Menu

45 ਲੱਖ ਦੀ ਲਾਗਤ ਨਾਲ ਲਗਾਈਆਂ ਐਲ.ਈ.ਡੀ. ਲਾਈਟਾਂ ਨੇ ਫ਼ਾਜ਼ਿਲਕਾ ਸ਼ਹਿਰ ਨੂੰ ਰੋਸ਼ਨੀ ਨਾਲ ਜਗਮਗਾਇਆ

ਫ਼ਾਜ਼ਿਲਕਾ, 18 ਅਗਸਤ (ਸੁਰਿੰਦਰਜੀਤ ਸਿੰਘ) – ਫ਼ਾਜ਼ਿਲਕਾ ਸ਼ਹਿਰ ਨੂੰ ਰੋਸ਼ਨੀ ਨਾਲ ਜਗਮਗਾਉਣ ਲਈ ਨਗਰ ਕੌਂਸਲ ਫ਼ਾਜ਼ਿਲਕਾ ਵੱਲੋਂ ਹਰ ਏਰੀਏ, ਗਲੀ ਮੁਹੱਲੇ ਵਿਚ ਪੋਲ ਲਗਾ ਕੇ ਸਟ੍ਰੀਟ ਲਾਈਟਾਂ ਲਗਾਈਆਂ ਗਈਆਂ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਕੀਤਾ। ਉਨਾਂ ਕਿਹਾ ਕਿ ਲਾਈਟਾਂ ਦੀ ਰੋਸ਼ਨੀ ਨਾਲ ਸ਼ਹਿਰ ਜਿਥੇ ਜਗਮਗਾਉਂਦਾ ਨਜਰ ਆਉਂਦਾ ਹੈ ਉਥੇ ਅੰਧੇਰਾ ਦੂਰ ਹੋਣ ਨਾਲ ਘਟਨਾਵਾ ਹੋਣ ਤੋਂ ਵੀ ਬਚ ਜਾਂਦੀਆਂ ਹਨ। ਉਨਾਂ ਕਿਹਾ ਕਿ ਸ਼ਹਿਰ ਦੀ ਬਾਰਡਰ ਰੋਡ, ਛਾਵਨੀ ਰੋਡ ਅਤੇ ਡਾ. ਬਲਦੇਵ ਪ੍ਰਕਾਸ ਕਲੋਨੀ ਵਿਖੇ 45 ਲੱਖ ਦੀ ਲਾਗਤ ਨਾਲ ਐਲ.ਈ.ਡੀ. ਲਾਈਟਾਂ ਲਗਵਾਈਆਂ ਗਈਆਂ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਫ਼ਾਜ਼ਿਲਕਾ ਦੇ ਕਾਰਜ ਸਾਧਕ ਅਫ਼ਸਰ ਸ੍ਰੀ ਰਜਨੀਸ਼ ਕੁਮਾਰ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਲੋੜ ਅਨੁਸਾਰ ਵੱਖ-ਵੱਖ ਖਪਤ ਵਾਲੀਆਂ ਸਟ੍ਰੀਟ ਲਾਈਟਾਂ ਲਗਾਈਆਂ ਗਈਆਂ ਹਨ। ਉਨਾਂ ਦੱਸਿਆ ਕਿ 150 ਵਾਟ ਦੀਆਂ 1084 ਸੋਡੀਅਮ ਵੇਪਰ, 70 ਵਾਟ ਦੀਆਂ 2324, 40 ਵਾਟ ਦੀਆਂ 587, 72 ਵਾਟ ਦੀਆਂ 32, 150 ਵਾਟ ਦੀਆਂ 123 ਐਮ.ਐਚ., 20 ਵਾਟ ਦੀਆਂ 31 ਸੀ.ਐਫ.ਐਲ, 250 ਵਾਟ ਦੀਆਂ 15 ਅਤੇ 400 ਵਾਟ ਦੀਆਂ 12 ਐਮ.ਐਚ ਲਗਾਈਆਂ ਗਈਆਂ ਹਨ ਤਾਂ ਜੋ ਸ਼ਹਿਰ ਦੇ ਮੁੱਖ ਰੋਡ ਅਤੇ ਹਿੱਸਿਆਂ ਵਿਚ ਰੋਸ਼ਨੀ ਦੀ ਘਾਟ ਨਾ ਮਹਿਸੂਸ ਹੋਵੇ।
ਕਾਰਜ ਸਾਧਕ ਅਫਸਰ ਨੇ ਦੱਸਿਆ ਕਿ ਸ਼ਹਿਰ ਦੀਆਂ ਕਈ ਥਾਵਾਂ ’ਤੇ 65 ਵਾਟ ਦੀਆਂ 143 ਐਲ.ਈ.ਡੀ. ਲਾਈਟਾਂ, 45 ਵਾਟ ਦੀਆਂ 60 ਐਲ.ਈ.ਡੀ. ਅਤੇ 30 ਵਾਟ ਦੀਆਂ 17 ਐਲ.ਈ.ਡੀ. ਲਾਈਆਂ ਗਈਆਂ ਹਨ। ਉਨਾਂ ਦੱਸਿਆ ਕਿ ਸ਼ਹਿਰ ਦੇ ਬਾਕੀ ਇਲਾਕਿਆਂ ਵਿਚ ਵੀ ਚੱਲ ਰਹੀਆਂ ਸਟ੍ਰੀਟ ਲਾਈਟਾਂ ਨੂੰ ਬਦਲ ਕੇ ਐਲ.ਈ.ਡੀਂ ਲਗਾਉਣ ਦੀ ਕਾਰਵਾਈ ਪ੍ਰਗਤੀ ਅਧੀਨ ਹੈ। ਉਨਾਂ ਦੱਸਿਆ ਕਿ ਐਲ.ਈ.ਡੀ. ਲਾਈਟਾਂ ਲਗਾਉਣ ਨਾਲ ਬਿਜਲੀ ਦੀ ਖਪਤ ਵੀ ਘਟ ਹੁੰਦੀ ਹੈ ਉਥੇ ਇਨਾਂ ਦੇ ਚਲਣ ਦੀ ਮਿਆਦ ਵੀ ਦੂਜੀਆਂ ਲਾਈਟਾਂ ਤੋਂ ਵਧੇਰੇ ਹੁੰਦੀ ਹੈ।

Listen Live

Subscription Radio Punjab Today

Our Facebook

Social Counter

  • 18960 posts
  • 1 comments
  • 0 fans

Log In