ਨਵੀਂ ਦਿੱਲੀ, 8 ਸਤੰਬਰ – ਪੂਰਬੀ ਲੱਦਾਖ ‘ਚ ਅਸਲ ਕੰਟਰੋਲ ਰੇਖਾ (ਐੱਲਏਸੀ) ‘ਤੇ ਭਾਰਤ ਤੇ ਚੀਨ ‘ਚ ਜਾਰੀ ਤਣਾਅ ਨੂੰ ਲੈ ਕੇ ਭਾਰਤੀ ਫ਼ੌਜ ਦਾ ਬਿਆਨ ਆਇਆ ਹੈ। ਫ਼ੌਜ ਨੇ ਚੀਨ ਦੇ ਝੂਠੇ ਦਾਅਵੇ ਦੀ ਪੋਲ ਖੋਲ੍ਹਦੇ ਹੋਏ ਕਿਹਾ ਹੈ ਕਿ ਪੀਐੱਲਏ ਦੇ ਜਵਾਨਾਂ ਨੇ ਉਕਸਾ ਕੇ ਕਾਰਵਾਈ ਕੀਤੀ ਹੈ। ਅਸੀਂ ਨਾ ਤਾਂ Line of actual control ਨੂੰ ਪਾਰ ਕੀਤਾ ਤੇ ਨਾ ਹੀ ਅਸੀਂ ਚੀਨ ਵੱਲੋਂ ਕੋਈ ਫਾਈਰਿੰਗ ਕੀਤੀ। ਤਣਾਅ ਘੱਟ ਕਰਨ ਲਈ ਫ਼ੌਜ, ਕੂਟਨੀਤਿਕ ਤੇ ਰਾਜਨੀਤਕ ਪੱਧਰ ‘ਤੇ ਦੋਵਾਂ ਦੇਸ਼ਾਂ ‘ਚ ਹੋ ਰਹੀ ਗੱਲਬਾਤ ਤੋਂ ਬਾਅਦ ਵੀ ਚੀਨ ਲਗਾਤਾਰ ਸਮਝੌਤੇ ਦਾ ਉਲੰਘਨਾ ਕਰ ਰਿਹਾ ਹੈ।
ਭਾਰਤੀ ਫ਼ੌਜ ਨੇ ਚੀਨ ਦੇ ਦੋਸ਼ਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ “ਭਾਰਤ ਐਲਏਸੀ ‘ਤੇ ਸ਼ਾਂਤੀ ਬਣਾਈ ਰੱਖਣ ਲਈ ਵਚਨਬੱਧ ਹੈ। ਚੀਨ ਐਲਏਸੀ ‘ਤੇ ਭੜਕਾਊ ਗਤੀਵਿਧੀਆਂ ਜਾਰੀ ਰੱਖਦਾ ਹੈ। ਭਾਰਤੀ ਫੌਜ ਨੇ ਐਲਏਸੀ ਨੂੰ ਪਾਰ ਨਹੀਂ ਕੀਤਾ ਤੇ ਨਾ ਹੀ ਫਾਇਰਿੰਗ ਸਮੇਤ ਕੋਈ ਹਮਲਾਵਰ ਕਾਰਵਾਈ ਕੀਤੀ।“