Menu

ਫਰਿਜ਼ਨੋ ਇਲਾਕੇ ਦਾ ਪਹਾੜੀ ਏਰੀਆ ਅੱਗ ਦੀ ਲਪੇਟ ਵਿੱਚ

ਫਰਿਜ਼ਨੋ (ਕੈਲੀਫੋਰਨੀਆ) 7 ਸਤੰਬਰ (ਗੁਰਿੰਦਰਜੀਤ ਨੀਟਾ ਮਾਛੀਕੇ) –  ਕੈਲੀਫੋਰਨੀਆ ਵਿੱਚ ਖੁਸ਼ਕ ਅਤੇ ਗਰਮ ਮੌਸਮ ਦੇ ਚੱਲਦਿਆਂ ਜੰਗਲੀ ਅੱਗਾਂ ਰੁਕਣ ਦਾ ਨਾਮ ਨਹੀਂ ਲੈ ਰਹੀਆ। ਕੱਲ ਸ਼ਾਮੀਂ ਸੈਂਟਰਲਵੈਲੀ ਦੀ ਫਰਿਜ਼ਨੋ ਕਾਉਂਟੀ ਦੀਆਂ ਨੌਰਥ-ਈਸਟ ਸਾਈਡ ਦੀਆਂ ਪਹਾੜੀਆ ਵਿੱਚ ਭਿਆਨਕ ਅੱਗ ਲੱਗ ਗਈ। ਇਸ ਅੱਗ ਨੂੰ ਕਰੀਕ ਫ਼ਾਇਰ ਦਾ ਨੀਮ ਦਿੱਤਾ ਗਿਆ ਹੈ। ਇਹ ਅੱਗ ਸਲਾਨੀਆ ਦੀ ਮਨ-ਭਾਉਂਦੀ ਲੇਕ ਸ਼ੇਵਰਲੇਕ ਦੇ ਨੌਰਥ ਵਾਲੇ ਪਾਸੇ ਲੱਗੀ ਹੋਈ ਹੈ, ਅਤੇ ਇਸ ਅੱਗ ਨੇ 45,500 ਏਕੜ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਲੇਬਰ-ਡੇਅ ਲੌਂਗ ਵੀਕਐਂਡ ਕਰਕੇ ਛੁੱਟੀਆਂ ਮਨਾਉਣ ਲਈ ਵੱਡੀ ਗਿਣਤੀ ਵਿੱਚ ਸੈਲਾਨੀ ਇਸ ਏਰੀਏ ਵਿੱਚ ਮਜੂਦ ਸਨ। ਮਾ-ਮਾਊਥ (Mammoth Pool) ਪੂਲ ਦੇ ਏਰੀਏ ਵਿੱਚ ਨੈਸ਼ਨਲ ਗਾਰਡ ਅਤੇ ਫ਼ਾਇਰ ਯੂਨਿਟ ਦੀ ਮੱਦਦ ਨਾਲ ਕਰੀਬ  200 ਸੈਲਾਨੀਆਂ ਨੂੰ ਫਰਿਜ਼ਨੋ ਦੇ ਜੋਸੈਮਟੀ ਇੰਟਰਨੈਸ਼ਨਲ ਏਅਰਪੋਰਟ ਤੇ ਸੁਰੱਖਿਅਤ ਪਹੁੰਚਾਇਆ ਗਿਆ, ਇਹਨਾਂ ਵਿੱਚੋਂ ਵੀਹ ਲੋਕਾਂ ਨੂੰ ਅੱਗ ਵਿੱਚ ਝੁਲ਼ਸਣ ਕਰਕੇ ਜ਼ਖਮੀਂ ਹਾਲਤ ਵਿੱਚ ਸਥਾਨਿਕ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਵਣ-ਵਿਭਾਗ ਦੇ ਕਰਮਚਾਰੀ ਲੋਕਾਂ ਦੇ ਨਿਕਲਣ ਲਈ ਰਸਤੇ ਸਾਫ਼ ਕਰਨ ਦੇ ਕਾਰਜ ਵਿੇਚ ਜੁੱਟੇ ਹੋਏ ਨੇ। ਇਸ ਅੱਗ ਨਾਲ ਜਿੱਥੇ ਮਨੁੱਖੀ ਜਾਨਾਂ ਨੂੰ ਖਤਰਾ ਬਣਿਆ ਹੋਇਆ ਹੈ, ਓਥੇ ਜੰਗਲੀ ਜੀਵ-ਜੰਤੂਆਂ ਲਈ ਵੀ ਫ਼ਾਇਰ ਕਰਮੀਂ ਫਿਕਰਮੰਦ ਨੇ। ਫ਼ਾਇਰ ਫਾਈਟਰ ਗਰਾਊਂਡ ਅਤੇ ਜਹਾਜ਼ਾਂ ਰਾਹੀਂ ਅੱਗ ਤੇ ਕਾਬੂ ਪਾਉਣ ਦੀਆਂ ਸਿਰਤੋੜ ਕੋਸ਼ਿਸ਼ਾਂ ਕਰ ਰਹੇ ਹਨ ਪਰ ਐਂਤਵਾਰ ਸਵੇਰ ਤੱਕ ਇਸ ਅੱਗ ਤੇ ਹਾਲੇ ਤੱਕ ਕੋਈ ਖ਼ਾਸ ਕਾਬੂ ਨਹੀਂ ਪਾਇਆ ਜਾ ਸਕਿਆ। ਕਰੀਕ ਫ਼ਾਇਰ ਤੋਂ ਬਿਨਾਂ ਲਾਸ-ਏਜਲਸ ਏਰੀਏ ਅਤੇ ਕੁਲਿੰਗਾ ਕਾਉਂਟੀ ਵਿੱਚ ਵੀ ਭਿਆਨਕ ਅੱਗਾ ਲੱਗੀਆ ਹੋਈਆ ਹਨ।

Listen Live

Subscription Radio Punjab Today

Our Facebook

Social Counter

  • 17184 posts
  • 0 comments
  • 0 fans

Log In