂ ਬੇਨਕਾਬ ਹੋ ਗਈ ਹੈ ਕਿਉਂਕਿ ਉਨਾਂ ਦੀ ਪਾਰਟੀ ਦੇ ਇਕ ਕਾਰਕੁੰਨ ਨੂੰ ਅੰਗ ਕੱਢਣ (ਅੰਗਾਂ ਦੀ ਤਸਕਰੀ ) ਅਤੇ ਟੈਸਟਿੰਗ ਸਬੰਧੀ ਦੀ ਇਕ ਗੁਮਰਾਹ ਕਰਨ ਵਾਲੀ ਵੀਡੀਓ ਵਾਇਰਲ ਕਰਨ ਦੇ ਦੋਸ਼ ਵਿਚ ਗਿ੍ਰਫਤਾਰ ਕੀਤਾ ਗਿਆ । ਉਨਾਂ ਨੇ ਅੱਗੇ ਕਿਹਾ ਕਿ ਕੇਜਰੀਵਾਲ ਦੇ ਆਕਸੀਮੀਟਰਾਂ ਨਾਲ ਪਿੰਡਾਂ ਵਿੱਚ ਘੁੰਮ ਰਹੇ ‘ਆਪ’ ਵਰਕਰਾਂ ਦੇ ਐਲਾਨ ਦਾ ਉਦੇਸ਼ ਪਾਰਟੀ ਦੀ ਭਿਆਨਕ ਮੁਹਿੰਮ ਦੇ ਮਕੜਜਾਲ ਨੂੰ ਹੋਰ ਵਧਾਉਣਾ ਸੀ।ਸਿੱਧੂ ਨੇ ਕਿਹਾ ਕਿ ਪੰਜਾਬੀਆਂ ਦੀ ਮਦਦ ਕਰਨ ਦਾ ਬਹਾਨਾ ਲਗਾਉਣ ਦੀ ਬਜਾਏ ‘ਆਪ‘ ਨੂੰ ਦਿੱਲੀ ਵਿੱਚ ਕੋਵਿਡ ਦੇ ਪ੍ਰਬੰਧਨ ‘ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਮੰਤਰੀ ਨੇ ਕਿਹਾ ਕਿ ਪਾਰਟੀ ਨੂੰ ਆਪਣੇ ਰਾਜ  ਅਧੀਨ ਕੌਮੀ ਰਾਜਧਾਨੀ ਵਿੱਚ ਕੋਵਿਡ ਦੀ ਸਥਿਤੀ ਵਿੱਚ ਸੁਧਾਰ ਲਿਆਉਣ ਲਈ  ਯਤਨ ਕਰਨੇ ਚਾਹੀਦੇ ਹਨ। ਉਨਾਂ ਨੇ ਕਿਹਾ ਕਿ ਦਿੱਲੀ ਦਾ ਸੰਕਟ ਦਿਨੋਂ-ਦਿਨ ਹੋਰ ਵਧਦਾ ਜਾ ਰਿਹਾ ਹੈ ਪਰ ‘ਆਪ’ ਪੰਜਾਬ ਵਿਚ ਗੰਦੀ ਰਾਜਨੀਤੀ ਵਿਚ ਉਲਝੀ ਹੋਈ  ਹੈ। ਉਨਾਂ ਨੇ ਮਹਾਂਮਾਰੀ ਦੇ ਦੌਰਾਨ ਦਿੱਲੀ ਵਾਸੀਆਂ ਨੂੰ ਆਪਣੇ ਹਾਲਾਤ ’ਤੇ  ਛੱਡ ਦਿੱਤਾ ਜੋ ਕਿ ਸ਼ਰਮਨਾਕ ਹੈ।  ਉੇਨਾਂ ਕਿਹਾ ਕਿ ਦਿੱਲੀ  ਵਿੱਚ ਮੰਗਲਵਾਰ ਤੱਕ  ਇਕ ਦਿਨ ਦੇ 3609 ਮਾਮਲਿਆਂ ਵਿਚ ਵਾਧਾ ਹੋ ਰਿਹਾ ਹੈ।
ਮੰਤਰੀ ਨੇ ਦੱਸਿਆ ਕਿ ਪੰਜਾਬ ਦੀ ਤੁਲਨਾ ਵਿਚ ਦਿੱਲੀ ਦੀ ਘੱਟ ਆਬਾਦੀ ਹੋਣ ਦੇ ਬਾਵਜੂਦ ਰਾਸ਼ਟਰੀ ਰਾਜਧਾਨੀ ਵਿਚ ਮੌਤਾਂ ਅਤੇ ਐਕਟਿਵ ਮਾਮਲਿਆਂ ਦੀ ਗਿਣਤੀ ਵਧੇਰੇ ਹੈ। ਜਿਸ ਨੇਂ ਕੇਜਰੀਵਾਲ ਸਰਕਾਰ ਦੇ ਕੋਵਿਡ ਸੰਕਟ ਨਾਲ ਨਜਿੱਠਣ ਲਈ ਕੀਤੇ ਸਾਰੇ ਪ੍ਰਬੰਧਾਂ ਦਾ ਪਰਦਾਫਾਸ਼ ਕਰ ਦਿੱਤਾ ਹੈ। ਉਨਾਂ ਪੁੱਛਿਆ ਕਿ ਜੇ ਉਹ ਦਿੱਲੀ ਵਿੱਚ ਸਥਿਤੀ ’ਤੇ  ਕਾਬੂ  ਨਹੀਂ ਪਾ ਸਕੇ  ਤਾਂ ਉਹ ਪੰਜਾਬ ਦੇ ਲੋਕਾਂ ਨੂੰ ਮਹਾਂਮਾਰੀ ਨਾਲ ਨਜਿੱਠਣ ਵਿਚ ਕਿਵੇਂ ਮਦਦ ਕਰ ਸਕਦੇ ਹਨ ।
