Menu

ਕਰੋਨਾ ਦੇ ਲੱਛਣ ਮਹਿਸੂਸ ਹੋਣ ਤੇ ਬਿਨਾਂ ਦੇਰੀ ਤੋਂ ਕਰਵਾਇਆ ਜਾਵੇ ਟੈਸਟ

  ਬਠਿੰਡਾ, 19 ਅਗਸਤ  ( ਤਰਨਜੀਤ ਕੌਰ ) – ਕੌਮਾਂਤਰੀ ਮਹਾਂਮਾਰੀ ਕਰੋਨਾ ਨੂੰ ਫ਼ੈਲਣ ਤੋਂ ਰੋਕਣ ਦੇ ਮੱਦੇਨਜ਼ਰ ਜ਼ਿਲੇ ਅੰਦਰ ਹਰ ਵਿਅਕਤੀ ਦੀ ਮੁੱਢਲੀ ਜ਼ਿੰਮੇਵਾਰੀ ਹੈ ਕਿ ਉਹ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਕਰੋਨਾ ਵਾਇਰਸ ਦੇ ਮੁੱਢਲੇ ਲੱਛਣ ਮਹਿਸੂਸ ਹੋਣ ‘ਤੇ ਬਿਨਾਂ ਦੇਰੀ ਤੋਂ ਆਪਣੇ ਟੈਸਟ ਕਰਵਾਉਣੇ ਯਕੀਨੀ ਬਣਾਉਣ। ਕਰੋਨਾ ਟੈਸਟ ਲਈ ਕਿਸੇ ਵੀ ਡਾਕਟਰੀ ਪਰਚੀ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ  ਸਾਂਝੀ ਕੀਤੀ।

        ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਅੰਦਰ ਪਹਿਲਾ ਭਾਵੇਂ ਰੋਜ਼ਾਨਾ ਕਰੀਬ 300 ਕਰੋਨਾ ਟੈਸਟ ਹੀ ਲਏ ਜਾ ਰਹੇ ਸਨ ਪਰ ਮੌਜੂਦਾ ਸਮੇਂ ਸੂਬਾ ਸਰਕਾਰ ਦੇ ਯਤਨਾ ਸਦਕਾ ਰੋਜ਼ਾਨਾ ਲਗਭਗ 1000 ਸੈਂਪਲ ਲਏ ਜਾ ਰਹੇ ਹਨ। ਇਸ ਤੋਂ ਇਲਾਵਾ ਜ਼ਿਲੇ ਅੰਦਰ 10 ਮੋਬਾਇਲ ਟੀਮਾਂ ਵਲੋਂ ਵੀ ਕਰੋਨਾ ਸਬੰਧੀ ਜ਼ਿਲੇ ਵਿੱਚ ਸਥਾਪਤ ਵੱਖ-ਵੱਖ ਮਾਈਕਰੋ ਕਨਟੇਨਮੈਂਟ ਖੇਤਰਾਂ ਵਿਚ ਜਾ ਕੇ ਰੋਜ਼ਾਨਾ ਸੈਂਪਲ ਲਏ ਜਾ ਰਹੇ ਹਨ।

        ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ ਕਰੋਨਾ ਵਾਇਰਸ ਦੀ ਟੈਸਟਿੰਗ ਲਈ ਜ਼ਿਲਾ ਹਸਪਤਾਲ ਬਠਿੰਡਾ, ਸਿਵਲ ਹਸਪਤਾਲ ਤਲਵੰਡੀ ਸਾਬੋ, ਸਿਵਲ ਹਸਪਤਾਲ ਰਾਮਪੁਰਾ, ਸਬ ਡਵੀਜ਼ਨਲ ਹਸਪਤਾਲ ਘੁੱਦਾ, ਮਿਲਟਰੀ ਹਸਪਤਾਲ ਕੈਂਟ ਬਠਿੰਡਾ, ਕਮਿਊਨਟੀ ਹੈਲਥ ਸੈਂਟਰ ਸੰਗਤ, ਭਗਤਾ, ਨਥਾਣਾ, ਗੋਨਿਆਣਾ ਅਤੇ ਬਾਲਿਆਂਵਾਲੀ, ਟਰੂਨਾਟ, ਬਠਿੰਡਾ, ਰੈਪਿਡ ਐਂਟੀਜਨ ਜ਼ਿਲਾ ਹਸਪਤਾਲ, ਰੈਪਿਡ ਐਂਟੀਜਨ ਸਬ ਡਵੀਜ਼ਨ ਹਸਪਤਾਲ ਰਾਮਪੁਰਾ, ਤਲਵੰਡੀ ਸਾਬੋ, ਕਮਿਊਨਟੀ ਹੈਲਥ ਸੈਂਟਰ ਗੋਨਿਆਣਾ ਰੈਪਿਡ ਐਂਟੀਜਨ, ਗੋਨਿਆਣਾ ਅਤੇ ਸਬ ਡਵੀਜ਼ਨਲ ਹਸਪਤਾਲ ਘੁੱਦਾ ਰੈਪਿਡ ਐਂਟੀਜਨ, ਘੁੱਦਾ ਵਿਖੇ ਸੈਂਟਰ ਬਣਾਏ ਗਏ ਹਨ।

        ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਾਈਵੇਟ ਕਰੋਨਾ ਵਾਇਰਸ ਦੀ ਟੈਸਟਿੰਗ ਲਈ ਲਾਲ ਪੈਥ ਲੈਬ ਤੇ ਮੈਕਸ ਹਸਪਤਾਲ ਬਠਿੰਡਾ ਵਿਖੇ ਵੀ ਆਪਣੇ ਕਰੋਨਾ ਸਬੰਧੀ ਟੈਸਟ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਕਰੋਨਾ ਪੇਸੈਂਟ ਟ੍ਰੈਕਿੰਗ ਅਫ਼ਸਰ 0164-2241290, ਜ਼ਿਲਾ ਨੋਡਲ ਅਫ਼ਸਰ 95016-00194, ਜ਼ਿਲਾ ਪ੍ਰਸ਼ਾਸਨ ਕੰਟਰੋਲ ਰੂਮ 0164-2241290 ਅਤੇ ਸਿਵਲ ਹਸਪਤਾਲ ਕੰਟਰੋਲ ਰੂਮ 0164-2212501 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39908 posts
  • 0 comments
  • 0 fans