Menu

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਸ਼ਣ ਮੁਕਾਬਲਿਆਂ ਦੀ ਹੋਈ ਸ਼ੁਰੂਆਤ

ਫ਼ਾਜ਼ਿਲਕਾ 17 ਅਗਸਤ (ਸੁਰਿੰਦਰਜੀਤ ਸਿੰਘ) – ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲ ਸਿਖਿਆ ਵਿਭਾਗ ਵੱਲੋਂ ਸਿਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਅਤੇ ਸਿਖਿਆ ਸਕੱਤਰ ਕਿ੍ਰਸ਼ਨ ਕੁਮਾਰ ਦੀ ਸਰਪ੍ਰਸਤੀ ਹੇਠ ਸਿਖਿਆ ਵਿਭਾਗ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਆਨਲਾਈਨ ਵੱਖ-ਵੱਖ ਮੁਕਾਬਲਿਆਂ ਦੀ ਲੜੀ ਵਿਚ ਅੱਜ ਚੌਥੇ ਮੁਕਾਬਲੇ ਜੋ ਕਿ ਭਾਸ਼ਣ ਦੇ ਹਨ ਦੀ ਸ਼ੁਰੂਆਤ ਹੋ ਚੁੱਕੀ ਹੈ। ਇਹ ਜਾਣਕਾਰੀ ਜ਼ਿਲਾ ਸਿਖਿਆ ਅਧਿਕਾਰੀ ਡਾ. ਤਿ੍ਰਲੋਚਨ ਸਿੰਘ ਸਿੱਧੂ ਨੇ ਦਿੱਤੀ।
ਜ਼ਿਲਾ ਸਿਖਿਆ ਅਧਿਕਾਰੀ ਨੇ ਦੱਸਿਆ ਕਿ ਚੌਥਾ ਮੁਕਾਬਲਾ ਜੋ ਕਿ ਭਾਸ਼ਣ ਦਾ ਹੈ ਵਿਦਿਆਰਥੀ ਇਸ ਦਾ ਉਚਾਰਣ ਪੰਜਾਬੀ, ਹਿੰਦੀ , ਅੰਗੇ੍ਰਜੀ ਅਤੇ ਉਰਦੂ ਭਾਸ਼ਾ ਵਿਚ ਕਰ ਸਕਦੇ ਹਨ। ਉਨਾਂ ਦੱਸਿਆ ਕਿ ਭਾਸ਼ਣ ਦਾ ਸਮਾਂ 3 ਤੋਂ 5 ਮਿੰਟ ਦਾ ਰਹੇਗਾ। ਉਨਾਂ ਕਿਹਾ ਕਿ ਸਕੂਲ ਪੱਧਰ ’ਤੇ ਪ੍ਰਤੀਯੋਗੀ ਇਸ ਮੁਕਾਬਲੇ ਵਿਚ 17 ਤੋਂ 21 ਅਗਸਤ ਤੱਕ ਰਾਤ ਦੇ 12 ਵਜੇ ਤੱਕ ਆਪਣੀ ਵੀਡੀਓ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮ ਰਾਹੀਂ ਅਪਲੋਡ ਕਰ ਸਕਦੇ ਹਨ। 22 ਅਗਸਤ ਨੂੰ ਸਕੂਲ ਮੁਖੀ ਆਪਣੇ ਸਕੂਲ ਦਾ ਨਤੀਜਾ ਰਜਿਸਟਰੇਸ਼ਨ ਵਿਭਾਗ ਦੁਆਰਾ ਭੇਜੇ ਗੁਗਲ ਿਕ ਤੇ ਭੇਜਣਗੇ। 23 ਅਗਸਤ ਨੂੰ ਸਟੇਟ ਪੱਧਰ ਦੀ ਟੀਮ ਇਸ ’ਤੇ ਕੰਮ ਕਰਨਾ ਆਰੰਭ ਕਰੇਗੀ ਅਤੇ ਬਲਾਕ ਵਾਈਜ ਵੰਡ ਕਰਕੇ ਅਗਲੇ ਪੱਧਰ ਦੀ ਜਜਮੈਂਟ ਟੀਮ ਨੂੰ ਭੇਜੇਗੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਬਿ੍ਰਜਮੋਹਨ ਸਿੰਘ ਬੇਦੀ ਡਿਪਟੀ ਡੀ.ਈ.