Menu

ਕੱਚੇ ਮੁਲਾਜ਼ਮਾਂ ਨੇ ਮੁੱਖ ਮੰਤਰੀ ਨੂੰ ਭੇਜੇ ਕਾਹੜੇ ਦੇ ਪੈਕਟ, ਕੀਤੀ ਸਰਕਾਰ ਦੀ ਤੰਦਰੁਸਤੀ ਦੀ ਕਾਮਨਾ

ਫਿਰੋਜ਼ਪੁਰ 5 ਅਗਸਤ( ਗੁਰਦਰਸ਼ਨ ਸਿੰਘ ਸੰਧੂ) – ਗੈੱਟ ਵੈੱਲ ਸੂਨ ਸ਼ਬਦ ਅਸੀ ਅਕਸਰ ਹੀ ਕਿਸੇ ਦੀ ਤੰਦਰੁਸਤੀ ਦੀ ਕਾਮਨਾ ਲਈ ਵਰਤਿਆ ਜਾਦਾ ਹੈ। ਹੁਣ ਇਹ ਸ਼ਬਦ ਪੰਜਾਬ ਸਰਕਾਰ ਦੀ ਤੰਦਰੁਸਤੀ ਲਈ ਵਰਤਿਆ ਜਾ ਰਿਹਾ ਹੈ ਕਿਉਕਿ ਪੰਜਾਬ ਦੇ ਕੱਚੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਪਿਛਲੇ ਸਾਢੇ ਤਿੰਨ ਸਾਲ ਤੋਂ ਬਿਮਾਰ ਹੈ ਅਤੇ ਇਕਾਂਤਵਾਸ ਵਿਚ ਹੈ।ਇਸ ਲਈ ਸਰਵ ਸਿੱਖਿਆ ਅਭਿਆਨ ਦਫਤਰੀ ਮੁਲਾਜ਼ਮਾਂ ਵੱਲੋਂ ਕੀਤੇ ਫੈਸਲੇ ਅਨੁਸਾਰ ਅੱਜ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦੀ ਤੰਦਰੁਸਤੀ ਲਈ  ਮੁੱਖ ਮੰਤਰੀ ਪੰਜਾਬ ਨੂੰ  ਗੈੱਟ ਵੈੱਲ ਸੁਣ  ਦੇ ਕਾਰਡ ਅਤੇ ਕਾਹੜੇ ਦੇ ਪੈਕਟ ਭੇਜ ਕੇ ਅਰਦਾਸ ਕੀਤੀ ਤਾਂ ਜੋ ਉਹ ਠੀਕ ਹੋ ਕੇ ਕੱਚੇ ਮੁਲਾਜ਼ਮਾਂ ਦੀ ਗੱਲ ਸੁਣ ਸਕਣ।ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਜਥੇਬੰਦੀ ਦੇ ਆਗੂ ਸਰਬਜੀਤ ਸਿੰਘ ਜਨਕ ਸਿੰਘ, ਵਰਿੰਦਰ ਸਿੰਘ ਰਜਿੰਦਰ ਸਿੰਘ ਸੰਧਾ ਸੁਨੀਲ ਕੁਮਾਰ ਕੁਲਨਾਇਕ ਵਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ 2018 ਤੋਂ ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ ਅਧਿਆਪਕਾਂ ਨੂੰ ਵਿਭਾਗ ਵਿਚ ਪੱਕਾ ਕਰ ਦਿੱਤਾ ਸੀ ਪ੍ਰੰਤੂ ਅਧਿਆਪਕਾਂ ਤੋਂ ਪਹਿਲਾ ਕੰਮ ਕਰ ਰਹੇ ਦਫਤਰੀ ਕਰਮਚਾਰੀਆ ਨੂੰ ਅਣਗੋਲਿਆ ਕੀਤਾ ਗਿਆ ਸੀ।ਆਗੂਆ ਨੇ ਕਿਹਾ ਕਿ ਕਰਮਚਾਰੀਆ ਨੂੰ ਪੱਕਾ ਕਰਨ ਲਈ ਵਿੱਤ ਵਿਭਾਗ ਵੱਲੋਂ ਮੰਨਜ਼ੂਰੀ ਦਿੱਤੀ ਜਾ ਚੁੱਕੀ ਹੈ ਪਰ ਉਸਦੇ ਬਾਵਜੂਦ ਵੀ ਸਰਕਾਰ ਸਮਾਂ ਟਪਾ ਰਹੀ ਹੈ।
