Menu

ਕੋਵਿਡ -19 : ਇਸਰੋ ਨੇ ਰੱਦ ਕੀਤਾ ਪ੍ਰੋਗਰਾਮ ‘ਯੁਵਿਕਾ 2020’

ਬੈਂਗਲੁਰੂ, 28 ਅਗਸਤ – ਭਾਰਤੀ ਪੁਲਾੜ ਖੋਜ ਸੰਗਠਨ ਨੇ ਦੇਸ਼ ਭਰ ‘ਚ ਵਧ ਰਹੇ ਕੋਰੋਨਾ ਸੰਕ੍ਰਮਣ ਦੇ ਮਾਮਲਿਆਂ ਨੂੰ ਦੇਖਦੇ ਹੋਏ ਆਪਣੇ ਨੌਜਵਾਨ ਵਿਗਿਆਨਕਾਂ ਦੇ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਹੈ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸਰੋ ਨੇ ਦੇਸ਼ ‘ਚ ਵਧਦੇ ਕੋਰੋਨਾ ਵਾਇਰਸ ਦੇ ਮਾਮਲਿਆਂ ਕਾਰਨ ਇਸ ਸਾਲ ਲਈ ਆਪਣੇ ਨੌਜਵਾਨ ਵਿਗਿਆਨਕਾਂ ਦੇ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸਰੋ ਦੁਆਰਾ 11 ਤੋਂ 22 ਮਈ ਤਕ ਵਿਦਿਆਰਥੀਆਂ ਲਈ ਯੁਵਿਕਾ 2020 ਪ੍ਰੋਗਰਾਮ ਆਯੋਜਿਤ ਕੀਤਾ ਜਾਣਾ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ।ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਠਵੀਂ ਕਲਾਸ ਤੋਂ ਨੌਂਵੀ ਕਲਾਸ ਤਕ ਦੇ ਵਿਦਿਆਰਥੀਆਂ ਲਈ ਯੁਵਿਕਾ ਪ੍ਰੋਗਰਾਮ ਆਯੋਜਿਤ ਹੋਣਾ ਸੀ ਪਰ ਕੋਰੋਨਾ ਕਾਰਨ ਇਸ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ।
ਸਾਲ 2019 ‘ਚ ਬਹੁਤ ਧੂਮਧਾਮ ਨਾਲ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਜੋ ਵਿਦਿਆਰਥੀਆਂ ਨੂੰ ਦੇਸ਼ ਦੇ ਪੁਲਾੜ ‘ਚ ਕੀਤੇ ਗਏ ਤਜਰਬੇ ਤੇ ਤਕਨੀਕੀਆਂ ਬਾਰੇ ਗਿਆਨ ਪ੍ਰਦਾਨ ਕੀਤਾ ਜਾ ਸਕੇ। ਇਹ ਇਕ 12 ਦਿਨਾ ਪ੍ਰੋਗਰਾਮ ਹੈ ਜਿਸ ਤਹਿਤ ਲਗਪਗ 100 ਚੁਣੇ ਵਿਦਿਆਰਥੀਆਂ ਦੁਆਰਾ ਦੇਸ਼ ਭਰ ਦੇ ਚਾਰ ਸੰਚਾਲਨ ਕੇਂਦਰਾਂ ‘ਚ ਯਾਤਰਾ ਕੀਤੀ ਜਾਂਦੀ ਹੈ। ਦੇਸ਼ ਦੇ ਹਰ ਸੂਬੇ ਤੋਂ ਪ੍ਰੋਗਰਾਮ ਲਈ ਵਿਦਿਆਰਥੀਆਂ ਨੂੰ ਚੁਣਿਆ ਜਾਂਦਾ ਹੈ ਤੇ ਉਨ੍ਹਾਂ ਨੂੰ ਤਿਰੁਵਨੰਤਪੁਰਮ, ਯੂਆਰ ‘ਚ ਵਿਕ੍ਰਮ ਸਾਰਾਭਾਈ ਪੁਲਾੜ ਕੇਂਦਰ, ਬੈਗਲੁਰੂ ‘ਚ ਰਾਵ ਉਪਗ੍ਰਹਿ ਕੇਂਦਰ, ਅਹਿਮਦਾਬਾਦ ‘ਚ ਪੁਲਾੜ ਅਨੁਪ੍ਰਯੋਗ ਕੇਂਦਰ ਤੇ ਮੇਘਾਲਿਆ ‘ਚ ਸ਼ਿਲਾਂਗ ‘ਚ ਉੱਤਰ ਪੂਰਵੀ ਪੁਲਾੜ ਕੇਂਦਰ ‘ਚ ਲੈ ਜਾਇਆ ਜਾਂਦਾ ਹੈ। ਇਸ ਦੌਰਾਨ ਵਿਦਿਆਰਥੀਆਂ ਨੂੰ ਪੁਲਾੜ ਵਿਗਿਆਨਕਾਂ ਤੋਂ ਮਿਲਣ ਤੇ ਉਨ੍ਹਾਂ ਦੇ ਤਜਰਬੇ ਸਾਂਝੇ ਕਰਨ ਦਾ ਮੌਕਾ ਮਿਲਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਲ ‘ਚ ਲਾਕਡਾਊਨ ਲਾਗੂ ਹੋਣ ਤੋਂ ਪਹਿਲਾਂ 368 ਯੋਗ ਵਿਦਿਆਰਥੀਆਂ ‘ਚੋਂ 113 ਪ੍ਰੋਗਰਾਮਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਸੀ।

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ ਦਿੱਤੀ ਗਈ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ ‘ਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸ਼ੂਗਰ ਲੈਵਲ ਇਕ…

ਦਰਦਨਾਕ ਹਾਦਸਾ ਬੱਸ ਅਤੇ ਟਰੱਕ…

ਕਨੌਜ, 23 ਅਪ੍ਰੈਲ 2024 :  ਆਗਰਾ-ਲਖਨਊ ਐਕਸਪ੍ਰੈੱਸ…

ਪੰਜਾਬ ‘ਚ ਕਿਸਾਨਾਂ ਨੇ ਭਾਜਪਾ…

ਚੰਡੀਗੜ੍ਹ 23 ਅਪ੍ਰੈਲ 2024- ਇੱਕ ਪਾਸੇ ਪੂਰੇ…

ਇਕ ਹੋਰ ਹਾਦਸਾ ਬੱਚਿਆਂ ਨਾਲ…

20 ਅਪ੍ਰੈਲ 2024- ਹਰਿਆਣਾ ਦੇ ਨਾਰਨੌਲ ਵਿਚ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39875 posts
  • 0 comments
  • 0 fans