ਓ ਨੇ ਦੱਸਿਆ ਕਿ ਭਾਸ਼ਣ ਦਾ ਵਿਸ਼ਾ ਵਸਤੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਸਿਖਿਆਵਾਂ, ਸਿਧਾਂਤਾਂ, ਉਦੇਸ਼ਾਂ ਅਤੇ ਉਸਸਤ ’ਤੇ ਅਧਾਰਤ ਹੋਵੇਗਾ। ਪ੍ਰਤੀਯੋਗ ਵੀਡੀਓ ਨੂੰ ਬਗੈਰ ਕੱਟ ਤੋਂ ਅਪਲੋਡ ਕਰਨਗੇ। ਸਾਰੇ ਵਰਗਾਂ ਲਈ ਸਮਾਂ ਬਰਾਬਰ ਰਹੇਗਾ। ਪ੍ਰਾਇਮਰੀ, ਮਿਡਲ, ਸੈਕੰਡਰੀ ਤਿੰਨ ਵਰਗ ਬਣਾਏ ਗਏ ਹਨ ਅਤੇ ਇਨਾਂ ਤਿੰਨਾਂ ਵਰਗਾਂ ਵਿਚ ਵਿਸੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਵਖਰੇ ਤੌਰ ’ਤੇ ਥਾਂ ਦਿਤੀ ਗਈ ਹੈ। ਉਨਾਂ ਦੱਸਿਆ ਕਿ ਜ਼ਿਲਾ ਫ਼ਾਜ਼ਿਲਕਾ ਵਿਚ ਇਨਾਂ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੰਮੀ ਸਿੰਘ ਨੋਡਲ ਅਫਸਰ ਸੈਕੰਡਰੀ ਸਿਖਿਆ ਅਤੇ ਸਵੀਕਾਰ ਗਾਂਧੀ ਨੋਡਲ ਅਫਸਰ ਐਲੀਮੈਂਟਰੀ ਸਿਖਿਆ ਲਗਾਏ ਗਏ ਹਨ। ਤਹਿਸੀਲ ਪੱਧਰ ਫਾਜ਼ਿਲਕਾ ਲਈ ਪ੍ਰਵੀਨ ਰਾਣੀ,, ਅਬੋਹਰ ਲਈ ਬਲਵਿੰਦਰ ਸਿੰਘ, ਜਲਾਲਾਬਾਦ ਲਈ ਪਵਨ ਅਰੋੜਾ ਤਹਿਸੀਲ ਇੰਚਾਰਜ ਵਜੋਂ ਕੰਮ ਕਰ ਰਹੇ ਹਨ। ਇਸੇ ਤਰਾਂ ਸਕੂਲ ਮੁਖੀ ਅਤੇ ਗਾਈਡ ਅਧਿਆਪਕ ਦੀ ਮਦਦ ਨਾਲ ਹਰ ਮੁਕਾਬਲੇ ਵਿਚ ਵਿਦਿਆਰਥੀ ਵੱਡੀ ਗਿਣਤੀ ਵਿਚ ਭਾਗ ਲੈ ਰਹੇ ਹਨ।

ਪਹਿਲਾਂ ਪਤਨੀ ਨੇ ਲਿਆ ਫਾਹਾ , ਫਿਰ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ ‘ਚ ਇਕ ਕਾਂਸਟੇਬਲ ਨੇ ਸਰਕਾਰੀ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਲਈ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

ਦਰਦਨਾਕ ਹਾਦਸਾ ਬੱਸ ਅਤੇ ਟਰੱਕ…

ਕਨੌਜ, 23 ਅਪ੍ਰੈਲ 2024 :  ਆਗਰਾ-ਲਖਨਊ ਐਕਸਪ੍ਰੈੱਸ…

ਪੰਜਾਬ ‘ਚ ਕਿਸਾਨਾਂ ਨੇ ਭਾਜਪਾ…

ਚੰਡੀਗੜ੍ਹ 23 ਅਪ੍ਰੈਲ 2024- ਇੱਕ ਪਾਸੇ ਪੂਰੇ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39879 posts
  • 0 comments
  • 0 fans