Menu

ਅਪਰਾਧਾਂ ਤੇ ਨਸ਼ਿਆ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਜਰੂਰੀ – ਥਾਨਾ ਸਿਟੀ ਰਾਮਪੁਰਾ

ਰਾਮਪੁਰਾ ਫੂਲ 22 ਅਗਸਤ (ਹਰਪ੍ਰੀਤ ਹੈਪੀ )- ਪਿਛਲੇ ਦਿਨੀ ਸਿਟੀ ਰਾਮਪੁਰਾ ਥਾਨਾ ਅੰਦਰ ਤੈਨਾਤ ਹੋਏ ਥਾਨਾ ਮੁਖੀ ਭੁਪਿੰਦਰ ਸਿੰਘ ਨੇ ਗਲਤ ਅਨਸਰਾਂ ਵਿਰੁੱਧ ਮੁਹਿੰਮ ਸਖਤੀ ਨਾਲ ਚਲਾਉਣ ਦਾ ਐਲਾਨ ਕਰਨ ਤੋਂ ਬਾਅਦ ਉਨਾਂ ਸ਼ਹਿਰ ਰਾਮਪੁਰਾ ਵਿੱਚ ਗਸ਼ਤ ਮੁਹਿੰਮ ਦੇਰ ਰਾਤ ਤੱਕ ਚਲਾਉਣ ਦਾ ਫੈਸਲਾ ਕੀਤਾ। ਜਿਸਦੇ ਨਤੀਜੇ ਵਜੋਂ ਸ਼ਹਿਰ ਨਿਵਾਸੀਆਂ ਨੂੰ ਹੁਣ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪੈਣ ਦੀ ਆਸ ਜਾਗੀ ਹੈ। ਥਾਨਾ ਮੁਖੀ ਖੁਦ ਸ਼ਹਿਰ ਦੇ ਬਜ਼ਾਰਾ ਵਿੱਚ ਜਾ ਕੇ ਟ੍ਰੈਫਿਕ ਇੰਚਾਰਜ ਗੁਰਿੰਦਰ ਸਿੰਘ ਗੋਰਾ ਸਮੇਤ ਸਮੱਸਿਆਵਾ ਠੀਕ ਕਰਵਾ ਰਹੇ ਹਨ। ਇਸ ਮੌਕੇ ਥਾਨਾ ਮੁਖੀ ਭੁਪਿੰਦਰ ਸਿੰਘ ਨੇ ਸਖਤ ਲਹਿਜੇ ਨਾਲ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਹਿੱਤ ਜ਼ਿਲੇ ਦੇ ਐਸਐਸਪੀ ਦੀ ਯੋਗ ਅਗਵਾਈ ਹੇਠ ਨਸ਼ਿਆ ਦੇ ਵਪਾਰੀਆਂ ਨੂੰ ਜੇਲਾ ਅੰਦਰ ਡੱਕਿਆ ਜਾ ਰਿਹਾ ਹੈ। ਉਨਾਂ ਗਲਤ ਅਨਸਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਉਨਾਂ ਕਾਲੇ ਕਾਰਨਾਮਿਆਂ ਨੂੰ ਕਰਨ ਤੋਂ ਤੋਬਾ ਨਾ ਕੀਤੀ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਨੌਜਵਾਨਾਂ ਨੂੰ ਸੱਟੇਬਾਜ਼ੀ ਤੋਂ ਦੂਰ ਰਹਿ ਕੇ ਨਸ਼ਿਆਂ ਤੋਂ ਦੂਰ ਰਹਿ ਕੇ ਚੰਗੇ ਸਮਾਜ ਦੀ ਰਚਨਾ ਕਰਨ ਦੀ ਤਾਕੀਦ ਵੀ ਕੀਤੀ ਤੇ ਸੱਟੇਬਾਜ਼ੀ ਨੂੰ ਸਮਾਜਿਕ ਬੁਰਾਈ ਤੱਕ ਕਿਹਾ। ਥਾਨਾ ਮੁਖੀ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਉਨਾਂ ਹਮੇਸ਼ਾ ਹੀ ਮਿਹਨਤ ਦਿ੍ਰੜ ਇਰਾਦੇ ਨਾਲ ਹਰ ਤਰਾਂ ਦੇ ਕਰਾਇਮ ਨੂੰ ਖਤਮ ਕੀਤਾ ਹੈ । ਉਨਾਂ ਲੋਕਾਂ ਨੂੰ ਆਪੀਲ ਵੀ ਕੀਤੀ ਕਿ ਉਹ ਪੁਲਸ ਦਾ ਸਹਿਯੋਗ ਕਰਨ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਤੇ ਨਕੇਲ ਕਸੀ ਜਾ ਸਕੇ। ਉਨਾਂ ਕਿਹਾ ਕਿ ਨਸ਼ਾ ਤਸਕਰਾਂ ਸਮੇਤ ਹਰ ਤਰਾਂ ਦੇ ਅਪਰਾਧ ਹੋਣ ਦੀ ਸੂਰਤ ਵਿੱਚ ਪੁਲਸ ਨੂੰ ਫੌਰੀ ਤੌਰ ਤੇ ਜਾਣੂੰ ਕਰਵਾਇਆ ਜਾਵੇ। ਉਨਾਂ ਦੱਸਿਆ ਕਿ ਨਗਰ ਕੌਂਸਲ ਵਪਾਰ ਮੰਡਲ ਅਤੇ ਕਈ ਸਮਾਜਸੇਵੀ ਸੰਸਥਾਵਾ ਸਮੇਤ ਸਮੂਹ ਲੋਕਾਂ ਦਾ ਉਨਾਂ ਨੂੰ ਭਰਪੂਰ ਸਹਿਯੋਗ ਮਿਲ ਰਿਹਾ ਹੈ ਜਿਸ ਸਦਕਾ ਉਹ ਸ਼ਹਿਰ ਰਾਮਪੁਰੇ ਸਮੇਤ ਪੂਰੇ ਇਲਾਕੇ ਦੀਆਂ ਸਮੱਸਿਆਵਾ ਨੂੰ ਖਤਮ ਕਰਨ ਲਈ ਹਮੇਸ਼ਾ ਤਤਪਰ ਰਹਿਣਗੇ।

