ਫਾਜ਼ਿਲਕਾ, 13 ਅਗਸਤ (ਸੁਰਿੰਦਰਜੀਤ ਸਿੰਘ) – ਜਿ਼ਲੇ ਅੰਦਰ ਪੇਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਪੇਂਡੂ ਖੇਤਰਾਂ ਦੇ ਛੱਪੜਾਂ ਦੀ ਸਫਾਈ ਕਰਵਾਈ ਜਾ ਰਹੀ ਹੈ ਜਿਸ ਤਹਿਤ ਛੱਪੜਾਂ `ਚੋਂ ਪਾਣੀ ਕੱਢਣ ਦਾ ਕੰਮ ਅਤੇ ਗਾਰ ਕੱਢਣ ਦਾ ਕੰਮ ਜਾਰੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ 3 ਕਰੋੜ 87 ਲੱਖ 28 ਹਜ਼ਾਰ ਦੀ ਲਾਗਤ ਨਾਲ ਇਹ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰੀ ਨਵਲ ਰਾਮ ਨੇ ਦੱਸਿਆ ਕਿ ਅਬੋਹਰ ਬਲਾਕ ਦੇ ਕੁੱਲ 100 ਛੱਪੜਾਂ ਵਿਚੋਂ 76 ਛੱਪੜਾਂ, ਅਰਨੀਵਾਲਾ ਬਲਾਕ ਦੇ 52 ਵਿਚੋਂ 45, ਫਾਜ਼ਿਲਕਾ ਬਲਾਕ ਦੇ 59 ਵਿਚੋਂ 59, ਜਲਾਲਾਬਾਦ ਬਲਾਕ ਦੇ 108 ਛੱਪੜਾਂ ਵਿਚੋਂ 108 ਅਤੇ ਖੂਈਆਂ ਸਰਵਰ ਦੇ 89 ਛੱਪੜਾਂ ਵਿਚੋਂ 85 ਛੱਪੜਾਂ ਦੇ ਪਾਣੀ ਕੱਢਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇਸੇ ਤਰ੍ਹਾਂ ਅਬੋਹਰ ਬਲਾਕ ਦੇ 11 ਛੱਪੜਾਂ, ਅਰਨੀਵਾਲਾ ਬਲਾਕ ਦੇ 40, ਫ਼ਾਜ਼ਿਲਕਾ ਬਲਾਕ ਦੇ 14, ਜਲਾਲਾਬਾਦ ਬਲਾਕ ਦੇ 64 ਅਤੇ ਖੂਈਆਂ ਸਰਵਰ ਦੇ 40 ਤੱਪੜਾਂ ਵਿਚੋਂ ਗਾਰ ਕੱਢਣ ਦਾ ਕੰਮ ਵੀ ਮੁਕੰਮਲ ਹੋ ਚੁੱਕਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲੇ ਦੇ ਸਮੂਹ ਬਲਾਕਾਂ ਵਿਚ 3 ਕਰੋੜ 87 ਲੱਖ ਦੀ ਲਾਗਤ ਨਾਲ ਛੱਪੜਾਂ ਦੀ ਸਫਾਈ ਕਰਵਾਈ ਜਾ ਰਹੀ ਹੈ ਜਿਸ ਦਾ ਵੇਰਵਾ ਹੈ ਅਬੋਹਰ ਬਲਾਕ ਦੇ 98.47 ਲੱਖ, ਅਰਨੀਵਾਲਾ ਵਿਖੇ 113.31 ਲੱਖ, ਫਾਜ਼ਿਲਕਾ ਵਿਖੇ 48.3 ਲੱਖ, ਜਲਾਲਾਬਾਦ ਵਿਖੇ 92.57 ਲੱਖ ਅਤੇ ਖੂਈਆਂ ਸਰਵਰ ਵਿਖੇ 34.63 ਲੱਖ ਦੀ ਲਾਗਤ ਨਾਲ 408 ਛੱਪੜਾਂ ਦੀ ਸਫਾਈ ਦਾ ਕੰਮ ਜਾਰੀ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 69329 ਦਿਹਾੜੀਆਂ ਨਾਲ ਜੋਬ ਕਾਰਡ ਹੋਲਡਰਾਂ ਰਾਹੀਂ ਛੱਪੜਾਂ ਦੀ ਸਫਾਈ ਦਾ ਕੰਮ ਕਰਵਾਇਆ ਗਿਆ ਹੈ। ਤਹਿਤ ਅਬੋਹਰ ਬਲਾਕ ਵਿਖੇ 20021, ਅਰਨੀਵਾਲਾ ਵਿਖੇ 23746, ਫਾਜ਼ਿਲਕਾ ਵਿਖੇ 2353, ਜਲਾਲਾਬਾਦ ਵਿਖੇ 18555 ਅਤੇ ਖੂਈਆਂ ਸਰਵਰ ਵਿਖੇ 4654 ਦਿਹਾੜੀਆਂ ਰਾਹੀਂ ਕੰਮ ਕੀਤਾ ਜਾ ਰਿਹਾ ਹੈ ।ਉਨ੍ਹਾਂ ਕਿਹਾ ਕਿ ਛੱਪੜਾਂ ਦੀ ਸਫਾਈ ਹੋਣ ਨਾਲ ਜਿਥੇ ਪਿੰਡਾਂ ਦੀ ਨੁਹਾਰ ਬਦਲਦੀ ਹੈ ਉਥੇ ਬਿਮਾਰੀਆਂ ਦਾ ਫੈਲਾਅ ਵੀ ਘੱਟ ਹੋਵੇਗਾ।