Menu

ਨੌਜਵਾਨ ਸਰਪੰਚ ਹਰਪ੍ਰੀਤ ਸਿੰਘ ਬਦਲ ਰਿਹਾ ਹੈ ਪਿੰਡ ਦੀ ਨੁਹਾਰ

ਅਬੋਹਰ, 29 ਅਗਸਤ (ਸੁਰਿੰਦਰਜੀਤ ਸਿੰਘ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਲਈ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਲਈ ਦਿਹਾਤੀ ਵਿਕਾਸ ਵਿਭਾਗ ਪੰਚਾਇਤਾਂ ਦੇ ਮਾਰਫ਼ਤ ਰਾਜ ਸਰਕਾਰ ਅਤੇ ਭਾਰਤ ਸਰਕਾਰ ਦੀਆਂ ਦਿਹਾਤੀ ਵਿਕਾਸ ਦੀਆਂ ਸਕੀਮਾਂ ਨੂੰ ਲਾਗੂ ਕਰ ਰਿਹਾ ਹੈ। ਇੰਨਾਂ ਸਕੀਮਾਂ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਵਿਚ ਸਰਪੰਚ ਅਹਿਮ ਭੁਮਿਕਾ ਨਿਭਾ ਰਹੇ ਹਨ।
ਅਜਿਹੇ ਹੀ ਇਕ ਨੌਜਵਾਨ ਸਰਪੰਚ ਹਨ ਪਿੰਡ ਦੌਲਤ ਪੁਰਾ ਦੇ ਹਰਪ੍ਰੀਤ ਸਿੰਘ ਸਿੱਧੂ। ਜਿੰਨਾਂ ਨੇ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਆਪਣੇ ਪਿੰਡ ਵਿਚ ਵਿਕਾਸ ਕਾਰਜਾਂ ਨੂੰ ਨਵੀਂ ਰਫ਼ਤਾਰ ਦਿੱਤੀ ਹੈ ਅਤੇ ਹੁਣ ਪਿੰਡ ਦੀ ਨੁਹਾਰ ਬਦਲਣ ਲੱਗੀ ਹੈ। ਉਨਾਂ ਨੇ ਦੱਸਿਆ ਕਿ ਪਿੰਡ ਨੂੰ 14ਵੇਂ ਕਮਿਸ਼ਨ ਤਹਿਤ 15 ਲੱਖ ਰੁਪਏ ਦੀ ਗ੍ਰਾਂਟ ਛੱਪੜ ਲਤੇ ਧਰਮਸਾਲਾ ਦੇ ਨਿਰਮਾਣ ਲਈ ਮਿਲੀ ਸੀ ਜਿਸ ਨੂੰ ਨੇਪਰੇ ਚੜਾਉਣ ਤੋਂ ਬਾਅਦ ਹੁਣ ਸ਼ਮਸ਼ਾਨ ਘਾਟ ਦੀ ਚਾਰਦਿਵਾਰੀ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਤੋਂ ਬਾਅਦ ਇੱਥੇ ਵਾਤਾਵਰਨ ਪ੍ਰਤੀ ਪਿੰਡ ਦੇ ਫਰਜ ਨੂੰ ਸਮਝਦਿਆਂ 300 ਪੌਦੇ ਵੀ ਲਗਾਏ ਜਾਣਗੇ।
ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਰਕਾਰ ਦੀ ਮਗਨਰੇਗਾ ਸਕੀਮ ਤਹਿਤ ਪੇਂਡੂ ਰੋਜਗਾਰ ਕਾਰਡ ਧਾਰਕ ਪਰਿਵਾਰਾਂ ਨੂੰ 100 ਦਿਨ ਤੱਕ ਦੇ ਰੋਜਗਾਰ ਦੇਣ ਦੀ ਸਕੀਮ ਹੈ। ਇਸ ਸਕੀਮ ਤਹਿਤ ਪਿੰਡ ਵਿਚ 53 ਲੱਖ 5 ਹਜਾਰ ਰੁਪਏ ਤੋਂ ਜਿਆਦਾ ਦੀ ਰਕਮ ਖਰਚ ਕੀਤੀ ਜਾ ਚੁੱਕੀ ਹੈ। ਉਨਾਂ ਨੇ ਕਿਹਾ ਕਿ ਇਹ ਸਕੀਮ ਪਿੰਡ ਦੇ ਲਈ ਬਹੁਤ ਲਾਭਕਾਰੀ ਹੈ ਕਿਉਂਕਿ ਇਸ ਨਾਲ ਜਿੱਥੇ ਨਿਰਮਾਣ ਕਾਰਜ ਹੁੰਦੇ ਹਨ ਉਥੇ ਹੀ ਪਿੰਡ ਵਾਸੀਆਂ ਨੂੰ ਰੋਜਗਾਰ ਵੀ ਮਿਲਦਾ ਹੈ। ਇਸ ਤੋਂ ਬਿਨਾਂ ਪਿੰਡ ਵਿਚ 18 ਗਲੀਆਂ ਵਿਚ ਇੰਟਰਲਾਕਿੰਗ ਕਰਵਾਈ ਗਈ ਹੈ ਅਤੇ ਪਿੰਡ ਵਿਚੋਂ ਲੰਘਦੀ ਸੜਕ ਦੇ ਕਿਨਾਰਿਆਂ ਦੀ ਦਿੱਖ ਨੂੰ ਨਵਾਂ ਰੂਪ ਦਿੱਤਾ ਗਿਆ ਹੈ। ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਲਈ ਖੁਲਦਿਲੀਂ ਨਾਲ ਮਦਦ ਕੀਤੀ ਜਾ ਰਹੀ ਹੈ।
ਆਪਣੀਆਂ ਅਗਲੀਆਂ ਯੋਜਨਾਵਾਂ ਬਾਰੇ ਦੱਸਦਿਆਂ ਕਿਹਾ ਕਿ ਹੁਣ ਪਿੰਡ ਧਰਮਸ਼ਾਲਾ ਨੂੰ ਮੈਜਿਸ ਪੈਲੇਸ ਵਾਂਗ ਬਣਾਇਆ ਜਾ ਰਿਹਾ ਹੈ। ਇਸ ਲਈ ਜਿੱਥੇ ਸਰਕਾਰ ਤੋਂ ਮਿਲੀ ਗ੍ਰਾਂਟ ਦੀ ਵਰਤੋਂ ਕੀਤੀ ਜਾ ਰਹੀ ਹੈ ਉਥੇ ਹੀ ਪੰਚਾਇਤ ਆਪਣੇ ਆਮਦਨ ਸੋਮਿਆਂ ਤੋਂ ਵੀ ਰਕਮ ਇਸ ਪ੍ਰੋਜੈਕਟ ਵਿਚ ਲਗਾ ਰਹੀ ਹੈ। ਇਸ ਨਾਲ ਪਿੰਡ ਦੇ ਲੋੜਵੰਦ ਲੋਕ ਆਪਣੇ ਸਮਾਜਿਕ ਸਮਾਗਮਾਂ ਲਈ ਇਸ ਦੀ ਮੁਫ਼ਤ ਵਰਤੋਂ ਕਰ ਸਕਣਗੇ ਅਤੇ ਇਹ ਪਿੰਡ ਦੇ ਲੋਕਾਂ ਲਈ ਵੱਡੀ ਸਹੁਲਤ ਹੋਵੇਗੀ। ਉਨਾਂ ਨੇ ਕਿਹਾ ਕਿ ਪਿੰਡ ਦੇ ਲੋਕਾਂ ਤੋਂ ਵੀ ਉਨਾਂ ਨੂੰ ਪੁਰਾ ਸਹਿਯੋਗ ਮਿਲ ਰਿਹਾ ਹੈ। ਉਨਾਂ ਨੇ ਕਿਹਾ ਕਿ ਇਸੇ ਤਰਾਂ 5 ਲੱਖ ਰੁਪਏ ਨਾਲ ਪਿੰਡ ਤੋਂ ਹਟਵੀਂਆਂ ਅਬਾਦੀਆਂ ਤੱਕ ਪੀਣ ਦਾ ਪਾਣੀ ਪੁੱਜਦਾ ਕਰਨ ਲਈ ਪਾਇਪ ਲਾਇਨ ਵੀ ਪਾਈ ਗਈ ਹੈ।
ਓਧਰ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਦਿਹਾਤੀ ਵਿਕਾਸ ਵਿਭਾਗ ਦੇ ਮਾਰਫ਼ਤ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਲਗਾਤਾਰ ਸਮੀਖਿਆ ਕੀਤੀ ਜਾ ਰਹੀ ਹੈ। ਉਨਾਂ ਨੇ ਕਿਹਾ ਕਿ ਪੰਚਾਇਤਾਂ ਸਾਡੇ ਲੋਕਤੰਤਰ ਦੀ ਹੀ ਨਹੀਂ ਬਲਕਿ ਵਿਕਾਸ ਗਤੀਵਿਧੀਆਂ ਦੀ ਵੀ ਮੁੱਢਲੀਆਂ ਇਕਾਈਆਂ ਹਨ ਅਤੇ ਪੰਚਾਇਤਾਂ ਦੀ ਸਾਰਥਕ ਭੁਮਿਕਾ ਪੇਂਡੂ ਵਿਕਾਸ ਨੂੰ ਨਵੀਂ ਦਿਸ਼ਾ ਦੇ ਰਹੀ ਹੈ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans