ਪੰਜਾਬ ਸਰਕਾਰ ਨੇ ਪ੍ਰਧਾਨ ਮੰਤਰੀ ਦਫ਼ਤਰ ਦੀ ਪੇਸ਼ਕਸ ਕੀਤੀ ਰੱਦ – ਸਰੂਪ ਚੰਦ ਸਿੰਗਲਾ
ਬਠਿੰਡਾ, 21 ਅਗਾਸਤ – ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਬਠਿੰਡਾ ਥਰਮਲ ਪਲਾਂਟ ਨੂੰ ਵੇਚਣ ਲਈ ਪੰਜਾਬ ਸਰਕਾਰ ਵੱਲੋਂ 9 ਸਤੰਬਰ ਨੂੰ ਲਗਾਏ ਟੈਂਡਰ ਤੇ ਸਖ਼ਤ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦਫ਼ਤਰ ਵੱਲੋ ਕੀਤੀ ਪੇਸ਼ਕਸ਼ ਕਿ ਉਹ ਬਠਿੰਡਾ ਥਰਮਲ ਪਲਾਂਟ ਨੂੰ ਪਰਾਲੀ ਅਧਾਰਿਤ ਥਰਮਲ ਪਲਾਂਟ ਵਿੱਚ ਤਬਦੀਲ ਕਰਨ ਲਈ ਹਰ ਕਿਸਮ ਦੀ ਸਹਾਇਤਾ ਦੇਣ ਨੂੰ ਤਿਆਰ ਹਨ ਪਰੰਤੂ ਫੇਰ ਵੀ ਬਠਿੰਡਾ ਹਲਕੇ ਦੇ ਵਿਧਾਇਕ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰੰਘ ਬਾਦਲ ਵੱਲੋਂ ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਕੇ ਇਸ ਦੀ ਜਗ੍ਹਾ ਤੇ ਮਸ਼ੀਨਰੀ ਨੂੰ ਵੇਚਣ ਲਈ ਆਪਣੀ ਜਿੱਦ ਨੂੰ ਪੁਗਾਉਦਿਆਂ ਪੰਜਾਬ ਸਰਕਾਰ ਵੱਲੋਂ ਇਸ ਦੀ ਮਸ਼ੀਨਰੀ ਨੂੰ ਵੇਚਣ ਲਈ ਟੈਂਡਰ ਲਗਾ ਦਿੱਤੇ ਹਨ ਉਹਨਾਂ ਕਿਹਾ ਕਿ ਬਹੁਤ ਅਫ਼ਸੋਸ ਦੀ ਗੱਲ ਹੈ ਕਿ ਕੋਈ ਵੀ ਵਿਧਾਇਕ ਆਪਣੇ ਹਲਕੇ ਦੀ ਤਰੱਕੀ ਅਤੇ ਵਿਕਾਸ ਲਈ ਦਿਨ-ਰਾਤ ਇੱਕ ਕਰਕੇ ਕੰਮ ਕਰਦਾ ਹੈ ਪਰੰਤੂ ਵਿੱਤ ਮੰਤਰੀ ਅਤੇ ਇਸਦੀ ਟੀਮ ਨੇ ਆਪਣੀ ਨਿੱਜੀ ਮੁਫਾਦਾਂ ਦੀ ਖਾਤਰ ਅਤੇ ਆਪਣੇ ਚਹੇਤਿਆਂ ਨੂੰ ਫਾਇਦਾ ਪਹੁੰਚਾਉਣ ਲਈ ਲੋਕਾਂ ਦੇ ਦਿਲਾਂ ਵਿੱਚ ਵਸੇ ਅਤੇ ਬਠਿੰਡਾ ਸ਼ਹਿਰ ਦੀ ਸ਼ਾਨ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਂਨਕ ਦੇਵ ਜੀ ਦੇ ਨਾਮ ਤੇ ਬਣੇ ਥਰਮਲ ਪਲਾਂਟ ਦੀ ਜਗ੍ਹਾ ਅਤੇ ਮਸ਼ੀਨਰੀ ਨੂੰ ਵੇਚਣਾ ਚਾਹੁੰਦਾ ਹੈ ।