ਬਠਿੰਡਾ, 2 ਸਤੰਬਰ(ਗੁਰਜੀਤ) -ਸੇਵਾ ਕੇਂਦਰ ਦੇ ਜ਼ਿਲਾ ਮੈਨੇਜ਼ਰ ਸ਼੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਕਰੋਨਾ ਵਾਇਰਸ ਦੇ ਦਿਨ ਪ੍ਰਤੀ ਦਿਨ ਵੱਧ ਰਹੇ ਪ੍ਰਭਾਵ ਨੂੰ ਦੇਖ਼ਦੇ ਹੋਏ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਹਿਰੀ ਖੇਤਰਾਂ ਦੇ ਸੇਵਾ ਕੇਂਦਰਾਂ ਦੇ ਸਮੇਂ ਵਿੱਚ ਤਬਦੀਲੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਜਦਕਿ ਪੇਂਡੂ ਖੇਤਰ ਦੇ ਸੇਵਾ ਕੇਂਦਰਾਂ ਵਿੱਚ ਪਹਿਲਾ ਦੀ ਤਰਾਂ ਹੀ ਸੇਵਾਵਾ ਜਾਰੀ ਰਹਿਣਗੀਆਂ।
ਸੇਵਾ ਕੇਂਦਰ ਦੇ ਜ਼ਿਲਾ ਮੈਨੇਜ਼ਰ ਸ਼੍ਰੀ ਸੰਜੀਵ ਕੁਮਾਰ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰੀ ਖੇਤਰ ਦੇ ਸੇਵਾ ਕੇਂਦਰਾਂ ਵਿਚ ਦੋ ਸਿਫਟਾਂ ਵਿੱਚ ਕੰਮ ਹੋਵੇਗਾ, ਜਿਸ ਅਨੁਸਾਰ ਪਹਿਲੀ ਸਿਫ਼ਟ ਵਿੱਚ 50 ਫ਼ੀਸਦੀ ਸਟਾਫ਼ ਜੋ ਕਿ ਸਵੇਰੇ 8 ਤੋਂ ਦੁਪਿਹਰ 1:30 ਵਜੇ ਤੱਕ ਡਿਊਟੀ ਕਰੇਗਾ। ਇਸ ਤੋਂ ਇਲਾਵਾ ਦੂਸਰੀ ਸਿਫ਼ਟ ਵਿੱਚ 50 ਫ਼ੀਸਦੀ ਸਟਾਫ਼ ਦੁਪਿਹਰ 1:30 ਵਜੇ ਤੋਂ ਸ਼ਾਮ 6 ਵਜੇ ਤੱਕ ਆਪਣੀਆਂ ਸੇਵਾਵਾ ਆਮ ਪਬਲਿਕ ਨੂੰ ਮੁਹੱਈਆ ਕਰਵਾਉਣਗੇ।
ਜ਼ਿਲਾ ਮੈਨੇਜ਼ਰ ਸ਼੍ਰੀ ਸੰਜੀਵ ਕੁਮਾਰ ਨੇ ਇਹ ਵੀ ਦੱਸਿਆ ਕਿ ਪੇਂਡੂ ਖੇਤਰ ਨਾਲ ਸਬੰਧਤ ਸੇਵਾ ਕੇਂਦਰ ਵਿੱਚ ਪਹਿਲਾ ਦੀ ਤਰਾਂ ਪੂਰਾ ਸਟਾਫ਼ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਆਪਣੀ ਡਿਊਟੀ ਕਰੇਗਾ।