ਫ਼ਾਜ਼ਿਲਕਾ 7 ਅਗਸਤ – ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿਚ ਸਿਖਿਆ ਸਕੱਤਰ ਿਸ਼ਨ ਕੁਮਾਰ ਦੀ ਦੇਖ-ਰੇਖ ਵਿਚ ਸਕੂਲ ਸਿਖਿਆ ਵਿਭਾਗ ਦੀ ਸਮੁੱਚੀ ਟੀਮ ਵੱਲੋਂ ਕਰਵਾਏ ਜਾ ਰਹੇ ਵੱਖ-ਵੱਖ ਮੁਕਾਬਲਿਆਂ ਦੀ ਲੜੀ ਵਿਚ ਬਲਾਕ ਪੱਧਰ ਦੇ ਕਰਵਾਏ ਗਏ ਗੀਤ ਮੁਕਾਬਲਿਆਂ ਦੇ ਨਤੀਜੇ ਦਾ ਐਲਾਨ ਕੀਤਾ ਗਿਆ। ਇਹ ਜਾਣਕਾਰੀ ਜ਼ਿਲਾ ਸਿਖਿਆ ਅਫਸਰ ਸੈਕੰਡਰੀ ਡਾ. ਤਿ੍ਰਲੋਚਨ ਸਿੰਘ ਸਿੱਧੂ ਨੇ ਦਿੱਤੀ।
ਜ਼ਿਲਾ ਸ਼ਿਖਿਆ ਅਫਸਰ ਨੇ ਦੱਸਿਆ ਕਿ ਮਿਡਲ ਵਰਗ ਵਿੱਚ ਖੁਸ਼ੀ ਅਬੋਹਰ -1, ਵਿਸ਼ਵਜੀਤ ਅਬੋਹਰ-2, ਤਮੰਨਾ ਬਲਾਕ ਫ਼ਾਜ਼ਿਲਕਾ-1, ਅੰਕੁਸ਼ ਫ਼ਾਜ਼ਿਲਕਾ-2, ਅਰਸ਼ਦੀਪ ਸਿੰਘ ਬਲਾਕ ਗੁਰੂਹਰਸਾਏ, ਰਾਜ ਸਿੰਘ ਜਲਾਲਾਬਾਦ-1, ਸਿਮਰਜੀਤ ਕੌਰ ਜਲਾਲਾਬਾਦ ਬਲਾਕ-2 ਅਤੇ ਸੈਕੰਡਰੀ ਵਰਗ ਵਿਚੋਂ ਜਪਨੀਤ ਕੌਰ ਅਬੋਹਰ-1, ਕੇਸਰ ਅਬੋਹਰ-2, ਰਣਨੀਤ ਕੌਰ ਫ਼ਾਜ਼ਿਲਕਾ-1, ਪਿ੍ਰੰਸ ਬਲਾਕ ਫ਼ਾਜ਼ਿਲਕਾ -2, ਪ੍ਰਵੀਨ ਕੁਮਾਰ ਗੁਰਹਰਸਾਏ, ਪੂਰਾ ਰਾਣੀ ਜਲਾਲਾਬਾਦ-1 ਅਤੇ ਅਰਸ਼ਦੀਪ ਸਿੰਘ ਜਲਾਲਾਬਾਦ ਬਲਾਕ-2 ਵਿਚ ਬਲਾਕ ਪੱਧਰ ਦੇ ਗੀਤ ਮੁਕਾਬਲਿਆਂ ਵਿਚ ਪਹਿਲੇ ਸਥਾਨ ’ਤੇ ਰਹੇ।
ਪ੍ਰਾਇਮਰੀ ਵਰਗ ਸੰਬਧੀ ਜਾਣਕਾਰੀ ਦਿੰਦਿਆਂ ਜ਼ਿਲਾ ਸਿਖਿਆ ਅਧਿਕਾਰੀ ਡਾ. ਸੁਖਵੀਰ ਸਿੰਘ ਬਲ ਨੇ ਦੱਸਿਆ ਕਿ ਅਬੋਹਰ ਬਲਾਕ-1 ਵਿਚੋਂ ਪ੍ਰਾਇਮਰੀ ਸਕੂਲ ਅਮਰਪੁਰਾ ਦੀ ਵਿਦਿਆਰਥਣ ਰੀਤੂ, ਅਬੋਹਰ-2 ਦੀ ਪ੍ਰੀਤ ਰਾਣੀ, ਫ਼ਾਜ਼ਿਲਕਾ -1 ਵਿਚੋਂ ਅਨਮੋਲ, ਫ਼ਾਜ਼ਿਲਕਾ-2 ਵਿਚੋਂ ਹਰਮਨਦੀਪ ਕੌਰ, ਗੁਰੂਹਰਸਹਾਏ ਬਲਾਕ ਵਿਚੋ ਜਸ਼ਨਪ੍ਰੀਤ ਸਿੰਘ, ਜਲਾਲਾਬਾਦ-1 ਵਿਚੋ ਮਨਪ੍ਰੀਤ ਸਿੰਘ ਅਤੇ ਜਲਾਲਾਬਾਦ-2 ਦੇ ਪ੍ਰਾਇਮਰੀ ਸਕੂਲ ਬਾਂਡੀਵਾਲੀ ਦੀ ਵਿਦਿਆਰਥਣ ਪਰਮਜੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ।
ਡਿਪਟੀ ਡੀ.ਈ.ਓ ਬਿ੍ਰਜ ਮੋਹਨ ਸਿੰਘ ਬੇਦੀ ਨੇ ਸਾਰੇ ਵਿਦਿਆਰਥੀਆਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ਦੇ ਨਾਲ-ਨਾਲ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਬਾਕੀ ਰਹਿੰਦੇ ਮੁਕਾਬਲਿਆਂ ਵਿਚ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਭਾਗ ਲੈਣ ਲਈ ਪ੍ਰੇਰਿਤ ਕਰਨ ਅਤੇ ਉਨਾਂ ਨੂੰ ਇਨਾ ਮੁਕਾਬਲਿਆਂ ਵਿਚ ਲੋੜੀਂਦੀ ਹਰ ਜਾਣਕਾਰੀ ਅਤੇ ਸਮੱਗਰੀ ਉਪਲਬਧ ਕਰਵਾਉਣ ਵਿਚ ਸਹਿਯੋਗ ਕਰਨ ਲਈ ਕਿਹਾ।
ਇਸ ਮੌਕੇ ਪੰਮੀ ਸਿੰਘ ਨੋਡਲ ਅਫਸਰ ਸੈਕੰਡਰੀ ਸਿਖਿਆ, ਸਵੀਕਾਰ ਗਾਂਧੀ ਨੋਡਲ ਅਫਸਰ ਐਲੀਮੈਂਟਰੀ ਸਿਖਿਆ ਅਤੇ ਚੇਤਨ ਦੱਤ ਸ਼ਰਮਾ ਤਕਨੀਕੀ ਮਾਹਿਰ ਮੌਜੂਦ ਰਹੇ।