Menu

ਹੈਂਡ ਸੈਨੇਟਾਈਜ਼ਰ ਦੀ ਜ਼ਿਆਦਾ ਵਰਤੋਂ ਹੋ ਸਕਦੀ ਹੈ ਅੱਖਾਂ ਲਈ ਖਤਰਨਾਕ

ਇਕ ਤਾਜ਼ਾ ਰਿਪੋਰਟ ਮੁਤਾਬਿਕ ਹੈਂਡ ਸੈਨੇਟਾਈਜ਼ਰ ਸਬੰਧੀ ਹੈਰਾਨਕੁੰਨ ਖੁਲਾਸਾ ਹੋਇਆ ਹੈ ।  ਮੰਨਿਆ ਜਾਂਦਾ ਹੈ ਕਿ  ਸੈਨੇਟਾਈਜ਼ਰ ਨਾਲ ਹੱਥ ਧੋਣ ‘ਤੇ ਕੋਰੋਨਾ ਵਾਇਰਸ ਮਰ ਜਾਂਦਾ ਹੈ। ਇਸ ਤੋਂ ਬਾਅਦ ਦੇਸ਼ ਵਿਚ ਹੈਂਡ ਸੈਨੇਟਾਈਜ਼ਰ ਦਾ ਹੜ੍ਹ ਜਿਹਾ ਆ ਗਿਆ। ਹਰੇਕ ਕੰਪਨੀ ਆਪਣੇ ਹੈਂਡ ਸੈਨੇਟਾਈਜ਼ਰ ਨੂੰ ਦੂਸਰੇ ਨਾਲੋਂ ਬਿਹਤਰ ਦੱਸ ਰਹੀ ਹੈ। ਇਸ ਦੌਰਾਨ ਦੇਸ਼ ਵਿਚ ਹੈਂਡ ਸੈਨੇਟਾਈਜ਼ਰ ਸਬੰਧੀ ਹੈਰਾਨਕੁੰਨ ਖੁਲਾਸਾ ਹੋਇਆ ਹੈ। ਇਕ ਤਾਜ਼ਾ ਰਿਪੋਰਟ ਮੁਤਾਬਿਕ, ਬਾਜ਼ਾਰ ‘ਚ ਵਿਕ ਰਹੇ ਜ਼ਿਆਦਾਤਰ ਹੈਂਡ ਸੈਨੇਟਾਈਜ਼ਰ ‘ਚ ਖ਼ਤਰਨਾਕ ਮੈਥੇਨੌਲ ਮਿਲਿਆ ਹੈ। ਇਸ ਦੇ ਜ਼ਿਆਦਾ ਇਸਤੇਮਾਲ ਨਾਲ ਅੱਖਾਂ ਦੀ ਰੋਸ਼ਨੀ ਵੀ ਜਾ ਸਕਦੀ ਹੈ। ਹੁਣ ਡਾਕਟਰ ਲੋਕਾਂ ਨੂੰ ਅਲਰਟ ਕਰ ਰਹੇ ਹਨ। 
ਕੰਜ਼ਿਊਰ ਗਾਈਡੈਂਸ ਸੁਸਾਇਟੀ ਆਫ ਇੰਡੀਆ ਨੇ ਇਹ ਰਿਪੋਰਟ ਜਾਰੀ ਕੀਤੀ ਹੈ। ਪ੍ਰੀਖਣ ਕੀਤੇ ਗਏ 122 ਨਮੂਨਿਆਂ ‘ਚੋਂ 5 ਵਿਚ ਜ਼ਹਿਰੀਲਾ ਮੈਥੇਨੌਲ ਮਿਲਿਆ ਹੈ। ਉੱਥੇ ਹੀ 45 ਨਮੂਨੇ ਅਜਿਹੇ ਰਹੇ ਜਿਨ੍ਹਾਂ ਵਿਚ ਲੈਬਲ ‘ਤੇ ਲਿਖੀਆਂ ਚੀਜ਼ਾਂ ਮੇਲ ਨਹੀਂ ਖਾਂਦੀਆਂ। ਰਿਪੋਰਟ ਦੀ ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ 4 ਫ਼ੀਸਦੀ ਹੈਂਡ ਸੈਨੇਟਾਈਜ਼ਰ ‘ਚ ਜ਼ਹਿਰੀਲਾ ਮੈਥੇਨੌਲ ਮਿਲਿਆ ਹੈ ਜਿਸ ਦੇ ਨਤੀਜੇ ਹੋ ਸਕਦੇ ਹਨ ਜਿਵੇਂ ਕਿ ਤੰਤ੍ਰਿਕਾ ਤੰਤਰ ਨੂੰ ਨੁਕਸਾਨ ਤੇ ਅੰਨ੍ਹਾਪਣ।

