Menu

WHO ਖ਼ਿਲਾਫ਼ ਅਮਰੀਕਾ ਦਾ ਸਖਤ ਐਕਸ਼ਨ, ਛੇ ਕਰੋੜ ਡਾਲਰ ਦਾ ਭੁਗਤਾਨ ਨਾ ਕਰਨ ਦਾ ਐਲਾਨ

ਵਾਸ਼ਿੰਗਟਨ, 4 ਸਤੰਬਰ – ਕਰੋਨਾ ਵਾਇਰਸ ਨਾਲ ਸ਼ੁਰੂਆਤੀ ਦੌਰ ਦੌਰਾਨ ਸਹੀ ਢੰਗ ਨਾਲ ਨਾ ਨਿਪਟਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਸ਼ਵ ਸਿਹਤ ਸੰਗਠਨ ਨੂੰ ਅਮਰੀਕਾ ਨੇ ਇਕ ਹੋਰ ਵੱਡਾ ਝਟਕਾ ਦਿਤਾ ਹੈ। ਅਮਰੀਕਾ ਨੇ ਵਿਸ਼ਵ ਸਿਹਤ ਸੰਗਠਨ ਨੂੰ ਦਿਤੀ ਜਾਣ ਵਾਲੀ ਸਾਢੇ 6 ਕਰੋੜ ਡਾਲਰ ਤੋਂ ਵਧੇਰੇ ਦੀ ਬਕਾਇਆ ਰਾਸ਼ੀ ਰੋਕ ਲਈ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਵੀ ਅਮਰੀਕਾ ਨੇ ਵਿਸ਼ਵ ਸਿਹਤ ਸੰਸਥਾ ਦੀ ਕੋਵਿਡ-19 ਦੇ ਟੀਕੇ ਦੇ ਵਿਕਾਸ ਅਤੇ ਵੰਡ ਪ੍ਰੋਗਰਾਮ ‘ਚ ਸ਼ਾਮਲ ਹੋਣ ਤੋਂ ਕਿਨਾਰਾ ਕਰ ਲਿਆ ਸੀ।ਰਾਸ਼ਟਰਪਤੀ ਡੋਨਾਲਡ ਟਰੰਪ ਵਿਸ਼ਵ ਸਿਹਤ ਸੰਸਥਾ ਦੇ ਕਰੋਨਾ ਵਾਇਰਸ ਨਾਲ ਨਜਿੱਠਣ ਦੇ ਢੰਗ-ਤਰੀਕਿਆਂ ਤੋਂ ਖਫ਼ਾ ਹਨ। ਇਸ ਸਬੰਧੀ ਸੰਸਥਾ ‘ਤੇ ਚੀਨ ਦਾ ਪੱਖ ਪੂਰਨ ਦੇ ਇਲਜ਼ਾਮ ਵੀ ਲੱਗਦੇ ਰਹੇ ਹਨ। ਸੰਸਥਾ ‘ਤੇ ਦੋਸ਼ ਹੈ ਕਿ ਉਸ ਨੇ ਕਰੋਨਾ ਵਾਇਰਸ ਦੇ ਸ਼ੁਰੂਆਤੀ ਦੌਰ ਦੌਰਾਨ ਚੀਨ ਦੇ ਦਬਾਅ ਦੇ ਚਲਦਿਆਂ ਦੁਨੀਆਂ ਸਾਹਮਣੇ ਇਸ ਦੀ ਸਹੀ ਤਸਵੀਰ ਪੇਸ਼ ਨਹੀਂ ਸੀ ਕੀਤੀ। ਜੇਕਰ ਸਮਾਂ ਰਹਿੰਦੇ ਸੰਸਥਾ ਅਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਿਭਾਉਂਦੀ ਤਾਂ ਕਰੋਨਾ ਨਾਲ ਨਜਿੱਠਣ ਲਈ ਢੁਕਵੇਂ ਕਦਮ ਚੁੱਕੇ ਜਾ ਸਕਦੇ ਸਨ।

ਰਾਸ਼ਟਰਪਤੀ ਟਰੰਪ ਇਸ ਨੂੰ ਲੈ ਕੇ ਪਹਿਲਾਂ ਵੀ ਕਈ ਮੰਚਾਂ ‘ਤੇ ਵਿਸ਼ਵ ਸਿਹਤ ਸੰਸਥਾ ਖਿਲਾਫ਼ ਭੜਾਸ ਕੱਢ ਚੁੱਕੇ ਹਨ। ਰਾਸ਼ਟਰਪਤੀ ਟਰੰਪ ਨੇ ਬੀਤੇ ਜੁਲਾਈ ਮਹੀਨੇ ਦੌਰਾਨ ਜੁਲਾਈ 2021 ਤਕ ਅਮਰੀਕਾ ਦੇ ਵਿਸ਼ਵ ਸਿਹਤ ਸੰਸਥਾ ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ।ਅਧਿਕਾਰੀਆਂ ਮੁਤਾਬਕ ਵਿਸ਼ਵ ਸਿਹਤ ਸੰਸਥਾ ਤੋਂ ਵੱਖ ਹੋਣ ਦੀ ਪ੍ਰੀਕਿਰਿਆ ਦੇ ਬਾਵਜੂਦ ਅਮਰੀਕਾ ਸੰਸਥਾ ਦੀਆਂ ਚੋਣਵੀਆਂ ਮੀਟਿੰਗਾਂ ‘ਚ ਸ਼ਾਮਲ ਹੁੰਦਾ ਰਹੇਗਾ। ਇਸ ਦੌਰਾਨ ਅਮਰੀਕਾ ਇਕ ਵਾਰ ਸੰਸਥਾ ਦੀ ਮੱਦਦ ਵੀ ਕਰੇਗਾ। ਕਾਬਲੇਗੌਰ ਹੈ ਕਿ ਬੀਤੇ ਜੁਲਾਈ ਮਹੀਨੇ ‘ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੁਲਾਈ 2021 ਤਕ ਵਿਸ਼ਵ ਸੰਸਥਾ ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ।ਇਸ ਤੋਂ ਬਾਅਦ ਉਨ੍ਹਾਂ ਪ੍ਰਸ਼ਾਸਨ ਨੂੰ ਉਸ ਦੇ ਵਿੱਤਪੋਸ਼ਣ ਅਤੇ ਸਹਿਯੋਗ ਸਬੰਧੀ ਕੰਮ ਨਿਪਟਾਉਣ ਦਾ ਕੰਮ ਸ਼ੁਰੂ ਕਰਨ ਲਈ ਕਿਹਾ ਸੀ। ਅਮਰੀਕਾ ਨੇ ਸੰਸਥਾ ਨੂੰ 2020 ‘ਚ 12 ਕਰੋੜ ਡਾਲਰ ਦੀ ਰਾਸ਼ੀ ਦੇਣੀ ਸੀ, ਜਿਸ ਵਿਚੋਂ ਐਲਾਨ ਤਕ 5.2 ਕਰੋੜ ਡਾਲਰ ਦਾ ਭੁਗਤਾਨ ਕੀਤਾ ਜਾ ਚੁੱਕਾ ਸੀ।

Listen Live

Subscription Radio Punjab Today

Our Facebook

Social Counter

  • 17184 posts
  • 0 comments
  • 0 fans

Log In