ਸੈਮ ਪਿਤਰੋਦਾ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦੇ…

ਨਵੀਂ ਦਿੱਲੀ, 9 ਮਈ 2024-ਸੈਮ ਪਿਤਰੋਦਾ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕਾਂਗਰਸ…

ਕੁਝ ਦਸਤਾਵੇਜ਼ਾਂ ਦੀ ਘਾਟ ਕਿਸੇ…

ਚੰਡੀਗੜ੍ਹ, 9 ਮਈ 2024: ਪੰਜਾਬ ਤੇ ਹਰਿਆਣਾ…

‘ਦਿ ਟ੍ਰਿਬਿਊਨ’ ਨੂੰ ਮਿਲੀ ਪਹਿਲੀ…

8 ਮਈ 2024-ਸੀਨੀਅਰ ਮਹਿਲਾ ਪੱਤਰਕਾਰ ਜਯੋਤੀ ਮਲਹੋਤਰਾ…

ਦਿੱਲੀ ਪੁਲਿਸ ਨੇ ਗੋਲਡੀ ਬਰਾੜ…

ਨਵੀਂ ਦਿੱਲੀ, 8 ਮਈ : ਦਿੱਲੀ ਪੁਲਿਸ…

Listen Live

Subscription Radio Punjab Today

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ ਰੂਸ ਦੇ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਰੂਸ ਦੇ ਰੱਖਿਆ ਮੰਤਰਾਲੇ ‘ਚ ਅਨੁਵਾਦਕ ਦੇ ਤੌਰ ‘ਤੇ ਕੰਮ ਕਰਨ…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ…

ਫਰਿਜਨੋ ( ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ /…

Our Facebook

Social Counter

  • 40235 posts
  • 0 comments
  • 0 fans