Menu

ਕਰੋਨਾ ਪੀੜਤ ਮਜ਼ਦੂਰ ਦੇ ਸੰਪਰਕ ਵਿੱਚ ਆਉਣ ਵਾਲੇ 50 ਚੋਂ 33 ਲੋਕਾਂ ਦੇ ਕੀਤੇ ਗਏ ਕਰੋਨਾ ਸੈਂਪਲ

 ਕਾਹਨੂੰਵਾਨ, 4 ਅਗਸਤ (ਕੁਲਦੀਪ ਜਾਫਲਪੁਰ) – ਸੀ ਐੱਚ ਸੀ ਭੈਣੀ ਮੀਆਂ ਖਾਨ ਅਧੀਨ ਪੈਂਦੇ ਪਿੰਡ ਰਾਜੂ ਬੇਲਾ ਵਿੱਚ ਇਕ ਟਾਇਲ ਫੈਕਟਰੀ ਤੇ ਕੰਮ ਕਰਦਾ ਮਜ਼ਦੂਰ ਕਰੋਨਾ ਪੀੜਤ ਪਾਇਆ ਗਿਆ ਸੀ। ਜਿਸ ਉਪਰੰਤ ਸਿਹਤ ਵਿਭਾਗ ਵੱਲੋਂ ਉਸ ਮਜ਼ਦੂਰ ਦੇ ਸੰਪਰਕ ਵਿੱਚ ਆਉਣ ਵਾਲੇ ਹੋਰ ਮਜ਼ਦੂਰਾਂ ਕਿਸਾਨ ਪਰਿਵਾਰ ਅਤੇ ਹੋਰ ਲੋਕਾਂ ਦੇ ਕਰੋਨਾ ਸੈਂਪਲ ਲੈਣ ਦੇ ਸਿਹਤ ਵਿਭਾਗ ਨੇ ਹੁਕਮ ਦਿੱਤੇ ਸਨ। ਜਿਸ ਤੋਂ ਬਾਅਦ 50 ਦੇ ਕਰੀਬ ਲੋਕਾਂ ਦੀ ਨਿਸ਼ਾਨਦੇਹੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਸੀ। ਇਨ੍ਹਾਂ ਵਿੱਚੋਂ 33 ਵਿਅਕਤੀਆਂ ਦੇ ਸੋਮਵਾਰ ਕਰੋਨਾ ਸੈਂਪਲ ਲੈ ਲਏ ਗਏ ਸਨ। ਪਰ ਇਸ ਉਪਰੰਤ ਸੀਐਚਸੀ ਭੈਣੀ ਮੀਆਂ ਖਾਂ ਵਿੱਚ ਮੌਕੇ ਤੇ ਹਾਜ਼ਰ ਡਾਕਟਰ ਅਤੇ ਸਟਾਫ ਵਿੱਚ ਕਲੇਸ਼ ਹੋਣ ਕਾਰਨ ਬਾਕੀ 15 ਦੇ ਕਰੀਬ ਲੋਕਾਂ ਦੇ ਘਰਾਂ ਦਾ ਸੈਂਪਲ ਨਹੀਂ ਹੋ ਸਕੇ। ਇਸ ਸਬੰਧੀ ਐਸਐਮਓ ਸੀਐਚਸੀ ਕਾਹਨੂੰਵਾਨ ਭੁਪਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਬਾਕੀ ਲੋਕਾਂ ਦੇ ਵੀ ਜਲਦੀ ਕਰੋਨਾ ਸੈਂਪਲ ਲੈ ਲਏ ਜਾਣਗੇ। ਇਸ ਸਬੰਧੀ ਗੱਲਬਾਤ ਕਰਦੇ ਹੋਏ ਪਿੰਡ ਰਾਜੂ ਬੇਲਾ ਦੇ ਸਰਪੰਚ ਭਗਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਹਾਲਾਤ ਬਿਲਕੁਲ ਠੀਕ ਹਨ।ਪੀੜਤ ਮਜ਼ਦੂਰ ਨੂੰ ਇੰਸੋਲੇਂਸਨ ਕੇਂਦਰ ਗੁਰਦਾਸਪੁਰ ਵਿਖੇ ਭੇਜ ਦਿੱਤਾ ਗਿਆ ਹੈ। ਅਤੇ ਉਸ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੇ ਸੈਂਪਲਾਂ ਦੀ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

Listen Live

Subscription Radio Punjab Today

Our Facebook

Social Counter

  • 17973 posts
  • 0 comments
  • 0 fans

Log In