ਬੀਤੇ ਦਿਨੀ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਵੀ ਮੁਲਾਕਾਤ ਕੀਤੀ ਗਈ ਸੀ ਜਿਸ ਦੋਰਾਨ ਉਨਾਂ ਕਿਹਾ ਕਿ ਸਰਕਾਰ ਦੇ ਹਾਲਾਤ ਠੀਕ ਨਹੀ ਹਨ ਜਿਸ ਤੋਂ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਸਰਕਾਰ ਠੀਕ ਨਹੀ ਹੈ। ਕੱਚੇ ਮੁਲਾਜ਼ਮਾਂ ਨੇ Get Well Soon ਅਤੇ ਕਾਹੜੇ ਦੇ ਪੈਕਟਾਂ ਨਾਲ ਮੀਡੀਆ ਰੇ ਰੂਬਰੂ ਹੋਣ ਉਪਰੰਤ ਇਹ ਕਾਰਡ ਤੇ ਕਾਹੜੇ ਦੇ ਪੈਕਟ ਮੁੱਖ ਮੰਤਰੀ ਪੰਜਾਬ ਨੂੰ ਉਨ੍ਹਾਂ ਦੀ ਰਿਹਾਇਸ਼ ਚੰਡੀਗੜ੍ਹ ਵਿਖੇ ਭੇਜੇ ਅਤੇ ਮੁਲਾਜ਼ਮਾਂ ਵੱਲੋਂ ਸਪੱਸ਼ਟ ਐਲਾਨ ਕੀਤਾ ਗਿਆ ਕਿ ਜੇਕਰ ਜਲਦ ਹੀ ਮੁਲਾਜ਼ਮਾਂ ਨੂੰ ਰੈਗੂਲਰ ਨਾ ਕੀਤਾ ਗਿਆ ਤਾਂ ਮੁਲਾਜ਼ਮ ਸਘੰਰਸ਼ ਨੂੰ ਹੋਰ ਵਧਾਉਣਗੇ।ਇਸ ਮੌਕੇ ਪਰਵੀਨ ਕੁਮਾਰ, ਪਵਨ ਮੈਦਾਨ, ਲਵਦੀਪ ਸੁਖਦੇਵ ਸਿੰਘ, ਚਰਨਪਾਲ ਸਿੰਘ, ਰਾਜ ਪੁਰੀ, ਦਲਜਿੰਦਰ ਸਿੰਘ ਆਦਿ ਮੈਂਬਰ ਮੋਜੂਦ ਸਨ।

‘ਆਪ’ ‘ਚ ਬਗਾਵਤ: ਡਿਪਟੀ ਮੇਅਰ ਦੇ ਅਹੁਦੇ…

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਦਾ ਅਸਰ…

ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਪਾਬੰਦੀ…

ਚੰਡੀਗੜ੍ਹ, 18 ਅਪ੍ਰੈਲ 2024- ਪੰਜਾਬ ਅਤੇ ਹਰਿਆਣਾ…

ਜੇਲ੍ਹ ‘ਚ ਮਹਿਲਾ ਕੈਦੀ ਨਾਲ…

ਜੀਂਦ, 18 ਅਪ੍ਰੈਲ 2024 : ਹਰਿਆਣਾ ਦੇ…

ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ…

ਨਵੀਂ ਦਿੱਲੀ, 18 ਅਪ੍ਰੈਲ 2024- ਦਿੱਲੀ ਆਬਕਾਰੀ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39810 posts
  • 0 comments
  • 0 fans