Menu

ਡੀਸੀ ਦਫਤਰ ਮਾਨਸਾ ਵਿਖੇ ਕਿਸਾਨ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਕੀਤੀ ਖੁਦਕੁਸ਼ੀ

ਮਾਨਸਾ 17 ਅਗਸਤ – ਮਾਨਸਾ ਜਿਲ੍ਹੇ ਦੇ ਪਿੰਡ ਕੋਟੜਾ ਦੇ ਕਿਸਾਨ ਬਲਵੀਰ ਸਿੰਘ ਬਿੱਲੂ ਵੱਲੋਂ ਡੀਸੀ ਦਫਤਰ ਮਾਨਸਾ ਵਿਖੇ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਈ ਗਈ ਅਤੇ ਫਰੀਦਕੋਟ ਹਸਪਤਾਲ ਵਿੱਚ ਲਿਜਾਂਦੇ ਸਮੇਂ ਰਸਤੇ ਵਿੱਚ ਉਸਦੀ ਮੌਤ ਹੋ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਬੋਘ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਦੱਸਿਆ ਕਿ ਬਲਵੀਰ ਸਿੰਘ ਬਿੱਲੂ ਦੇ ਪਿੰਡ ਵਿੱਚ ਗੁਰਪ੍ਰੀਤ ਸਿੰਘ ਕਾਂਗੜ, ਡਿਪਟੀ ਕਮਿਸ਼ਨਰ ਮਾਨਸਾ ਅਤੇ ਹਲਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਅਤੇ ਹੋਰ ਵਿਅਕਤੀ ਆਏ ਸਨ ਜਿੰਨ੍ਹਾਂ ਨੇ ਪਿੰਡ ਵਿੱਚ ਭਾਰੀ ਇਕੱਠ ਕਰੋਨਾ ਵਾਇਰਸ ਦੀਆਂ ਗਾਈਡਲਾਈਨਜ਼ ਦੇ ਉਲਟ ਜਾਕੇ ਕੀਤਾ ਗਿਆ। ਇਸ ਇਕੱਠ ਦੌਰਾਨ ਕਾਫੀ ਸਾਰੇ ਬੱਚੇ ਵੀ ਬੁਲਾਏ ਗਏ ਅਤੇ ਉਹ ਬੱਚੇ ਬਿਨਾਂ ਕਿਸੇ ਮਾਸਕ ਅਤੇ ਸੈਨੀਟਾਈਜੇਸ਼ਨ ਤੋਂ ਇਕੱਠੇ ਕੀਤੇ ਗਏ ਸਨ। ਜਦੋਂ ਕਿ ਪੰਜਾਬ ਵਿੱਚ ਸਾਰੇ ਸਕੂਲ ਅਤੇ ਕਾਲਜ ਬੰਦ ਕੀਤੇ ਗਏ ਹਨ ਅਤੇ 5 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਕਰਨ ਤੇ ਵੀ ਰੋਕ ਲਗਾਈ ਹੋਈ ਹੈ ਪਰ ਮਾਨਸਾ ਪ੍ਰਸ਼ਾਸਨ ਨੇ ਅਣਗਹਿਲੀ ਕਰਦਿਆਂ ਪਿੰਡ ਵਿੱਚ ਇੱਕ ਇਕੱਠ ਰੱਖਿਆ ਜਿਸ ਵਿੱਚ ਪੰਜਾਬ ਦੇ ਅਜਿਹੇ ਮੰਤਰੀ ਨੂੰ ਬੁਲਾਇਆ ਜਿਸ ਵਿੱਚ 3^4 ਦਿਨ ਪਹਿਲਾਂ ਤੋਂ ਹੀ ਕਰੋਨਾ ਦੇ ਲੱਛਣ ਸਨ ਅਤੇ ਟੈਸਟ ਉਪਰੰਤ ਉਹ ਪੌਜ਼ੀਟਿਵ ਪਾਇਆ ਗਿਆ ਹੈ। ਇਹ ਗੱਲ ਸੁਣ ਕੇ ਮ੍ਰਿਤਕ ਬਲਵੀਰ ਸਿੰਘ ਬਿੱਲੂ ਦੇ ਦਿਮਾਗ ਉੱਪਰ ਇਤਨਾ ਪ੍ਰਭਾਵ ਪਿਆ ਕਿ ਉਸਦੇ ਪਿੰਡ ਦੇ ਭੋਲੇ ਭਾਲੇ ਲੋਕਾਂ (ਖਾਸ ਕਰ ਬੱਚਿਆਂ) ਨੂੰ ਕਰੋਨਾਂ ਹੋਣ ਦੀ ਸੰਭਾਵਨਾ ਬਣਾ ਦਿੰਤੀ ਗਈ ਹੈ ਜਿਸਦੇ ਦੋਸ਼ੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਡੀਸੀ ਮਾਨਸਾ ਹਨ। ਉਸ ਵੱਲੋਂ ਇਸ ਸਬੰਧੀ ਡੀਸੀ ਮਾਨਸਾ ਕੋਲ ਜਦ ਜਾਣਕਾਰੀ ਲੈਣ ਲਈ ਦਫਤਰ ਪਹੁੰਚ ਕੀਤੀ ਗਈ ਤਾਂ ਉਥੇ ਪਹੁੰਚਣ ਉਪਰੰਤ ਡੀਸੀ ਮਾਨਸਾ ਦੇ ਸਟਾਫ ਵਲੋਂ ਉਸ ਨਾਲ ਤਕਰਾਰ ਕੀਤਾ ਗਿਆ ਜਿਸਤੇ ਉਸਨੇ ਭਾਵਕ ਹੋ ਕੇ ਸਲਫਾਸ ਦੀਆਂ ਗੋਲੀਆਂ ਉਥੇ ਹੀ ਖਾ ਲਈਆਂ ਅਤੇ ਇੱਕ ਸੁਸਾਇਡ ਨੋਟ ਇਸ ਸਾਰੀ ਘਟਨਾ ਬਾਰੇ ਖੁਦ ਲਿਖ ਕੇ ਘਰ ਛੱਡ ਦਿੱਤਾ ਗਿਆ। ਇਸ ਸੁਸਾਇਡ ਨੋਟ ਬਾਰੇ ਉਸਨੇ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਸਲਫਾਸ ਦੀਆਂ ਗੋਲੀਆਂ ਖਾਣ ਬਾਰੇ ਅਤੇ ਜ਼ਿੰਮੇਵਾਰ ਵਿਅਕਤੀਆਂ ਦੇ ਨਾਵਾਂ ਬਾਰੇ ਸੂਚਨਾਂ ਦਿੱਤੀ ਗਈ ਹੈ। ਉਸ ਵੱਲੋਂ ਸੁਸਾਇਡ ਨੋਟ ਵਿੱਚ ਗੁਰਪ੍ਰੀਤ ਸਿੰਘ ਕਾਂਗੜ ਅਤੇ ਡੀਸੀ ਮਾਨਸਾ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਉਸ ਵੱਲੋਂ ਇਹ ਵੀ ਲਿਖਆ ਗਿਆ ਹੈ ਕਿ ਉਸਦੇ ਮ੍ਰਿਤਕ ਸਰੀਰ ਨੂੰ ਆਸਰਾ ਫਾਊਂਡੇਸ਼ਨ ਬਰੇਟਾ ਨੂੰ ਸਰੀਰ ਦਾਨ ਵਜੋਂ ਦੇ ਦਿੱਤਾ ਜਾਵੇ। ਇਸ ਸਬੰਧੀ ਮ੍ਰਿਤਕ ਦੇ ਘਰ ਪਹੁੰਚੇ ਸੰਵਿਧਾਨ ਬਚਾਓ ਮੰਚ ਮਾਨਸਾ ਦੇ ਆਗੂ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਕਿਹਾ ਕਿ ਉਹ ਸਰਕਾਰ ਪਾਸੋਂ ਮੰਗ ਕਰਦੇ ਹਨ ਕਿ ਮ੍ਰਿਤਕ ਕਿਸਾਨ ਨੂੰ 10 ਲੱਖ ਰੁਪਏ ਦਾ ਮੁਆਵਜ਼ਾ, ਪਰਿਵਾਰ ਦੇ ਇੱਕ ਮੈਂਬਰ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਅਤੇ ਮ੍ਰਿਤਕ ਕਿਸਾਨ ਦੀ ਕਰਜ਼ਾ ਮੁਆਫੀ ਕੀਤੀ ਜਾਵੇ ਅਤੇ ਇਸਤੋਂ ਇਲਾਵਾ ਜ਼ਿੰਮੇਵਾਰ ਵਿਅਕਤੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਇਸ ਸਮੇਂ ਜਮਹੂਰੀ ਅਧਿਕਾਰ ਸਭਾ ਦੇ ਆਗੂ ਬਲਕਰਨ ਸਿੰਘ ਬੱਲੀ ਐਡਵੋਕੇਟ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਜਮਹੂਰੀ ਜਥੇਬੰਦੀਆਂ ਇਸ ਕਿਸਾਨ ਨੂੰ ਇਨਸਾਫ ਦਿਵਾਉਣ ਲਈ ਇਕੱਠੀਆਂ ਹੋਣ। ਇਸ ਸਮੇਂ ਕਿਸਾਨ ਆਗੂ ਜਿਲ੍ਹਾ ਪ੍ਰਧਾਨ ਸੁਖਦੇਵ ਕੋਟਲੀ, ਜਿਲ੍ਹਾ ਮੀਤ ਪ੍ਰਧਾਨ ਗੁਰਚਰਨ ਸਿੰਘ ਭੀਖੀ, ਜਿਲ੍ਹਾ ਜਨਰਲ ਸਕੱਤਰ ਕਾਕਾ ਸਿੰਘ ਤਲਵੰਡੀ, ਖਜ਼ਾਨਚੀ ਉੱਗਰ ਸਿੰਘ, ਰਾਮ ਸਿੰਘ ਕੋਟਲੀ ਕਲਾਂ, ਭੋਲਾ ਸਿੰਘ ਭੀਖੀ, ਜਸਪਾਲ ਸਿੰਘ ਪੇਰੋਂ, ਪਰਗਟ ਸਿੰਘ ਪੇਰੋਂ, ਮ੍ਰਿਤਕ ਕਿਸਾਨ ਦਾ ਬੇਟਾ ਅਮਨਦੀਪ ਸਿੰਘ, ਪਤਨੀ ਬਲਜੀਤ ਕੌਰ, ਨੂੰਹ ਮਨਦੀਪ ਕੌਰ, ਪੋਤਰੀਆਂ ਪਰਣੀਤ ਕੌਰ ਅਤੇ ਜਾਸਮੀਨ ਕੌਰ ਆਦਿ ਹਾਜ਼ਰ ਸਨ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans