ਕਪੂਰਥਲਾ, 4 ਅਗਸਤ – ਨਕਲੀ ਸ਼ਰਾਬ ਦੇ ਮਾਮਲੇ ਨੂੰ ਲੈ ਕਿ ਮੰਗਲਵਾਰ ਸਵੇਰੇ ਐਸ.ਡੀ. ਐਮ. ਵਰਿੰਦਰਪਾਲ ਸਿੰਘ ਬਾਜਵਾ ਤੇ ਸਹਾਇਕ ਆਬਕਾਰੀ ਕਮਿਸ਼ਨਰ ਹਰਦੀਪ ਭਾਵਰਾ ਵਲੋਂ ਪੁਲਿਸ ਟੀਮਾਂ ਦੇ ਨਾਲ ਸ਼ਰਾਬ ਤਸਕਰੀ ਨਾਲ ਪ੍ਰਭਾਵਿਤ ਇਲਾਕਿਆਂ ਵਿਚ ਫਲੈਗ ਮਾਰਚ ਕੀਤਾ ਗਿਆ ਜਿਸ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਸ਼ਰਾਬ ਤਸਕਰੀ ਤੋਂ ਬਾਜ਼ ਆਉਣ ਤਾਂ ਜੋ ਪੰਜਾਬ ਦੇ ਕੁੱਝ ਜ਼ਿਲ੍ਹਿਆਂ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਵਾਪਰੀ ਘਟਨਾ ਨੂੰ ਆਪਣੇ ਇਲਾਕੇ ਵਿਚ ਹੋਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ ਕਾਬੂ ਆਇਆ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।