ਉਹਨਾਂ ਕਿਹਾ ਕਿ ਇਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਵਿੱਚ ਜੋ ਕਮੇਟੀ ਬਣੀ ਸੀ ਉਸਦੇ ਚੇਅਰਮੈਨ ਵੀ ਖੁਦ ਵਿੱਤ ਮੰਤਰੀ ਸਾਹਿਬ ਸਨ ਉਹਨਾਂ ਨੇ ਥਰਮਲ ਪਲਾਂਟ ਨੂੰ ਬਚਾਉਣ ਦੀ ਥਾਂ ਤੇ ਉਸਨੂੰ ਬੰਦ ਕਰਨ ਅਤੇ ਵੇਚਣ ਲਈ ਆਪਣਾ ਦਬਾਅ ਵਰਤਿਆ ।ਉਹਨਾਂ ਕਿਹਾ ਕਿ ਜਦੋਂ ਕੇਂਦਰ ਸਰਕਾਰ ਥਰਮਲ ਨੂੰ ਪਰਾਲੀ ਤੇ ਚਲਾਉਣ ਲਈ ਹਰ ਕਿਸਮ ਦੀ ਸਹਾਇਤਾ ਦੇਣ ਲਈ ਤਿਆਰ ਹੈ ਤਾਂ ਇਸਨੂੰ ਚਲਾਉਣ ਵਿੱਚ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਸਾਹਿਬ ਨੂੰ ਕੀ ਦਿੱਕਤ ਹੈ… ? ਇਸਦਾ ਜੁਆਬ ਬਠਿੰਡਾ ਦੇ ਲੋਕ ਮਨਪ੍ਰੀਤ ਬਾਦਲ ਪਾਸੋ ਮੰਗਦੇ ਹਨ । ਵਰਨਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਬਠਿੰਡਾ ਥਰਮਲ ਪਲਾਂਟ ਦੀ ਮਸ਼ੀਨਰੀ ਨੂੰ ਵੇਚਣ ਲਈ ਈ-ਨਲਾਮੀ 20 ਅਗਸਤ ਵਾਸਤੇ ਤੈਅ ਕੀਤੀ ਗਈ ਸੀ ਪਰ ਅੰਤਿਮ ਮਿਤੀ ਵਾਲੇ ਦਿਨ ਪਾਵਰਕਾਮ ਵਿਭਾਗ ਨੇ ਸੋਧ ਲਗਾ ਕੇ ਈ-ਨਲਾਮੀ 9 ਸੰਤਬਰ 2020 ਤੱਕ ਵਧਾ ਦਿੱਤੀ ਹੈ ।ਹੁਣ ਇਹ ਬੋਲੀ 9 ਸਤੰਬਰ ਨੂੰ ਸਵੇਰੇ 10 ਵਜੇ ਸੁਰੂ ਹੋ ਕੇ 3 ਵਜੇ ਖਤਮ ਹੋਵੇਗੀ ।ਇਸਤੋ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਸਰਕਾਰ ਇਸ ਥਰਮਲ ਪਲਾਂਟ ਨੂੰ ਪਰਾਲੀ ਦੇ ਅਧਾਰਤ ਨਹੀਂ ਚਲਾਉਣਾ ਚਾਹੁੰਦੀ ।ਇਸ ਪਲਾਂਟ ਵਿੱਚ ਦੋ 110 ਮੈਗਾਵਾਟ ਅਤੇ ਦੋ 120 ਮੈਗਾਵਾਟ ਸਮੱਰਥਾ ਵਾਲੇ ਚਾਰ ਯੂਨਿਟ ਹਨ । ਅੰਤ ਵਿੱਚ ਸ਼੍ਰੀ ਸਿੰਗਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਅਤੇ ਵਿੱਤ ਮੰਤਰੀ ਵੱਲੋਂ ਕਾਲਮ ਨੰਬਰ 14 ਵਿੱਚ ਇਹ ਵਾਅਦਾ ਕੀਤਾ ਗਿਆ ਸੀ ਕਿ ਬਠਿੰਡਾ ਦੇ ਥਰਮਲ ਪਲਾਂਟ ਨੂੰ ਚਾਲੂ ਰੱਖਿਆ ਜਾਵੇਗਾ ਅਤੇ ਇਸਨੂੰ ਕਿਸੇ ਵੀ ਕੀਮਤ ਤੇ ਬੰਦ ਨਹੀ ਕੀਤਾ ਜਾਵੇਗਾ ਪਰੰਤੂ ਉਹਨਾਂ ਨੇ ਝੂਠਾ ਮੈਨੀਫੈਸਟੋ ਜਾਰੀ ਕੀਤਾ ਅਤੇ ਆਪਣੇ ਕੀਤੇ ਵਾਅਦੇ ਤੋਂ ਮੁੱਕਰ ਗਏ । ਚਾਹੀਦਾ ਤਾਂ ਇਹ ਸੀ ਕਿ ਉਹ ਆਪਣੇ ਸ਼ਹਿਰ ਦੇ ਨਿਲਾਮ ਕੀਤੇ ਜਾ ਰਹੇ ਥਰਮਲ ਪਲਾਂਟ ਦੇ ਵਿਰੋਧ ਵਿੱਚ ਖੜਦੇ ਪਰੰਤੂ ਉਹਨਾਂ ਨੇ ਤਾਂ ਕੈਬਨਿਟ ਦੀ ਮੀਟਿੰਗ ਵਿੱਚ ਅਤੇ ਉਸਤੋ ਬਾਅਦ ਥਰਮਲ ਪਲਾਂਟ ਲਈ ਬਣੀ ਪੰਜਾਬ ਸਰਕਾਰ ਦੀ ਸਬ ਕਮੇਟੀ ਦੀ ਮੀਟਿੰਗ ਵਿੱਚ ਬਣੀ ਫਾਈਲ ਤੇ ਖੁਦ ਦਸਤਖਤ ਕੀਤੇ ਅਜਿਹਾ ਕਰਕੇ ਉਹਨਾਂ ਨੇ ਬਠਿੰਡਾ ਦੇ ਅਵਾਮ ਨਾਲ ਧੋਖਾ ਕੀਤਾ ਹੈ । ਇਸ ਧੋਖੇ ਲਈ ਬਠਿੰਡਾ ਸ਼ਹਿਰ ਦੇ ਲੋਕ ਕਦੇ ਵੀ ਮਨਪ੍ਰੀਤ ਬਾਦਲ ਅਤੇ ਕਾਂਗਰਸ ਪਾਰਟੀ ਨੂੰ ਮੁਆਫ ਨਹੀ ਕਰਨਗੇ ਅਤੇ ਇਸ ਦੇ ਨਤੀਜੇ ਉਹਨਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਅਤੇ ਨਗਰ ਨਿਗਮ ਦੀਆਂ ਚੋਣਾਂ ਵਿੱਚ ਭੁਗਤਣੇ ਪੈਣਗੇ ।ਇਸ ਮੌਕੇ ਸ਼੍ਰੀ ਸਿੰਗਲਾ ਦੇ ਨਾਲ ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ,ਬਲਵੰਤ ਰਾਏ ਨਾਥ, ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਭੁੱਲਰ,ਸਟੇਟ ਡੈਲੀਗੇਟ ਇਕਬਾਲ ਬਬਲੀ ਢਿੱਲੋਂ, ਮੈਬਰ ਜਨਰਲ ਕੌਸਲ ਦਲਜੀਤ ਸਿੰਘ ਬਰਾੜ, ਸ਼ਹਿਰੀ ਪ੍ਰਧਾਨ ਰਾਜਬਿੰਦਰ ਸਿੰਘ ਸਿੱਧੂ,ਪਾਰਟੀ ਦੇ ਬੁਲਾਰੇ ਚਮਕੌਰ ਸਿੰਘ ਮਾਨ, ਸ਼ਹਿਰੀ ਪ੍ਰਧਾਨ ਇਸਤਰੀ ਵਿੰਗ ਬੀਬੀ ਬਲਵਿੰਦਰ ਕੌਰ,ਸੀਨੀਅਰ ਆਗੂ ਨਿਰਮਲ ਸੰਧੂ, ਬੀਬੀ ਜੋਗਿੰਦਰ ਕੌਰ ਐਸਜੀਪੀਸੀ, ਡਾ. ਓਮ ਪ੍ਰਕਾਸ਼ ਸ਼ਰਮਾਂ ਜਿਲਾ ਪ੍ਰੈਸੱ ਸਕੱਤਰ ਆਦਿ ਹਾਜਰ ਸਨ ।