31 ਅਗਸਤ 2020 ਦੀ ਸੀਜੀਐੱਸਆਈ ਦੀ ਰਿਪੋਰਟ ਕਹਿੰਦੀ ਹੈ ਕਿ ਉਨ੍ਹਾਂ ਮੁੰਬਈ, ਨਵੀ ਮੁੰਬਈ, ਠਾਣੇ, ਮਹਾਰਾਸ਼ਟਰ ਸੂਬੇ ‘ਚ ਬਾਜ਼ਾਰ ‘ਚ ਉਪਲਬਧ ਹੈਂਡ ਸੈਨੇਟਾਈਜ਼ਰ ‘ਤੇ ਇਕ ਅਧਿਐਨ ਕੀਤਾ ਤੇ ਹਰੇਕ ਵਿਚ ਅਲਕੋਹਲ ਦੀ ਮਾਤਰਾ ਦੀ ਜਾਂਚ ਕਰਨ ਲਈ ਪ੍ਰੀਖਣ ਕੀਤਾ। ਉਨ੍ਹਾਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਕੀ ਲੈਬਲ ‘ਤੇ ਲਿਖੀਆਂ ਚੀਜ਼ਾਂ ਹੀ ਹੈਂਡ ਸੈਨੇਟਾਈਜ਼ਰ ‘ਚ ਮਿਲਾਈਆਂ ਗਈਆਂ ਹਨ ਤੇ ਕਈਆਂ ‘ਚ ਅਜਿਹੀ ਕੋਈ ਸਮੱਗਰੀ ਹੈ ਜਿਹੜੀ ਵਰਤੋਂ ਕਰਨ ਵਾਲੇ ਨੂੰ ਨੁਕਸਾਨ ਪਹੁੰਚਾ ਸਕਦੀ ਹੈ?
ਸੀਜੀਐੱਸਆਈ ਦੀ ਰਿਪੋਰਟ ਦਾ ਦਾਅਵਾ ਹੈ ਕਿ ਇਸ ਨੇ ਅਗਸਤ 2020 ‘ਚ ਇਕ ਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਪ੍ਰਯੋਗਸ਼ਾਲਾ ‘ਚ 120 ਤੋਂ ਜ਼ਿਆਦਾ ਹੱਥ ਸੈਨੇਟਾਈਜ਼ਰ ਨਮੂਨਿਆਂ ‘ਤੇ ‘ਗੈਸ ਕ੍ਰੋਮੈਟੋਗ੍ਰਾਫੀ’ ਪ੍ਰੀਖਣ ਕੀਤਾ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਖੁਦਰਾ ਸਟੋਰ ਤੇ ਫਾਰਮੇਸੀਜ਼ ਸੈਨੇਟਾਈਜ਼ਰ ਵੇਚ ਰਹੇ ਹਨ ਤੇ COVID19 ਮਹਾਮਾਰੀ ਦੀ ਆੜ ‘ਚ ਕਈ ਬੇਈਮਾਨ ਲੋਕ ਵੀ ਇਸ ਧੰਦੇ ‘ਚ ਪ੍ਰਵੇਸ਼ ਕਰ ਗਏ ਹਨ।ਸੀਜੀਐੱਸਆਈ ਦੀ ਰਿਪੋਰਟ ਖਪਤਕਾਰਾਂ ਨੂੰ ਯਾਦ ਦਿਵਾਉਂਦੀ ਹੈ ਕਿ ਇਨਫੈਕਸ਼ਨ ਦਾ ਪਸਾਰ ਰੋਕਣ ਤੇ ਬਿਮਾਰ ਹੋਣ ਦੇ ਜੋਖ਼ਮ ਨੂੰ ਘਟਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਘੱਟੋ-ਘੱਟ 20 ਸੈਕੰਡ ਲਈ ਆਪਣੇ ਹੱਥਾਂ ਨੂੰ ਸਾਦੇ ਸਾਬਣ ਤੇ ਪਾਣੀ ਨਾਲ ਧੋਵੋ। ਜੇਕਰ ਸਾਬਣ ਤੇ ਪਾਣੀ ਉਪਲਬਧ ਨਹੀਂ ਹੈ ਤਾਂ ਘੱਟੋ-ਘੱਟ 60 ਫ਼ੀਸਦੀ ਅਲਕੋਹਲ ਨਾਲ ਹੈਂਡ ਸੈਨੇਟਾਈਜ਼ਰ (ਕੁਝ ਰਿਪੋਰਟਾਂ ਦਾ ਕਹਿਣਾ ਹੈ ਕਿ 70%) ਦੀ ਵਰਤੋਂ ਕਰ ਸਕਦੇ ਹਨ। ਬੱਚਿਆਂ ਨੂੰ ਜ਼ਿਆਦਾ ਇਸਤੇਮਾਲ ਨਾ ਕਰਨ ਦਿਉ।

ਅੰਬਾਲਾ ਛਾਉਣੀ ਤੋਂ ਪੰਜਾਬ ਦਾ ਫੌਜੀ ਜਵਾਨ…

ਅੰਬਾਲਾ, 20 ਅਪ੍ਰੈਲ 2024- ਹਰਿਆਣਾ ਦੇ ਅੰਬਾਲਾ ਕੈਂਟ ਤੋਂ ਫੌਜ ਦਾ ਜਵਾਨ ਸ਼ੱਕੀ ਹਾਲਾਤਾਂ ‘ਚ ਲਾਪਤਾ ਹੋ ਗਿਆ। ਜਵਾਨ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਮਨੀਸ਼ ਸਿਸੋਦੀਆ ਨੇ ਵਾਪਸ ਲਈ…

ਨਵੀਂ ਦਿੱਲੀ , 19 ਅਪ੍ਰੈਲ 2024- ਰਾਊਜ਼…

ਕਾਂਗਰਸ ਨੂੰ ਦੋਹਰਾ ਝਟਕਾ, ਭਾਜਪਾ…

ਨਵੀਂ ਦਿੱਲੀ 20 ਅਪ੍ਰੈਲ 2024- ਲੋਕ ਸਭਾ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39840 posts
  • 0 comments
  • 0 fans