Menu

ਫਾਜਿਲਕਾ ਜ਼ਿਲੇ ਵਿਚ ਕੋਵਿਡ 19 ਮਰੀਜਾਂ ਦੇ ਠੀਕ ਹੋਣ ਦੀ ਦਰ 73 ਫੀਸਦੀ ਹੋਈ – ਡੀਸੀ

ਫਾਜ਼ਿਲਕਾ, 8 ਅਗਸਤ(ਸੁਰਿੰਦਰਜੀਤ ਸਿੰਘ) – ਫਾਜ਼ਿਲਕਾ ਜ਼ਿਲੇ ਵਿਚ ਕੋਵਿਡ 19 ਬਿਮਾਰੀ ਤੇ ਫਤਿਹ ਹਾਸਲ ਕਰਕੇ ਠੀਕ ਹੋਣ ਵਾਲਿਆਂ ਦੀ ਦਰ 73 ਫੀਸਦੀ ਹੋ ਗਈ ਹੈ। ਇਹ ਰਾਸ਼ਟਰੀ ਔਸਤ ਤੋਂ ਵੀ ਜਿਆਦਾ ਹੈ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ ਹੈ। ਉਨਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਜ਼ਿਲਾ ਪ੍ਰਸਾਸਨ ਅਤੇ ਸਿਹਤ ਵਿਭਾਗ ਦੇ ਸਾਂਝੇ ਯਤਨਾ ਨਾਲ ਇਹ ਸੰਭਵ ਹੋਇਆ ਹੈ। ਉਨਾਂ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮਾਸਕ ਜਰੂਰ ਪਾਉਣ ਕਿਉਂਕਿ ਮੈਡੀਕਲ ਮਾਹਿਰਾਂ ਅਨੁਸਾਰ ਕੋਵਿਡ 19 ਬਿਮਾਰੀ ਫੈਲਣ ਦਾ ਖਤਰਾ 75 ਫੀਸਦੀ ਘੱਟ ਜਾਂਦਾ ਹੈ ਜੇਕਰ ਅਸੀਂ ਮਾਸਕ ਪਾ ਕੇ ਘਰੋਂ ਬਾਹਰ ਨਿਕਲਦੇ ਹਾਂ। ਉਨਾਂ ਨੇ ਸਮੂਹ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮਾਸਕ ਦੀ ਵਰਤੋਂ ਕਰਨ, ਵਾਰ ਵਾਰ ਹੱਥ ਧੋਣ ਅਤੇ ਸਮਾਜਿਕ ਦੂਰੀ ਦੇ ਨਿਯਮ ਦਾ ਪਾਲਣ ਕਰਨ ਤਾਂ ਕਰੋਨਾ ਨੂੰ ਅਸੀਂ ਸਹਿਜੇ ਹੀ ਹਰਾ ਸਕਦੇ ਹਾਂ। ਉਨਾਂ ਨੇ ਦੱਸਿਆ ਕਿ ਜ਼ਿਲੇ ਵਿਚ ਹੁਣ ਤੱਕ ਕੋਵਿਡ 19 ਦੇ ਕੁੱਲ 389 ਮਾਮਲੇ ਆਏ ਹਨ ਜਿੰਲਾਂ ਵਿਚੋਂ 284 ਜਣੇ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਅਤੇ ਜ਼ਿਲੇ ਵਿਚ ਐਕਟਿਕ ਕੇਸਾਂ ਦੀ ਗਿਣਤੀ ਕੇਵਲ 85 ਹੈ।
ਓਧਰ ਸਿਵਲ ਸਰਜਨ ਡਾ: ਚੰਦਰ ਮੋਹਨ ਕਟਾਰੀਆ ਨੇ ਦੱਸਿਆ ਹੈ ਕਿ ਜ਼ਿਲੇ ਵਿਚ ਅੱਜ 8 ਨਵੇਂ ਕੇਸ ਆਏ ਹਨ। ਇੰਨਾਂ ਵਿਚੋਂ 7 ਕੇਸਾਂ ਦੀ ਰਿਪੋਟ ਪੀਸੀਆਰ ਟੈਸਟ ਅਨੁਸਾਰ ਹੈ ਅਤੇ ਇਕ ਪਾਜਿਟਿਵ ਟੈਸਟ ਰਿਪੋਰਟ ਸਥਾਨਕ ਪੱਧਰ ਤੇ ਟ੍ਰੁਨੈਟ ਮਸ਼ੀਨ ਨਾਲ ਹੋਏ ਟੈਸਟ ਰਾਹੀਂ ਪ੍ਰਾਪਤ ਹੋਈ ਹੈ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39931 posts
  • 0 comments
  • 0 fans