Menu

ਨਸ਼ਿਆਂ ਤੋਂ ਆਜ਼ਾਦੀ ਲਈ ‘ਨਸ਼ਾ ਮੁਕਤ ਭਾਰਤ ਮੁਹਿੰਮ’ ਦੀ ਸ਼ੁਰੂਆਤ

 

ਫਜਿਲਕਾ, 15 ਅਗਸਤ ( ਸੁੁੁਰਿੰਦਰਜੀਤ ਸਿੰਘ ) – ਫਾਜ਼ਿਲਕਾ ਜ਼ਿਲੇ ਵਿਚ ਅਜਾਦੀ ਦਿਹਾੜੇ ਮੌਕੇ ‘ਨਸ਼ਾ ਮੁਕਤ ਭਾਰਤ ਮੁਹਿੰਮ’ ਦਾ ਅਗਾਜ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਕੀਤਾ। ਇਹ ਮੁਹਿੰਮ 31 ਮਾਰਚ 2021 ਤੱਕ ਚੱਲੇਗੀ ਜਿਸ ਤਹਿਤ ਨਸ਼ਿਆਂ ਖਿਲਾਫ ਲੋਕਾਂ ਨੂੰ ਲਾਮਬੰਦ ਕਰਕੇ ਉਨਾਂ ਨੂੰ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਸਮਾਜ ਵਿਚੋਂ ਨਸ਼ੇ ਦੀ ਬੁਰਾਈ ਦਾ ਖਾਤਮਾ ਕੀਤਾ ਜਾ ਸਕੇ। ਇਸ ਮੌਕੇ ਇਸ ਸਬੰਧੀ ਜਾਗਰੂਕਤਾ ਪੈਂਫਲੇਟ ਜਾਰੀ ਕੀਤੇ ਗਏ ਅਤੇ 6 ਜਾਗਰੂਕਤਾ ਵਾਹਨ ਜ਼ਿਲੇ ਦੀਆਂ ਤਿੰਨਾਂ ਸਬਡਵੀਜਨਾਂ ਲਈ ਰਵਾਨਾ ਕੀਤੇ ਗਏ।

ਇਸ ਮੌਕੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਵੱਖ ਵੱਖ ਗਤੀਵਿਧੀਆਂ ਕਰਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾ ਕੇ ਸਾਡੀ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਦੇ ਉਪਰਾਲੇ ਕੀਤੇ ਜਾਣਗੇ। ਉਨਾਂ ਨੇ ਕਿਹਾ ਕਿ ਫਿਲਹਾਲ ਕਰੋਨਾ ਕਰਕੇ ਆਨਲਾਈਨ ਵਿਧੀਆਂ ਦੀ ਵਰਤੋਂ ਵਧੇਰੇ ਹੋਵੇਗੀ ਪਰ ਜਿਊਂ ਹੀ ਕਰੋਨਾ ਦਾ ਪ੍ਰਭਾਵ ਘੱਟਦਾ ਹੈ ਤਾਂ ਸੈਮੀਨਾਰ ਅਤੇ ਨੌਜਵਾਨਾਂ ਲਈ ਖੇਡ ਮੁਕਾਬਲੇ ਵੀ ਕਰਵਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਮੁਹਿੰਮ ਲੋਕਾਂ ਦੀ ਮੁਹਿੰਮ ਹੈ। ਇਸ ਲਈ ਹਰ ਇਕ ਨਾਗਰਿਕ ਇਸ ਵਿਚ ਸਹਿਯੋਗ ਕਰੇ। ਉਨਾਂ ਨੇ ਆਖਿਆ ਕਿ ਇਸ ਮੁਹਿੰਮ ਵਿਚ ਜ਼ਿਲੇ ਦੀਆਂ ਗੈਰ ਸਰਕਾਰੀ ਸਮਾਜਿਕ ਸੰਸਥਾਵਾਂ ਵੀ ਵੱਡੇ ਪੱਧਰ ਤੇ ਸਹਿਯੋਗ ਕਰ ਰਹੀਆਂ ਹਨ। ਉਨਾਂ ਨੇ ਸਮਾਜਿਕ ਸੰਸਥਾਵਾਂ ਦਾ ਇਸ ਨੇਕ ਕਾਰਜ ਵਿਚ ਸਹਿਯੋਗ ਲਈ ਧੰਨਵਾਦ ਵੀ ਕੀਤਾ। ਉਨਾਂ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਸਿੱਖਿਆ ਵਿਭਾਗ ਵੀ ਆਪਣੀਆਂ ਆਨਲਾਈਨ ਜਮਾਤਾਂ ਦੌਰਾਨ ਵੀ ਸਾਡੀ ਨਵੀਂ ਪੀੜੀ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰੇ।
ਇਸ ਮੌਕੇ ਸਿਵਲ ਸਰਜਨ ਡਾ: ਐਨਕੇ ਅਗਰਵਾਲ ਨੇ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਮਰੀਜਾਂ ਦੇ ਇਲਾਜ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। ਜ਼ਿਲਾ ਭਲਾਈ ਅਫ਼ਸਰ ਬਰਿੰਦਰ ਸਿੰਘ ਜ਼ਿਨਾਂ ਦਾ ਵਿਭਾਗ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਮਹਿਕਮਾ ਇਸ ਮੁਹਿੰਮ ਨੂੰ ਲਾਗੂ ਕਰਨ ਵਾਲਾ ਨੋਡਲ ਵਿਭਾਗ ਹੈ ਨੇ ਵੀ ਇਸ ਸਬੰਧੀ ਹਾਜਰੀਨ ਨੂੰ ਦੱਸਿਆ। ਤਹਿਸੀਲ ਭਲਾਈ ਅਫ਼ਸਰ ਅਸ਼ੋਕ ਕੁਮਾਰ ਨੇ ਸਭ ਦਾ ਧੰਨਵਾਦ ਕੀਤਾ।
ਇਸ ਮੌਕੇ ਐਸ.ਪੀ.ਡੀ. ਸ੍ਰੀ ਅਜੈ ਰਾਜ ਸਿੰਘ, ਐਸ.ਡੀ.ਐਮ. ਸ੍ਰੀ ਕੇਸਵ ਗੋਇਲ, ਡੀਐਸਪੀ ਸ: ਜਸਬੀਰ ਸਿੰਘ, ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ, ਜ਼ਿਲਾ ਸਿੱਖਿਆ ਅਫ਼ਸਰ ਸ੍ਰੀ ਤਿ੍ਰਲੋਚਣ ਸਿੰਘ ਅਤੇ ਸ: ਸੁਖਬੀਰ ਸਿੰਘ ਬੱਲ, ਸਮਾਜਿਕ ਸੰਸਥਾਵਾਂ ਤੋਂ ਸ੍ਰੀ ਸਾਹਿਲ ਮਿੱਤਲ, ਸ੍ਰੀ ਸੰਜੀਵ ਮਾਰਸ਼ਲ, ਸ੍ਰੀ ਗਗਨ ਚੁੱਘ, ਸ੍ਰੀ ਦਵਿੰਦਰ ਕੁਮਾਰ ਕੁੱਕੜ ਆਦਿ ਵੀ ਹਾਜਰ ਸਨ

ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀਆਂ ਮੁਸ਼ਕਿਲਾਂ ‘ਚ…

10 ਮਈ 2024- : ਮਹਿਲਾ ਪਹਿਲਵਾਨਾਂ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ‘ਚ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ…

ਅਰਵਿੰਦ ਕੇਜਰੀਵਾਲ ਨੂੰ ਮਿਲੀ ਜ਼ਮਾਨਤ,…

ਨਵੀਂ ਦਿੱਲੀ, 10 ਮਈ 2024 – ਸੁਪਰੀਮ…

ਸ਼ਾਤਰ ਚੋਰ ਪੁਲਿਸ ਨੂੰ ਹੀ…

10 ਮਈ 2024: ਰਾਜਗੜ੍ਹ ਜ਼ਿਲ੍ਹੇ ਦੇ ਪਚੌਰ…

ਜੇਲ੍ਹ ਤੋਂ ਨਮਜ਼ਦਗੀ ਪੱਤਰ ਭਰਨਗੇ…

10 ਮਈ 2024- : ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ…

Listen Live

Subscription Radio Punjab Today

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ ਰੂਸ ਦੇ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਰੂਸ ਦੇ ਰੱਖਿਆ ਮੰਤਰਾਲੇ ‘ਚ ਅਨੁਵਾਦਕ ਦੇ ਤੌਰ ‘ਤੇ ਕੰਮ ਕਰਨ…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ…

ਫਰਿਜਨੋ ( ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ /…

Our Facebook

Social Counter

  • 40261 posts
  • 0 comments
  • 0 fans