Menu

ਪਿੰਡ ਗੁਰੂਸਰ ਵਿਖੇ ਸੈਲਫ਼ ਹੈਲਪ ਗਰੁੱਪਾਂ ਦੀਆਂ ਔਰਤਾਂ ਨੇ ਸੈਨਟਰੀ ਪੈਡਜ ਪ੍ਰੋਡਕਸ਼ਨ ਯੁਨਿਟ ਕੀਤਾ ਸਥਾਪਤ

ਬਠਿੰਡਾ, 24 ਅਗਸਤ – ਪੰਜਾਬ ਰਾਜ ਅਜ਼ੀਵਕਾ ਮਿਸ਼ਨ ਪੇਂਡੂ ਖੇਤਰ ਦੀਆਂ ਔਰਤਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕਰ ਰਿਹਾ ਹੈ। ਇਸ ਤਹਿਤ ਹੁਣ ਅਜ਼ੀਵਕਾ ਮਿਸ਼ਨ ਵਲੋਂ ਬਠਿੰਡਾ ਜ਼ਿਲੇੇ ਦੇ ਬਲਾਕ ਭਗਤਾ ਭਾਈਕਾ ਅਧੀਨ ਪੈਂਦੇ ਪਿੰਡ ਗੁਰੂਸਰ ਵਿਖੇ ਸੈਨਟਰੀ ਪੈਡਜ ਪ੍ਰੋਡੈਕਸ਼ਨ ਯੁਨਿਟ ਸਥਾਪਤ ਕੀਤਾ ਹੈ। ਪਿੰਡ ਦੀਆਂ ਔਰਤਾਂ ਵੱਲੋਂ ਬਣਾਏ ਮਿਲ ਕੇ  ਬਣਾਏ ਗਏ ਸੈਲਫ ਹੈਲਪ ਗਰੁੱਪ ਨੂੰ ਪਿੰਡ ਦੇ ਪੰਚਾਇਤ ਘਰ ਵਿਖੇ ਚਲਾਇਆ ਜਾ ਰਿਹਾ ਹੈ । ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਪਰਮਵੀਰ ਸਿੰਘ ਨੇ ਸਾਂਝੀ ਕੀਤੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ  ਨੇ ਦੱਸਿਆ ਕਿ ਮੁੱਢਲੇ ਚਰਨ ਵਿਚ ਇਸ ਯੂਨਿਟ ਤੇ ਸ਼ਿਆਮਾ ਪ੍ਰਸਾਦ ਮੁਖਰਜੀ ਰਰਬਨ ਸਕੀਮ ਤਹਿਤ 8.64 ਲੱਖ ਰੁਪਏ ਦੀ ਗ੍ਰਾਂਟ ਖਰਚ ਕੀਤੀ ਗਈ ਹੈ । ਇਸ ਤੋਂ ਇਲਾਵਾ 62 ਹਜ਼ਾਰ ਰੁਪਏ ਸੈਲਫ ਹੈਲਪ ਗਰੁੱਪ ਦੀਆਂ ਔਰਤਾਂ ਜੋ ਕਿ ਸਭ ਦਲਿਤ ਵਰਗ ਨਾਲ ਸਬੰਧਤ ਹਨ  ਵੱਲੋਂ ਖਰਚ ਕੀਤੇ ਗਏ ਹਨ । ਉਨਾਂ ਇਹ ਵੀ ਦੱਸਿਆ ਕਿ ਇਨਾਂ ਔਰਤਾ ਵੱਲੋਂ ਬਹੁਤ ਹੀ ਸਸਤੇ ਦਰਾ ਤੇ ਪੈਡਜ ਤਿਆਰ ਕਰਕੇ ਪੇਂਡੂ ਔਰਤਾਂ ਨੂੰ ਮੁੱਈਆ ਕਰਵਾਏ ਜਾ ਰਹੇ ਹਨ । ਇਸ ਤੋਂ ਇਲਾਵਾ ਪਿੰਡਾਂ ਵਿੱਚ ਸਥਿੱਤ ਬਿਊਟੀਪਾਰਲਰਾਂ ਅਤੇ ਆਰ ਐਮ ਪੀ ਡਾਕਟਰਾਂ ਰਾਹੀਂ ਵੀ ਇਨਾਂ ਵੱਲੋਂ ਤਿਆਰ ਇਹ ਪੈਡਜ ਵੇਚੇ ਜਾ ਰਹੇ ਹਨ ।
ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਇਹ ਵੀ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਚਲਦਿਆਂ ਇਸ ਗਰੁੱਪ ਵੱਲੋਂ ਬੇਟੀ ਬਚਾਓ ਬੇਟੀ ਪੜਾਓ ਸਕੀਮ ਤਹਿਤ ਜ਼ਿਲਾ ਪ੍ਰਸ਼ਾਸਨ ਦੀ ਮੰਗ ਅਨੁਸਾਰ ਪਿੰਡਾਂ ਦੇ ਸਲੱਮ ਏਰੀਏ ਵਿੱਚ 36000 ਹਜ਼ਾਰ ਪੈਡ ਤਿਆਰ ਕਰਕੇ ਵੰਡੇ ਗਏ । ਇਨਾਂ ਤੋਂ ਗਰੁੱਪ ਵੱਲੋਂ  ਲਗਪਗ 1ਲੱਖ 8 ਹਜ਼ਾਰ ਦੀ ਆਮਦਨ ਵੀ ਕੀਤੀ ਗਈ ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਅਜ਼ੀਵਕਾ ਮਿਸ਼ਨ ਦੇ ਜ਼ਿਲਾ ਪ੍ਰੋਗਰਾਮ ਮੇਨੈਜਰ ਸਟਾਲਨਜੀਤ ਸਿੰਘ ਹਰੀਕਾ ਤੇ ਜ਼ਿਲਾ ਫੰਕਨਸ਼ਨ ਮੈਨੇਜ਼ਰ ਸੁਖਵਿੰਦਰ ਸਿੰਘ ਚੱਠਾ ਨੇ ਦੱਸਿਆ ਕਿ ਇਸ ਯੂਨਿਟ ਨੂੰ ਹੁਣ ਆਈ ਐਸ ਓ ਨੰਬਰ ਵੀ ਪ੍ਰਾਪਤ ਹੋ ਚੁੱਕਾ ਹੈ । ਭਵਿੱਖ ਵਿੱਚ ਇਸ ਗਰੁੱਪ ਵੱਲੋਂ ਆਜ਼ਾਦੀ ਸੈਨਟਰੀ ਪੈਡਜ ਦੇ ਨਾਮ ਤੇ ਡੱਬਾ ਬੰਦ ਪੈਡਜ ਮਾਰਕਿਟ ਵਿੱਚ ਉਤਾਰੇ ਜਾਣਗੇ । ਇਸ ਤੋਂ ਇਲਾਵਾ ਮੇਕ ਇੰਨ ਪੰਜਾਬ ਅਤੇ ਸਰਕਾਰੀ ਈ ਮਾਰਕੀਟਿੰਗ ਤੋਂ ਬਾਅਦ ਫਲਿੱਪ ਕਾਰਡ ਰਾਹੀਂ ਵੀ ਗਰੁੱਪ ਵੱਲੋਂ ਪੈਡਜ ਵੇਚਣ  ਦੀ ਯੋਜਨਾ ਹੈ ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39934 posts
  • 0 comments
  • 0 fans