Menu

ਨਗਰ ਕੌਂਸਲ ਫਾਜ਼ਿਲਕਾ ਵੱਲੋਂ ਬਾਰਡਰ ਰੋਡ ‘ਤੇ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ

ਫਾਜ਼ਿਲਕਾ, 8 ਅਗਸਤ(ਸੁਰਿੰਦਰਜੀਤ ਸਿੰਘ) – ਐਸ.ਡੀ. ਐਮ. ਫਾਜ਼ਿਲਕਾ ਸ੍ਰੀ ਕੇਸ਼ਵ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਗਰ ਕੋਂਸਲ ਫਾਜਿਲਕਾ ਵੱਲੋਂ ਸ਼ਹਿਰ ਨੂੰ ਹਰਿਆ-ਭਰਿਆ ਤੇ ਸੁੱਧ ਵਾਤਾਵਰਣ ਸਿਰਜਣ ਦੇ ਮੱਦੇਨਜਰ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੌਰਾਨ ਯੂਥ ਹੈਲਪਰ ਗਰੁੱਪ ਵੱਲੋਂ ਨਗਰ ਕੌਂਸਲ ਫਾਜਿਲਕਾ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕਾਰਜ ਸਾਧਕ ਅਫਸਰ ਸ੍ਰੀ ਰਜਨੀਸ਼ ਕੁਮਾਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਅੱਜ ਬਾਰਡਰ ਰੋਡ ‘ਤੇ ਵੱਖ-ਵੱਖ ਤਰ੍ਹਾਂ ਦੇ 115 ਬੂਟੇ ਸਮੇਤ ਟ੍ਰੀ ਗਾਰਡ ਲਗਾਏ ਗਏ। ਉਨ੍ਹਾਂ ਦੱਸਿਆ ਕਿ ਟ੍ਰੀ ਗਾਰਡ ਲਗਾਉਣ ਦਾ ਮਕਸਦ ਕੋਈ ਵੀ ਪਸ਼ੂ ਬੂਟਿਆਂ ਨੂੰ ਖਾ ਨਾ ਸਕੇ। ਉਨ੍ਹਾਂ ਕਿਹਾ ਕਿ ਬੂਟੇ ਲਗਾਉਣ ਨਾਲ ਜਿਥੇ ਰੁੱਖ ਸਾਨੂੰ ਛਾਂ ਦਿੰਦੇ ਹਨ ਉਥੇ ਵਾਤਾਵਰਣ ਵੀ ਪ੍ਰਦੂਸ਼ਣ ਰਹਿਤ ਹੁੰਦਾ ਹੈ।
ਉਨ੍ਹਾਂ ਦੱਸਿਆ ਕਿ ਬੂਟੇ ਲਗਾਉ ਦੀ ਮੁਹਿੰਮ ਲਗਾਤਾਰੀ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਅਬੋਹਰ ਰੋਡ ਦੇ ਨਾਲ-ਨਾਲ ਸ਼ਹਿਰ ਦੇ ਹੋਰ ਹਿੱਸਿਆਂ ਵਿਚ ਵੀ ਜਗ੍ਹਾਂ ਤਿਆਰ ਕੀਤੀ ਜਾ ਰਹੀ ਹੈ ਜਿਥੇ ਵੱਧ ਤੋਂ ਵੱਧ ਬੂਟੇ ਲੱਗ ਸਕਣ ਤਾਂ ਜੋ ਸ਼ਹਿਰ ਅੰਦਰ ਹਰਿਆਲੀ ਹੀ ਹਰਿਆਲੀ ਨਜਰ ਆਵੇ। ਉਨ੍ਹਾਂ ਕਿਹਾ ਕਿ ਬੂਟੇ ਲਗਾਉਣ ਤੱਕ ਹੀ ਕੰਮ ਸੀਮਤ ਨਹੀਂ ਹੁੰਦਾ ਬਲਕਿ ਇਨ੍ਹਾਂ ਦੀ ਦੇਖ-ਰੇਖ ਕਰਕੇ ਇਸਦਾ ਪਾਲਣ ਪੋਸ਼ਣ ਵੀ ਕੀਤਾ ਜਾ ਰਿਹਾ ਹੈ।
ਇਸ ਮੌੇਕੇ ਸੈਨੇਟਰੀ ਇੰਸਪੈਕਟਰ ਨਰੇਸ਼ ਖੇੜਾ, ਯੂਥ ਹੈਲਪਰ ਗਰੁੱਪ ਦੇ ਪ੍ਰਧਾਨ ਨਰੇਸ਼ ਕੁਮਾਰ ਤੇ ਹੋਰ ਪਤਵੰਤੇ ਸਜਨ ਮੌਜੂਦ ਸਨ।

Listen Live

Subscription Radio Punjab Today

Our Facebook

Social Counter

  • 17184 posts
  • 0 comments
  • 0 fans

Log In