ਫਾਜ਼ਿਲਕਾ, 1 ਸਤੰਬਰ(ਸੁਰਿੰਦਰਜੀਤ ਸਿੰਘ) -ਫਾਜ਼ਿਲਕਾ ਜ਼ਿਲੇ ਵਿਚ ਪਿੱਛਲੇ 24 ਘੰਟਿਆਂ ਦੌਰਾਨ ਕੋਵਿਡ 19 ਦੇ 26 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਜਾਣਕਾਰੀ ਜ਼ਿਲੇ ਦੇ ਸਿਵਲ ਸਰਜਨ ਡਾ: ਭੁਪਿੰਦਰ ਕੌਰ ਨੇ ਦਿੱਤੀ ਹੈ। ਉਨਾਂ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ਵਿਚੋਂ 22435 ਨਮੂਨੇ ਜਾਂਚ ਲਈ ਭੇਜੇ ਗਏ ਸਨ ਜਿੰਨਾਂ ਵਿਚੋਂ 21250 ਦੀ ਰਿਪੋਰਟ ਨੈਗੇਟਿਵ ਆਈ ਹੈ। ਉਨਾਂ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ਵਿਚ ਲਏ ਗਏ ਨਮੂਨਿਆਂ ਵਿਚ ਕੁੱਲ 967 ਦੀ ਰਿਪੋਰਟ ਕਰੋਨਾ ਪਾਜਿਟਿਵ ਆਈ ਹੈ ਅਤੇ ਇੰਨਾਂ ਵਿਚੋਂ ਦੂਜੇ ਜ਼ਿਲਿਆਂ ਦੇ ਲੋਕਾਂ ਦੀ ਗਿਣਤੀ ਘਟਾ ਦਿੱਤੀ ਜਾਵੇ ਤਾਂ ਫਾਜ਼ਿਲਕਾ ਜ਼ਿਲੇ ਨਾਲ ਸਬੰਧਤ ਕੁੱਲ ਪਾਜਿਟਿਵ ਕੇਸਾਂ ਦੀ ਗਿਣਤੀ 914 ਬਣਦੀ ਹੈ। ਉਨਾਂ ਨੇ ਦੱਸਿਆ ਕਿ ਇੰਨਾਂ ਵਿਚੋਂ 557 ਠੀਕ ਹੋ ਚੁੱਕੇ ਹਨ ਅਤੇ 342 ਇਲਾਜ ਅਧੀਨ ਹਨ ਅਤੇ 15 ਮੌਤਾਂ ਜ਼ਿਲੇ ਵਿਚ ਹੋਈਆਂ ਹਨ।
ਇਸ ਮੌਕੇ ਡਾ: ਗੌਰੀ ਸੰਕਰ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੇ ਧਿਆਨ ਨਾ ਦੇਣ ਅਤੇ ਲੱਛਣ ਵਿਖਾਈ ਦੇਣ ਤੇ ਜਾਂ ਕਿਸੇ ਕੋਵਿਡ ਪਾਜਿਟਿਵ ਮਰੀਜ ਦੇ ਸੰਪਰਕ ਵਿਚ ਆਉਣ ਤੇ ਤੁਰੰਤ ਟੈਸਟ ਕਰਵਾਉਣ। ਉਨਾਂ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿਚ ਕਰੋਨਾ ਦਾ ਟੈਸਟ ਬਿਲਕੁੱਲ ਮੁਫ਼ਤ ਹੁੰਦਾ ਹੈ।