Menu

ਸ੍ਰੀਨਗਰ ‘ਚ ਅੱਤਵਾਦੀ ਹਮਲਾ, 2 ਪੁਲਿਸ ਅਧਿਕਾਰੀ ਸ਼ਹੀਦ, 1 ਜ਼ਖ਼ਮੀ

ਸ੍ਰੀਨਗਰ, 14 ਅਗਸਤ – ਜੰਮੂ-ਕਸ਼ਮੀਰ ‘ਚ 15 ਅਗਸਤ ਤੋਂ ਇਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਸ੍ਰੀਨਗਰ ਦੇ ਬਾਹਰੀ ਇਲਾਕੇ ਨੌਗਾਮ ‘ਚ ਪੁਲਿਸ ਟੀਮ ‘ਤੇ ਹੋਏ ਅੱਤਵਾਦੀ ਹਮਲੇ ‘ਚ 2 ਪੁਲਿਸ ਅਧਿਕਾਰੀ ਸ਼ਹੀਦ ਹੋ ਗਏ ਅਤੇ ਇਕ ਪੁਲਿਸ ਅਧਿਕਾਰੀ ਜ਼ਖ਼ਮੀ ਹੋਇਆ ਹੈ। ਇਲਾਕੇ ਦੀ ਘੇਰਾਬੰਦ ਕਰ ਲਈ ਗਈ ਹੈ ਤੇ ਸਰਚ ਆਪਰੇਸ਼ਨ ਜਾਰੀ ਹੈ। ਅੱਤਵਾਦੀਆਂ ਨੇ ਨੌਗਾਮ ‘ਚ 15 ਅਗਸਤ ਲਈ ਸੁਰੱਖਿਆ ‘ਚ ਤਾਇਨਾਤ ਪੁਲਿਸ ਪਾਰਟੀ ‘ਤੇ ਹਮਲਾ ਕੀਤਾ।
ਕਸ਼ਮੀਰ ਜ਼ੋਨ ਪੁਲਿਸ ਅਨੁਸਾਰ ਨੌਗਾਮ ਬਾਈਪਾਸ ਕੋਲ ਨਾਕੇ ‘ਤੇ ਅੱਤਵਾਦੀਆਂ ਨੇ ਪੁਲਿਸ ਪਾਰਟੀ ‘ਤੇ ਗੋਲਾਬਾਰੀ ਕੀਤੀ। ਇਸ ਹਮਲੇ ‘ਚ ਤਿੰਨ ਜਵਾਨ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਜਿੱਥੇ ਦੋ ਜਵਾਨਾਂ ਨੇ ਦਮ ਤੋੜ ਦਿੱਤਾ।15 ਅਗਸਤ ਤੋਂ ਇਕ ਦਿਨ ਪਹਿਲਾਂ ਹਮਲੇ ਨਾਲ ਕਸ਼ਮੀਰ ‘ਚ ਹਲਚਲ ਤੇਜ਼ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸ੍ਰੀਨਗਰ ਦੇ ਸ਼ਹੀਦਗੰਜ ਇਲਾਕੇ ‘ਚ ਅੱਤਵਾਦੀਆਂ ਦੀ ਮੌਜੂਦਗੀ ਤੋਂ ਬਾਅਦ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਸੀ।

ਦੱਸਿਆ ਜਾ ਰਿਹਾ ਹੈ ਬਾਰਾਮੂਲਾ ਦੇ ਡੌਗੀ ਪਹਾੜੀ ਇਲਾਕੇ ‘ਚ ਸੁਰੱਖਿਆ ਬਲਾਂ ਨੇ ਇਕ ਤਲਾਸ਼ੀ ਮੁਹਿੰਮ ਦੌਰਾਨ 10 ਗ੍ਰੇਨੇਡ, ਦੋ Detonator , ਦੋ ਰੇਡੀਓ ਸੇਟ ਤਿੰਨ ਪਿਸਤੌਲ ਤੇ ਅਸਾਲਟ ਰਾਈਫਲ ਦੇ ਕਾਰਤੂਸਾਂ ਤੋਂ ਇਲਾਵਾ ਪਾਕਿਸਤਾਨੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਆਜ਼ਾਦੀ ਦਿਵਸ ਮੌਕੇ ‘ਤੇ ਸ੍ਰੀਨਗਰ ਸਿਟੀ ‘ਚ ਪ੍ਰਦੇਸ਼ ਦਾ ਮੁੱਖ ਪ੍ਰੋਗਰਾਮ ਹੋਣਾ ਹੈ। ਇੱਥੇ ਨਵੇਂ ਉਪ ਰਾਜਪਾਲ ਮਨੋਜ ਸਿਹਨਾ ਨੇ ਝੰਡਾ ਲਹਿਰਾਉਣਾ ਹੈ।

Listen Live

Subscription Radio Punjab Today

Our Facebook

Social Counter

  • 17165 posts
  • 0 comments
  • 0 fans

Log In