Menu

ਅਹਿਮਦਾਬਾਦ ਦੇ ਕੋਵਿਡ-19 ਹਸਪਤਾਲ ਨੂੰ ਲੱਗੀ ਅੱਗ, ਅੱਠ ਮਰੀਜ਼ਾਂ ਦੀ ਮੌਤ

ਅਹਿਮਦਾਬਾਦ , 6 ਅਗਸਤ – ਅਹਿਮਦਾਬਾਦ ਦੇ ਨਵਰੰਗਪੁਰਾ ਇਲਾਕੇ ‘ਚ ਸਥਿਤ ਹਸਪਤਾਲ ‘ਚ ਵੀਰਵਾਰ ਤੜਕੇ 3 ਵਜੇ ਅੱਗ ਲੱਗ ਗਈ ਜਿਸ ਨਾਲ ਅੱਠ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਮੌਤ ਹੋ ਗਈ। ਇਹ ਇਕ ਕੋਵਿਡ-19 ਹਸਪਤਾਲ ਹੈ। ਅੱਗ ਹਸਪਤਾਲ ਦੀ ਚੌਥੀ ਮੰਜ਼ਿਲ ‘ਤੇ ਆਈਸੀਯੂ ਵਾਰਡ ‘ਚ ਲੱਗੀ ਸੀ। ਮ੍ਰਿਤਕਾਂ ‘ਚ ਪੰਜ ਆਦਮੀ ਤੇ ਤਿੰਨ ਔਰਤ ਮਰੀਜ਼ ਸਨ ਜੋ ਹਸਪਤਾਲ ‘ਚ ਇਲਾਜ ਕਰਾ ਰਹੇ ਸਨ। ਹਸਪਤਾਲ ‘ਚ ਭਰਤੀ ਲਗਪਗ 40 ਹੋਰ ਰੋਗੀਆਂ ਨੂੰ ਅੱਗ ਤੋਂ ਬਾਅਦ ਸਿਵਿਕ ਬਾਡੀ ਦੁਆਰਾ ਸੰਚਾਲਿਤ ਐੱਸਵੀਪੀ ਹਸਪਤਾਲ ‘ਚ ਤਬਦੀਲ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਹਸਪਤਾਲ ਦੇ ਆਈਸੀਯੂ ਵਿਭਾਗ ‘ਚ ਸ਼ਾਰਟ ਸਰਕਿਟ ਦੇ ਕਾਰਨ ਅੱਗ ਲੱਗੀ ਤੇ ਹੌਲੀ-ਹੌਲੀ ਅੱਗ ਫ਼ੈਲਦੀ ਚਲੀ ਗਈ।

ਗੁਜਰਾਤ ਦੇ ਮੁੱਖ ਮੰਤਰੀ ਦਫ਼ਤਰ ਨੇ ਕਿਹਾ, ਮੁੱਖ ਮੰਤਰੀ ਵਿਜੇ ਰੁਪਾਨੀ ਨੇ ਅਹਿਮਦਾਬਾਦ ਦੇ ਸ਼੍ਰੇਅ ਹਸਪਤਾਲ ‘ਚ ਅੱਗ ਲੱਗਣ ਦੀ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਸੰਗੀਤਾ ਸਿੰਘ, ਵਧੀਕ ਮੁੱਖ ਸਕੱਤਰ (ਗ੍ਰਹਿ ਵਿਭਾਗ) ਜਾਂਚ ਦੀ ਅਗਵਾਈ ਕਰਨਗੇ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ 3 ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਮੰਗੀ ਹੈ।

Listen Live

Subscription Radio Punjab Today

Our Facebook

Social Counter

  • 17059 posts
  • 0 comments
  • 0 fans

Log In