Menu

ਅਮਰੀਕਾ ਵਿੱਚ ਭਾਰਤੀ ਅਥਲੀਟ ਇਕਬਾਲ ਸਿੰਘ ਵੱਲੋਂ ਆਪਣੀ ਮਾਂ ਅਤੇ ਪਤਨੀ ਦੇ ਕਤਲ ਤੋਂ ਬਾਅਦ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼

ਫਰਿਜ਼ਨੋ (ਕੈਲੇਫੋਰਨੀਆਂ), 27 ਅਗਸਤ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ)- ਅਮਰੀਕਾ ਦੀ ਪੇਨਿਲਵੇਨੀਆ ਸਟੇਟ ਤੋ ਬੜੀ ਮਾੜੀ ਖ਼ਬਰ ਸੁਣਨ ਨੂੰ ਮਿਲੀ ਹੈ ਜਿੱਥੇ ਭਾਰਤ ਲਈ ਏਸ਼ੀਆਈ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਜਿੱਤਣ ਵਾਲੇ ਸਾਬਕਾ ਐਥਲੀਟ ਇਕਬਾਲ ਸਿੰਘ (63) ਨੂੰ ਆਪਣੀ ਪਤਨੀ ਅਤੇ ਮਾਂ ਦੇ ਕਤਲ ਦੇ ਦੋਸ਼ ਵਿਚ ਅਮਰੀਕਾ ਦੇ  ਪੇਨਸਿਲਵੇਨੀਆ ਦੇ ਡੇਲਵਾਰੇ ਕਾਊਂਟੀ ਦੇ ਨਿਊਟਾਊਨ ਟਾਊਨਸ਼ਿਪ ਸ਼ਹਿਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਸਨੇ ਆਪਣੀ ਮਾਂ ਅਤੇ ਪਤਨੀ ਨੂੰ ਚਾਕੂ ਦੇ ਵਾਰ ਕਰਕੇ ਮਾਰਨ ਤੋਂ ਬਾਅਦ ਖ਼ੁਦ ਵੀ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਆਪਣੇ ਆਪ ਨੂੰ ਗੰਭੀਰ ਜਖਮੀ ਕਰਨ ਉਪਰੰਤ ਉਸਨੇ ਖ਼ੁਦ ਹੀ  ਪੁਲਿਸ ਨੂੰ ਸੂਚਿਤ ਕਰਕੇ ਇਸ ਮੰਦਭਾਗੀ ਘਟਨਾ ਦੀ ਸੂਚਨਾ ਦਿੱਤੀ । ਪਤਾ ਲੱਗਿਆ ਕਿ ਉਹ ਡਿਪਰੈਸ਼ਨ ਦਾ ਸ਼ਿਕਾਰ ਸੀ। ਮੀਡੀਆ ਰਿਪੋਰਟਾਂ ਤੋ ਪਤਾ ਲੱਗਿਆ ਕਿ ਇਕਬਾਲ ਗੋਲਾ ਸੁੱਟਣ ਵਿਚ ਐਥਲੀਟ ਸਨ ਅਤੇ ਉਨ੍ਹਾਂ ਨੇ 1983 ਵਿਚ ਕੁਵੈਤ ਵਿਚ ਏਸ਼ੀਆਈ ਐਥਲੇਟਿਕਸ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਮਗਾ ਜਿੱਤਿਆ ਸੀ। ਇਹ ਉਨ੍ਹਾਂ ਦੇ ਖੇਡ ਕਰੀਅਰ ਦੀ ਸਭ ਤੋਂ ਵੱਡੀ ਉਪਲਬਧੀ ਸੀ। ਇਸ ਤੋ ਬਿਨਾਂ ਉਹ 1988 ਵਿੱਚ 17ਵੇਂ ਨੰਬਰ ਦੇ ਇੰਡੀਆ ਦੇ ਚੋਟੀ ਦੇ ਗੋਲਾ ਸੁੱਟਣ ਵਾਲੇ ਅਥਲੀਟ ਬਣੇ। ਉਹ ਪੰਜਾਬ ਵਿੱਚ ਬਤੌਰ ਇੰਸਪੈਕਟਰ ਸੇਵਾਵਾਂ ਨਿਭਾਉਣ ਤੋ ਬਿਨਾਂ ਟਾਟਾ ਕੰਪਨੀ ਲਈ ਵੀ ਬਤੌਰ ਅਥਲੀਟ ਚੁੱਕੇ ਹਨ। ਇਸ ਦੇ ਬਾਅਦ ਉਹ ਅਮਰੀਕਾ ਜਾ ਵਸੇ ਅਤੇ ਇੱਥੇ ਟੈਕਸੀ ਕੈਬ ਡਰਾਈਵਰ ਦੇ ਰੂਪ ਵਿਚ ਕੰਮ ਕਰ ਰਹੇ ਇਕਬਾਲ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਪੁਲਸ ਹਿਰਾਸਤ ਵਿਚ ਹੈ। ਇਕਬਾਲ ਸਿੰਘ ਦਾ ਪਿਛਲਾ ਪਿੰਡ ਟਾਂਡਾ ਉੜਮੁੜ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਦੱਸਿਆ ਜਾ ਰਿਹਾ ਹੈ।

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ ਕਾਂਸਟੇਬਲ ਦੀ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ ਕਾਂਸਟੇਬਲ ਦੀ ਬੇਰਹਿਮੀ ਨਾਲ ਹੱਤਿ.ਆ ਕਰ ਦਿੱਤੀ ਗਈ ਹੈ। ਉਸ ਦੀ ਲਾਸ਼…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

ਪਹਿਲਾਂ ਪਤਨੀ ਨੇ ਲਿਆ ਫਾਹਾ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39889 posts
  • 0 comments
  • 0 fans