Menu

ਹੁਣ ਰਾਜਸਥਾਨ ਨਹੀਂ ਰਹੇਗਾ ਮਾਰੂਥਲ, ਬਦਲੇਗੀ ਭਾਰਤ ਦੀ ਤਕਦੀਰ

ਜੈਪੁਰ, 26 ਅਗਸਤ –  ਭੂ-ਵਿਗਿਆਨੀਆਂ ਵੱਲੋਂ ਕੀਤੀ ਗਈ ਖੋਜ ‘ਚ ਪਾਕਿ ਸਰਹੱਦ ਨਾਲ ਲਗਦੇ ਰਾਜਸਥਾਨ ਸੂਬੇ ਦੇ ਬਾਡਮੇਰ ਜ਼ਿਲ੍ਹੇ ਦੇ ਮਾਡਪੁਰਾ ਬਰਵਾਲਾ ‘ਚ ਪਾਣੀ ਦਾ ਇਕ ਛੋਟਾ ਜਿਹਾ ਸਾਗਰ ਮਿਲਿਆ ਹੈ, ਜਿਸ ‘ਚ 4 ਹਜ਼ਾਰ 800 ਖਰਬ ਲਿਟਰ ਪਾਣੀ ਮੌਜੂਦ ਹੈ। ਪਾਣੀ ਦਾ ਇਹ ਭੰਡਾਰ ਬਾਡਮੇਰ ਤੋਂ ਜਾਲੌਰ ਜ਼ਿਲ੍ਹੇ ਤਕ ਫ਼ੈਲਿਆ ਹੋਇਆ ਹੈ।

ਧਰਤੀ ‘ਚ ਮੌਜੂਦ ਇਹ ਪਾਣੀ ਖਾਰਾ ਹੈ ਤੇ ਇਸ ‘ਚ ਲੂਣ ਜ਼ਿਆਦਾ ਹੈ। ਵਿਗਿਆਨੀਆਂ ਦੀ ਮੰਨਣਾ ਹੈ ਕਿ ਖਾੜੀ ਦੇਸ਼ਾਂ ਦੀ ਤਰਜ਼ ‘ਤੇ ਇਸ ਪਾਣੀ ਨੂੰ ਪੀਣਯੋਗ ਬਣਾਇਆ ਜਾ ਸਕਦਾ ਹੈ। ਭੂ ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਇਹ ਪਾਣੀ 10 ਲੱਖ ਆਬਾਦੀ ਦੀ ਕਈ ਸਾਲਾਂ ਤਕ ਪਿਆਸ ਬੁਝਾ ਸਕਦਾ ਹੈ। ਕੇਅਰਨ ਐਨਰਜੀ ਕਾਫ਼ੀ ਸਮੇਂ ਤੋਂ ਮਾਰੂਥਲ ‘ਚ ਤੇਲ ਤੇ ਗੈਸ ਦੀ ਖੋਜ ਕਰ ਰਹੀ ਹੈ। ਇਸ ਖੋਜ ਦੌਰਾਨ ਪਾਣੀ ਦਾ ਖ਼ਜ਼ਾਨਾ ਮਿਲਿਆ ਹੈ।

ਰਾਜਸਥਾਨ ਦੇ ਮਾਲ ਮੰਤਰੀ ਹਰੀਸ਼ ਚੌਧਰੀ ਦਾ ਕਹਿਣਾ ਹੈ ਕਿ ਕੇਂਦਰੀ ਜਲ ਮੰਤਰਾਲੇ ਨੂੰ ਇਸ ਦਿਸ਼ਾ ‘ਚ ਕੰਮ ਕਰਨਾ ਚਾਹੀਦਾ ਹੈ, ਜਿਸ ਨਾਲ ਜ਼ਰੂਰਤਮੰਦਾਂ ਨੂੰ ਪਾਣੀ ਮਿਲ ਸਕੇ। ਬਾਡਮੇਰ ਜ਼ਿਲ੍ਹੇ ਦੇ ਬਾਯਾਤੂ ਕੋਲ ਮਾਡਪੁਰਾ ਬਰਵਾਲਾ ਇਲਾਕੇ ‘ਚ ਮਿਲੇ ਇਸ ਪਾਣੀ ਦਾ ਫ਼ੈਲਾਅ ਬਾਯਾਤੂ, ਸ਼ਿਵ, ਬਾਡਮੇਰ, ਗੁਡਾਮਾਲਾਨੀ ਤੋਂ ਲੈ ਕੇ ਜਾਲੌਰ ਜ਼ਿਲ੍ਹੇ ਦੇ ਸਾਂਚੌਰ ਤੇ ਕੁਰਦ ਤਕ ਹੈ। ਜ਼ਮੀਨ ਦੀ ਸਤ੍ਹਾ ਤੋਂ ਇਸ ਦੀ ਡੂੰਘਾਈ 350 ਤੋਂ 1500 ਮੀਟਰ ਤਕ ਹੈ।