ਸਿੱਧੂ ਨੇ ਕਿਹਾ ਕਿ ਮਹਾਂਮਾਰੀ ਦੇ ਮੱਦੇਨਜ਼ਰ ਸਥਿਤੀ ਦੀ ਗੰਭੀਰਤਾ ਨੂੰ ਵੇਖਦਿਆਂ ਕਿਸੇ ਵੀ ਵਿਰੋਧੀ ਪਾਰਟੀ ਨੂੰ ਅਜਿਹੇ ਸੰਕਟ ਨਾਲ ਲੜਨ ਵਿਚ ਸਰਕਾਰ ਦਾ ਸਹਿਯੋਗ ਕਰਨਾ ਚਾਹੀਦਾ ਸੀ । ਪਰ ਅਸਲ ਵਿੱਚ  ‘ਆਪ’ ਅਤੇ ਸ਼੍ਰੋਮਣੀ ਅਕਾਲੀ ਦਲ ਸਿਰਫ  ਕੋਵਿਡ ਤੋਂ ਰਾਜਨੀਤਿਕ ਲਾਹਾ ਲੈਣ ਵਿੱਚ ਦਿਲਚਸਪੀ ਰੱਖਦੇ ਹਨ।  ਉਨਾਂ ਇਸ ਵਿਵਹਾਰ ਨੂੰ ਪੂਰੀ ਤਰਾਂ ਘਿਣਾਉਣਾ ਕਰਾਰ ਦਿੱਤਾ।ਸਿੱਧੂ ਨੇ ਕਿਹਾ ਕਿ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਦਾ ਇਕੋ ਇਕ ਤਰੀਕਾ ਹੈ ਕਿ ਲਾਗ ਵਾਲੇ ਲੋਕਾਂ ਦੇ ਸੰਪਰਕਾਂ ਦੀ ਪਛਾਣ ਕਰਕੇ ਉਨਾਂ ਦੀ ਜਲਦੀ ਤੋਂ ਜਲਦੀ ਜਾਂਚ ਕੀਤੀ ਜਾਵੇ। ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਆਕਸੀਮੀਟਰ ਕੋਵੀਡ ਦਾ ਇਲਾਜ ਨਹੀਂ ਹੈ।
ਮੰਤਰੀ ਨੇ ਕਿਹਾ ਕਿ ਜਿਹੜੇ ਲੋਕ ਕੋਰੋਨਾ ਦੇ ਮਰੀਜ਼ਾਂ ਦੇ ਸੰਪਰਕ ਵਿੱਚ ਆਉਂਦੇ ਹਨ ਅਤੇ ਉਨਾਂ ਵਿੱਚ ਹਲਕੇ ਲੱਛਣ ਮੌਜੂਦ ਹੋਣ ਉਨਾਂ ਨੂੰ ਤੁਰੰਤ ਟੈਸਟ ਕਰਵਾਉਣਾ ਚਾਹੀਦਾ ਹੈ। ਮੰਤਰੀ ਨੇ ਲੋਕਾਂ ਨੂੰ ਮਾਸਕ ਪਹਿਨਣ, ਦੂਜਿਆਂ ਤੋਂ ਦੋ ਮੀਟਰ ਦੀ ਦੂਰੀ ਰੱਖਣ ਅਤੇ ਸਾਬਣ ਨਾਲ ਅਕਸਰ ਹੱਥ ਧੋਣ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ । ਉਨਾਂ ਨੇ ਕਿਹਾ ਕਿ ਜਾਨਾਂ ਬਚਾਉਣ ਦਾ ਇਹ ਇਕੋ ਇਕ ਢੰਗ  ਹੈ ਜੋ ਕਿ ਮਹਾਂਮਾਰੀ ਦੇ ਪ੍ਰਬੰਧਨ ਦਾ ਮੂਲ ਸਿਧਾਂਤ ਹੈ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੰਕਟ ਨਾਲ ਨਜਿੱਠਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਮਜ਼ਬੂਤ ਕਰਨ।

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ ਕਾਂਸਟੇਬਲ ਦੀ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ ਕਾਂਸਟੇਬਲ ਦੀ ਬੇਰਹਿਮੀ ਨਾਲ ਹੱਤਿ.ਆ ਕਰ ਦਿੱਤੀ ਗਈ ਹੈ। ਉਸ ਦੀ ਲਾਸ਼…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

ਪਹਿਲਾਂ ਪਤਨੀ ਨੇ ਲਿਆ ਫਾਹਾ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39893 posts
  • 0 comments
  • 0 fans