Menu

ਫਰਿਜ਼ਨੋ ਵਿੱਚ ਪੰਜਾਬੀ ਜੋੜਾ ਸੜਕ ਹਾਦਸੇ ਦਾ ਸ਼ਿਕਾਰ, ਪਤਨੀ ਦੀ ਮੌਤ ਤੇ ਪਤੀ ਗੰਭੀਰ ਜਖਮੀ

ਫਰਿਜ਼ਨੋ (ਕੈਲੇਫੋਰਨੀਆਂ), 27 ਅਗਸਤ (ਨੀਟਾ ਮਾਛੀਕੇ /  ਕੁਲਵੰਤ ਧਾਲੀਆਂ) – ਫਰਿਜ਼ਨੋ ਦੇ ਲਾਗਲੇ ਸ਼ਹਿਰ ਕਲੋਵਸ ਵਿੱਚ ਉਸ ਸਮੇਂ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੌੜ ਗਈ ਜਦੋਂ ਲੰਘੇ ਹਫ਼ਤੇ ਪੰਜਾਬੀ ਜੋੜਾ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਜਿਸ ਵਿੱਚ ਵਿੱਚ ਪਤਨੀ ਦੀ ਮੌਤ ਹੋ ਗਈ ਅਤੇ ਪਤੀ ਗੰਭੀਰ ਰੂਪ ਵਿੱਚ ਜਖਮੀ ਹਾਲਤ ਵਿੱਚ ਹਸਪਤਾਲ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। ਜਾਣਕਾਰੀ ਅਨੁਸਾਰ ਦਿਲਾਵਰ ਸਿੰਘ ਜੋ ਪਿਛਲੇ ਲੰਮੇ ਸਮੇਂ ਤੋ ਅਮਰੀਕਾ ਰਹਿ ਰਹੇ ਸਨ,  ‘ਤੇ ਸੱਤ ਅੱਠ ਮਹੀਨੇ ਪਹਿਲਾ ਹੀ ਉਹਨਾਂ ਦਾ ਪਰਿਵਾਰ ਪੰਜਾਬ ਤੋ ਅਮਰੀਕਾ ਉਹਨਾਂ ਕੋਲ ਪੱਕੇ ਤੌਰ ਤੇ ਆਣ ਵੱਸਿਆ ਸੀ। ਉਹ ਆਪਣੀ ਪਤਨੀ ਸੁਖਜਿੰਦਰ ਕੌਰ ਨੂੰ ਕਾਰ ਸਿਖਾ ਰਹੇ ਸਨ ਕਿ ਸੈਂਟਰਲ ਐਵੇਨਿਊ ਅਤੇ ਟੈਂਪਰਿੰਸ ਸਟ੍ਰੀਟ ਤੇ ਸਟਾਪ ਸਾਈਨ ਮਿੱਸ ਕਰਨ ਕਰਕੇ ਇਹਨਾਂ ਦੀ ਕਾਰ ਡਲਿਵਰੀ ਟਰੱਕ ਨਾਲ ਜਾ ਟਕਰਾਈ ਜਿਸ ਕਰਤੇ ਸੁਖਜਿੰਦਰ ਕੌਰ ਦੀ ਥਾਂ ਤੇ ਹੀ ਮੌਤ ਹੋ ਗਈ ਅਤੇ ਦਿਲਾਵਰ ਸਿੰਘ ਸਖ਼ਤ ਜਖਮੀ ਹੋ ਗਏ। ਉਹਨਾਂ ਦੀ ਦੋ ਬੇਟੀਆਂ ਜਿੰਨਾ ਦੀ ਉਮਰ 17 ਅਤੇ 26 ਸਾਲ ਹੈ ਇਸ ਸਮੇਂ ਗਹਿਰੇ ਸਦਮੇ ਵਿੱਚ ਹਨ। ਇਸ ਜੋੜੇ ਦਾ ਪਿਛਲਾ ਪਿੰਡ ਰੈਪਹੋਂ ਜ਼ਿਲ੍ਹਾ ਨਵਾਂਸ਼ਹਿਰ ਵਿੱਚ ਹੈ। ਸੁਖਜਿੰਦਰ ਕੌਰ ਦਾ ਅੰਤਿਮ ਸੰਸਕਾਰ ਸ਼ਾਂਤ ਭਵਨ ਫਿਊਨਰਲ ਹੋਂਮ ਫਾਊਲਰ ਵਿਖੇ  18 ਸਤੰਬਰ ਦੁਪਿਹਰ 11 ਤੋਂ 1 ਵਜੇ ਦਰਮਿਆਨ ਹੋਵੇਗਾ ਉਪਰੰਤ ਭੋਗ ਗੁਰਦਵਾਰਾ ਸਿੱਖ ਸੈਂਟਰ ਆਫ ਪੈਸੇਫਿੱਕ ਕੋਸਟ ਸਿਲਮਾ ਵਿੱਖੇ ਪਵੇਗਾ। ਦੁੱਖ ਸਾਂਝਾ ਕਰਨ ਲਈ ਸੰਪਰਕ ਨੰਬਰ ਜਗਦੀਸ ਸਿੰਘ 408-315-2985

ਮੰਦਿਰ ਦੀ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ…

ਹਰਿਆਣਾ ,13 ਮਈ 2024- ਅੰਬਾਲਾ ‘ਚ ਸੋਮਵਾਰ ਨੂੰ ਅਚਾਨਕ ਮੰਦਰ ‘ਚ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ…

ਸੁਪਰੀਮ ਕੋਰਟ ਵਲੋਂ ਕੇਜਰੀਵਾਲ ਨੂੰ…

ਨਵੀਂ ਦਿੱਲੀ, 13 ਮਈ : ਦਿੱਲੀ ਦੇ…

ਚੌਥੇ ਪੜਾਅ ਤਹਿਤ 9 ਸੂਬਿਆਂ…

ਨਵੀਂ ਦਿੱਲੀ, 13 ਮਈ : ਲੋਕ ਸਭਾ…

ਕੇਸਰੀ ਦਸਤਾਰ ਸਜਾ ਕੇ ਗੁਰਦੁਆਰਾ…

ਨਵੀਂ ਦਿੱਲੀ, 13 ਮਈ 2024: ਬਿਹਾਰ ਦੌਰੇ…

Listen Live

Subscription Radio Punjab Today

ਕੈਨੇਡਾ ਵਿਚ ਲੱਖਾਂ ਡਾਲਰ ਦਾ ਸੋਨਾ ਚੋਰੀ…

13 ਮਈ 2024- : ਕੈਨੇਡਾ ਦੇ ਟੋਰਾਂਟੋ ਦੇ ਮੁੱਖ ਹਵਾਈ ਅੱਡੇ ਤੋਂ ਲੱਖਾਂ ਡਾਲਰ ਦਾ ਸੋਨਾ ਚੋਰੀ ਕਰਨ ਦੇ…

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40313 posts
  • 0 comments
  • 0 fans