ਭੂ-ਵਿਗਿਆਨੀਆਂ ਦੀ ਮੰਨਣਾ ਹੈ ਕਿ ਆਮ ਤੌਰ ‘ਤੇ ਪੀਣ ਵਾਲੇ ਪਾਣੀ ‘ਚ ਲੂਣ ਦੀ ਮਾਤਰਾ 100 ਮਿਲੀਗ੍ਰਾਮ ਪ੍ਰਤੀ ਲਿਟਰ ਤਕ ਹੁੰਦੀ ਹੈ ਪਰ ਮਾਰੂਥਲ ‘ਚ ਮਿਲੇ ਪਾਣੀ ਦੇ ਭੰਡਾਰ ‘ਚ ਘੱਟੋ-ਘੱਟ 5000 ਤੋਂ 20,000 ਮਿਲੀਗ੍ਰਾਮ ਪ੍ਰਤੀ ਲਿਟਰ ਤੋਂ ਵੀ ਜ਼ਿਆਦਾ ਹੈ। ਸੂਬੇ ਦੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਖਾੜੀ ਦੇਸ਼ਾਂ ਤੋਂ ਇਲਾਵਾ ਸੰਯੁਕਤ ਅਰਬ ਅਮੀਰਾਤ ‘ਚ ਤਾਂ ਸਮੁੰਦਰੀ ਪਾਣੀ ‘ਚ ਲੂਣ ਦੀ ਮਾਤਰਾ 35,000 ਮਿਲੀਗ੍ਰਾਮ ਪ੍ਰਤੀ ਲਿਟਰ ਜਾਂ ਉਸ ਤੋਂ ਵੀ ਜ਼ਿਆਦਾ ਹੁੰਦੀ ਹੈ। ਸੰਯੁਕਤ ਅਰਬ ਅਮੀਰਾਤ ‘ਚ ਸੌਰ ਊਰਜਾ ਜ਼ਰੀਏ ਡੀ-ਸੈਲੀਨੇਸ਼ਨ ਦੇ ਕੰਮ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।ਜਸ ਸਰੋਤ ਵਿਭਾਗ ਦੇ ਅਫ਼ਸਰਾਂ ਦਾ ਕਹਿਣਾ ਹੈ ਕਿ ਅੰਦਾਜ਼ੇ ਤੋਂ ਕਿਤੇ ਜ਼ਿਆਦਾ ਪਾਣੀ ਦਾ ਇਹ ਭੰਡਾਰ ਹੈ। ਜੇ ਲੂਣ ਘੱਟ ਕਰ ਕੇ ਇਸ ਨੂੰ ਵਰਤੋਂ ‘ਚ ਲਿਆਂਦਾ ਜਾਂਦਾ ਹੈ ਤਾਂ ਮਾਰੂਥਲ ‘ਚ ਪਾਣੀ ਦੀ ਸਮੱਸਿਆ ਦਾ ਸਥਾਈ ਹੱਲ ਹੋ ਜਾਵੇਗਾ।

ਭਾਜਪਾ ਸੱਤਾ ‘ਚ ਵਾਪਸ ਨਹੀਂ ਆਵੇਗੀ ਅਤੇ…

ਨਵੀਂ ਦਿੱਲੀ, 11 ਮਈ 2024 – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਜੇਕਰ…

50 ਸੀਟਾਂ ਵੀ ਨਹੀਂ ਜਿੱਤੇਗੀ…

ਨਵੀਂ ਦਿੱਲੀ , 11 ਮਈ 2024- ਪ੍ਰਧਾਨ…

ਮੋਦੀ ਜੀ ਜੋ ਵੀ ਬੋਲਦੇ…

ਨਵੀਂ ਦਿੱਲੀ ,11 ਮਈ- ਕਾਂਗਰਸ ਨੇਤਾ ਪ੍ਰਿਯੰਕਾ…

ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ…

ਨਵੀਂ ਦਿੱਲੀ , 11 ਮਈ – ਦਿੱਲੀ…

Listen Live

Subscription Radio Punjab Today

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼ ਗਈ ਨੂੰਹ,…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼  ਗਈ ਇਕ ਹੋ ਕੁੜੀ  ਨੇ ਆਪਣੇ ਪਤੀ ਅਤੇ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40286 posts
  • 0 comments
  • 0 fans