ਫਾਜ਼ਿਲਕਾ, 3 ਸਤੰਬਰ (ਸੁਰਿੰੰਦਰਜੀਤ ਸਿੰਘ )- ਜ਼ਿਲਾ ਫਾਜ਼ਿਲਕਾ ਵਿਚ ਵੀਰਵਾਰ ਨੂੰ 42 ਜਣੇ ਕੋਵਿਡ ਤੇ ਫਤਿਹ ਹਾਸਲ ਕਰਕੇ ਤੰਦਰੁਸਤ ਹੋਏ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ਵਿਚ 625 ਲੋਕ ਕੋਵਿਡ 19 ਬਿਮਾਰੀ ਤੋਂ ਪੂਰੀ ਤਰਾਂ ਠੀਕ ਹੋ ਚੁੱਕੇ ਹਨ। ਉਨਾਂ ਨੇ ਅਪੀਲ ਕੀਤੀ ਕਿ ਲੋਕ ਇਸ ਬਿਮਾਰੀ ਤੋਂ ਘਬਰਾਉਣ ਨਾ ਅਤੇ ਜੇਕਰ ਕਿਸੇ ਨੂੰ ਲੱਛਣ ਵਿਖਾਈ ਦੇਣ ਤਾਂ ਤੁਰੰਤ ਟੈਸਟ ਕਰਵਾ ਲਿਆ ਜਾਵੇ। ਉਨਾਂ ਨੇ ਕਿਹਾ ਕਿ ਜੇਕਰ ਸਮੇਂ ਸਿਰ ਬਿਮਾਰੀ ਦਾ ਪਤਾ ਲੱਗ ਜਾਵੇ ਤਾਂ ਵਿਅਕਤੀ ਸਹਿਜੇ ਹੀ ਇਸ ਬਿਮਾਰੀ ਤੋਂ ਠੀਕ ਹੋ ਜਾਂਦਾ ਹੈ। ਉਨਾਂ ਨੇ ਕਿਹਾ ਕਿ ਇਸ ਬਿਮਾਰੀ ਸਬੰਧੀ ਜੇਕਰ ਕਿਸੇ ਨੇ ਅਫ਼ਵਾਹਾਂ ਫੈਲਾਈਆਂ ਤਾਂ ਅਜਿਹੇ ਲੋਕਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨਾਂ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਕੋਵਿਡ 19 ਬਿਮਾਰੀ ਦੇ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ।
ਸਿਵਲ ਸਰਜਨ ਡਾ: ਭੁਪਿੰਦਰ ਕੌਰ ਨੇ ਹੋਰ ਦੱਸਿਆ ਕਿ ਅੱਜ 36 ਨਵੇਂ ਮਾਮਲੇ ਸਾਹਮੇਣ ਆਏ ਹਨ। ਉਨਾਂ ਨੇ ਦੱਸਿਆ ਕਿ ਜ਼ਿਲੇ ਵਿਚ ਹੁਣ ਤੱਕ ਕੁੱਲ 22870 ਨਮੂਨੇ ਜਾਂਚ ਲਈ ਭੇਜੇ ਗਏ ਸਨ। ਇੰਨਾਂ ਵਿਚੋਂ 21450 ਦੀ ਰਿਪੋਰਟ ਨੈਗੇਟਿਵ ਆਈ ਹੈ। ਜਦ ਕਿ ਕੁੱਲ 1059 ਦੀ ਪਾਜਿਟਿਵ ਰਿਪੋਰਟ ਆਈ ਹੈ। ਉਨਾਂ ਨੇ ਕਿਹਾ ਕਿ ਇੰਨਾਂ ਵਿਚੋਂ 53 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ ਅਤੇ ਫਾਜ਼ਿਲਕਾ ਜ਼ਿਲੇ ਨਾਲ ਸਬੰਧਤ 1006 ਪਾਜਿਟਿਵ ਕੇਸ ਹਨ। ਇੰਨਾਂ ਵਿਚੋਂ 625 ਠੀਕ ਹੋ ਚੁੱਕੇ ਹਨ ਅਤੇ ਇਸ ਸਮੇ. 365 ਐਕਟਿਵ ਕੇਸ ਹਨ ਅਤੇ 16 ਮੌਤਾਂ ਹੋਈਆਂ ਹਨ