Menu

ਕਵਿਤਾ ਉਚਾਰਨ ਮੁਕਾਬਲਿਆਂ ’ਚ ਬਲਾਕ ਫਾਜਿਲਕਾ-2 ਦੇ ਵਿਦਿਆਰਥੀਆਂ ਨੇ ਮਾਰੀ ਬਾਜੀ

ਫ਼ਾਜ਼ਿਲਕਾ, 18 ਅਗਸਤ (ਸੁਰਿੰਦਰਜੀਤ ਸਿੰਘ ) -ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਦਿਵਸ ਦੇ ਸੰਬੰਧ ਵਿੱਚ ਪੰਜਾਬ ਸਿੱਖਿਆ ਵਿਭਾਗ ਵੱਲੋਂ ਵਿੱਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਹਨਾਂ ਵਿੱਚ ਸਬਦ ਗਾਇਨ, ਗੀਤ, ਚਿੱਤਰਕਾਲਾ, ਭਾਸ਼ਣ ਆਦਿ ਮੁਕਾਬਲੇ ਕਰਵਾਏ ਜਾਣੇ ਹਨ। ਪਿਛਲੇ ਕੁਝ ਦਿਨ ਪਹਿਲਾ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ ਸੀ। ਇਹ ਜਾਣਾਕਾਰੀ ਜਿਲਾ ਸਿੱਖਿਆ ਅਫਸਰ ਸ੍ਰੀ ਡਾ: ਸੁਖਬੀਰ ਸਿੰਘ ਬੱਲ ਨੇ ਦਿੱਤੀ।
ਜ਼ਿਲਾ ਸਿਖਿਆ ਅਧਿਕਾਰੀ ਨੇ ਦੱਸਿਆ ਕਿ ਅੱਜ ਕਵਿਤਾ ੳਚਾਰਨ ਮੁਕਾਬਲੇ ਦਾ ਸਟੇਟ ਵੱਲੋ ਨਤੀਜਾ ਘੋਸਿਤ ਕੀਤਾ ਗਿਆ ਜਿਸ ਵਿਚ ਪ੍ਰਾਇਮਰੀ ਵਰਗ ਵਿੱਚੋ ਪਹਿਲੇ ਸਥਾਨ ’ਤੇ ਸਰਕਾਰੀ ਪ੍ਰਾਇਮਰੀ ਨਵਾ ਸਲੇਮਸ਼ਾਹ ਸਕੂਲ ਦੀ ਵਿਦਿਆਰਥਣ ਮੋਨਿਕਾ ਨੇ ਪ੍ਰਾਪਤ ਕੀਤਾ।ਅੰਗਹੀਣ ਬੱਚਿਆ ਦੇ ਨਤੀਜਿਆਂ ਵਿਚੋਂ ਰੋਣਕ ਸਰਕਾਰੀ ਪ੍ਰਾਇਮਰੀ ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਦੂਜਾ ਸਥਾਨ ਸਰਕਾਰੀ ਪ੍ਰਾਇਮਰੀ ਸਕੂਲ ਚਾਨਣਵਾਲਾ ਦੀ ਵਿਦਿਆਰਥਣ ਜਨਤ ਨੇ ਪ੍ਰਾਪਤ ਕੀਤਾ।
ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀ ਸ਼ਾਮ ਸੁੰਦਰ ਸਿਡਾਨਾ ਨੇ ਇਨਾਂ ਸਕੂਲਾ ਦੇ ਵਿਦਿਆਰਥੀ, ਅਧਿਆਪਕ ਸਾਹਿਬਾਨ ਅਤੇ ਮਾਪੇ ਨੂੰ ਵਧਾਈਆ ਦਿੱਤੀਆ ਹਨ। ਉਨਾਂ ਕਿਹਾ ਕਿ ਜਿਲਾ ਨੋਡਲ ਅਫਸਰ ਸਵਿਕਾਰ ਗਾਂਧੀ ਤੇ ਬਲਾਕ ਨੋਡਲ ਅਫਸਰ ਸੁਨੀਲ ਵਰਮਾ ਅਤੇ ਬਲਾਕ ਮੀਡੀਆ ਕੋਆਡੀਨੇਟਰ ਬਲਜੀਤ ਸਿੰਘ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।ਉਨਾਂ ਦੱਸਿਆ ਕਿ 21 ਦਸੰਬਰ 2020 ਤੱਕ ਇਹ ਵਿਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਵਿਚ ਸਾਰੇ ਸਰਕਾਰੀ ਸਕੂਲ ਨੂੰ ਬੇਨਤੀ ਹੈ ਕਿ ਉਹ ਬੱਚਿਆ ਨੂੰ ਵੱਧ ਵੱਧ ਭਾਗ ਕਰਵਾਉਣ ਲਈ ਪ੍ਰੇਰਿਤ ਕਰਨ।

Listen Live

Subscription Radio Punjab Today

Our Facebook

Social Counter

  • 18960 posts
  • 1 comments
  • 0 fans

Log In