ਅਬੋਹਰ, 25 ਅਗਸਤ (ਸੁਰਿੰਦਰਜੀਤ ਸਿੰਘ)- ਪੰਜਾਬ ਸਰਕਾਰ ਅਤੇ ਉੱਚ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼੍ਰੀ ਗੁਰੂ ਤੇਗ ਬਹਾਦਰ ਦੇ 400 ਸਾਲਾਂ ਪ੍ਰਕਾਸ਼-ਪੁਰਬ ਨਾਲ ਸਬੰਧਿਤ ਡੀ. ਏ.ਵੀ. ਕਾਲਜ ਆੱਫ ਐਜੂਕੈਸ਼ਨ, ਅਬੋਹਰ ਵੱਲੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼-ਪੁਰਬ ਤੇ ਕਾਰਵਾਈਆਂ ਜਾ ਰਹੀਆਂ ਗਤੀਵਿਧਿਆਂ ਦੀ ਲੜੀ ਵਿੱਚ ਡੀ. ਏ.ਵੀ. ਕਾਲਜ ਆਫ ਐਜੂਕੈਸ਼ਨ ਅਬੋਹਰ ਵਿੱਚ ਕਾਲਜ ਪਿ੍ਰੰਸੀਪਲ ਡਾ. ਸ਼੍ਰੀਮਤੀ ਉਰਮਿਲ ਸੇਠੀ ਦੀ ਅਗਵਾਈ ਵਿੱਚ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਇੱਕ ਸ਼ਬਦ ਗਾਇਨ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਨੇ ਹਿੱਸਾ ਲਿਆ । ਇਸ ਮੁਕਾਬਲੇ ਦੀ ਵੀਡੀਓ ਵਿਦਿਆਰਥੀਆਂ ਦੁਆਰਾ ਵਾਟਸੱਪ ਦੇ ਰਾਹੀਂ ਕਾਲਜ ਨੂੰ ਭੇਜੀਆਂ ਗਈਆਂ । ਇਸ ਮੁਕਾਬਲੇ ਵਿੱਚ ਹੇਠ ਲਿਖੇ ਵਿਦਿਆਰਥੀ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹੇ : ਮਾਨਵੀ (ਪਹਿਲਾ ਸਥਾਨ) ਰੋਲ ਨੰਬਰ 180, ਗਗਨਦੀਪ ਕੌਰ (ਦੂਜਾ ਸਥਾਨ) ਰੋਲ ਨੰਬਰ 80 ਅਤੇ ਤਜਿੰਦਰ ਕੌਰ ( ਤੀਜਾ) ਸਥਾਨ ਰੋਲ ਨੰਬਰ 54।