Menu

4 ਮਹੀਨਿਆਂ ਵਿਚ 7626 ਲੋਕਾਂ ਦਾ ਕੀਤਾ ਸਰਬਤ ਸਿਹਤ ਬੀਮਾ ਸਕੀਮ ਤਹਿਤ ਇਲਾਜ

ਫਾਜ਼ਿਲਕਾ, 1 ਅਗਸਤ – ਕੋਵਿਡ 19 ਦੇ ਸਕੰਟ ਨਾਲ ਜਿੱਥੇ ਪੂਰੀ ਦੁਨੀਆਂ ਮੁਕਾਬਲਾ ਕਰ ਰਹੀ ਹੈ, ਉਥੇ ਇਸ ਮੁਸਕਿਲ ਦੌਰ ਵਿਚ ਵੀ ਸਾਡੇ ਡਾਕਟਰੀ ਅਤੇ ਪੈਰਾ ਮੈਡੀਕਲ ਸਟਾਫ ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਸਿਹਤ ਸਹੁਲਤਾਂ ਮੁਹਈਆ ਕਰਵਾਉਣ ਲਈ ਦਿਨ ਰਾਤ ਕੰਮ ਕਰ ਰਿਹਾ ਹੈ। ਕੋਵਿਡ ਦਾ ਡਰ ਵੀ ਸਾਡੇ ਇੰਨਾਂ ਯੋਧਿਆ ਦਾ ਹੌਂਸਲਾ ਨਹੀਂ ਤੋੜ ਸਕਿਆ ਹੈ। ਉਥੇ ਹੀ ਇਸ ਮੁਸਕਿਲ ਦੌਰ ਵਿਚ ਸਰਬਤ ਸਿਹਤ ਬੀਮਾ ਯੋਜਨਾ ਜ਼ਿਲੇ ਦੇ ਲੋਕਾਂ ਲਈ ਵੱਡਾ ਸਹਾਰਾ ਸਾਬਤ ਹੋਈ ਹੈ।
ਸਿਹਤ ਮੰਤਰੀ ਸ: ਬਲਬੀਰ ਸਿੰਘ ਸਿੱਧੂ ਦੀ ਯੋਗ ਅਗਵਾਈ ਅਤੇ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਹਤ ਵਿਭਾਗ ਨੇ ਜ਼ਿਲੇ ਵਿਚ ਕੋਵਿਡ ਦੇ ਇਸ ਦੌਰ ਵਿਚ 1 ਅਪ੍ਰੈਲ 2020 ਤੋਂ 31 ਜੁਲਾਈ 2020 ਤੱਕ ਦੇ 4 ਮਹੀਨੇ ਦੇ ਕਾਲ ਖੰਡ ਵਿਚ 7626 ਲੋਕਾਂ ਨੂੰ ਇਸ ਸਕੀਮ ਤਹਿਤ ਮੁਫ਼ਤ ਇਲਾਜ ਦੀ ਸਹੁਲਤ ਮੁਹਈਆ ਕਰਵਾਈ ਹੈ। ਇਹ ਜਾਣਕਾਰੀ ਜ਼ਿਲੇ ਦੇ ਸਿਵਲ ਸਰਜਨ ਡਾ: ਚੰਦਰ ਮੋਹਨ ਮੋਹਨ ਕਟਾਰੀਆ ਨੇ ਦਿੱਤੀ।
ਸਿਵਲ ਸਰਜਨ ਨੇ ਦੱਸਿਆ ਕਿ ਇਸ ਸਕੀਮ ਤਹਿਤ ਇਸ ਸਮੇਂ ਦੌਰਾਨ ਉਕਤ ਲੋਕਾਂ ਦੇ ਇਲਾਜ ਤੇ ਸਰਕਾਰ ਵੱਲੋਂ 6 ਕਰੋੜ, 75 ਲੱਖ 61 ਹਜਾਰ 750 ਰੁਪੲ ਖਰਚ ਕੀਤੇ ਗਏ ਹਨ। ਇੰਨਾਂ ਵਿਚੋਂ 3985 ਮਰੀਜਾਂ ਦਾ ਇਲਾਜ ਸਰਕਾਰੀ ਹਸਪਤਾਲਾਂ ਵਿਚ ਕੀਤਾ ਗਿਆ ਜਿਸ ਲਈ 2,29,96,600 ਰੁਪਏ ਖਰਚ ਹੋਇਆ ਹੈ ਜਦ ਕਿ ਜ਼ਿਲੇ ਦੇ ਪ੍ਰਾਈਵੇਟ ਹਸਪਤਾਲਾਂ ਅਤੇ ਰਾਜ ਦੇ ਹੋਰ ਹਸਪਤਾਲਾਂ ਵਿਚ 3641 ਮਰੀਜਾਂ ਨੇ ਇਸ ਸਕੀਮ ਤਹਿਤ ਇਲਾਜ ਕਰਵਾਇਆ ਅਤੇ ਇਸ ਤੇ 4,46,65,150 ਰੁਪਏ ਦਾ ਭੁਗਤਾਨ ਕੀਤਾ ਗਿਆ।
ਸਿਵਲ ਸਰਜਨ ਨੇ ਦੱਸਿਆ ਕਿ ਪ੍ਰਾਈਵੇਟ ਹਸਪਤਾਲਾਂ ਵਿਚ ਜਿਆਦਾਤਰ ਲੈਪਰੋਸਕੋਪਿਕ ਸਰਜਰੀ, ਵੱਡੇ ਆਪ੍ਰੇਸ਼ਨ, ਜੋੜਾਂ ਦੇ ਦਰਦਾਂ ਸਬੰਧੀ ਆਪ੍ਰੇਸ਼ਨ ਅਤੇ ਜਣੇਪੇ ਸਬੰਧੀ ਆਪ੍ਰੇਸ਼ਨ ਕੀਤੇ ਗਏ। ਪਹਿਲਾਂ ਅਜਿਹੇ ਇਲਾਜ ਲਈ ਪ੍ਰਾਈਵੇਟ ਹਸਪਤਾਲ ਬਹੁਤ ਸਾਰੇ ਲੋਕਾਂ ਦੀ ਪਹੰੁਚ ਵਿਚ ਨਹੀਂ ਸਨ ਪਰ ਸਰਕਾਰ ਦੀ ਸਰਬਤ ਸਿਹਤ ਬੀਮਾ ਸਕੀਮ ਨੇ ਲੋਕਾਂ ਨੂੰ ਨਿੱਜੀ ਹਸਪਤਾਲਾਂ ਤੋਂ ਵੀ ਆਪਣਾ ਇਲਾਜ ਮੁਫ਼ਤ ਕਰਵਾਉਣ ਦੀ ਸਹੁਲਤ ਦਿੱਤੀ ਹੈ। ਜਦ ਕਿ ਸਰਕਾਰੀ ਹਸਪਤਾਲਾਂ ਵਿਚ ਜਣੇਪੇ ਸਮੇਤ ਹਰ ਪ੍ਰਕਾਰ ਦੇ ਆਪ੍ਰੇਸ਼ਨ ਕੀਤੇ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਮਾਸ ਮੀਡੀਆ ਅਫ਼ਸਰ ਸ੍ਰੀ ਅਨਿਲ ਧਾਮੂ ਨੇ ਦੱਸਿਆ ਕਿ ਇਕ ਪਾਸੇ ਜਿੱਥੇ ਸਿਹਤ ਵਿਭਾਗ ਕੋਵਿਡ ਨਾਲ ਜੰਗ ਲੜ ਰਿਹਾ ਹੈ ਉਥੇ ਹੀ ਇਹ ਦੁਸਰੇ ਰੋਗਾਂ ਨਾਲ ਪੀੜਤ ਲੋਕਾਂ ਨੂੰ ਸਿਹਤ ਸੇਵਾਵਾਂ ਮੁਹਈਆ ਕਰਵਾਉਣ ਲਈ ਦਿਨ ਰਾਤ ਕੰਮ ਕਰ ਰਿਹਾ ਹੈ। ਇਸ ਸਕੀਮ ਤਹਿਤ ਸੰਦੀਪ ਕੌਰ, ਅਜੈ ਕੁਮਾਰ ਅਤੇ ਜਗਦੀਸ਼ ਅਤੇ ਹੋਰ ਕਰਮਚਾਰੀਆਂ ਦੀ ਟੀਮ ਲੋਕਾਂ ਨੂੰ ਸਮੇਂ ਸਿਰ ਸਕੀਮ ਦਾ ਲਾਭ ਲੈਣ ਵਿਚ ਮਦਦ ਕਰ ਰਹੀ ਹੈ।
ਜ਼ਿਲਾ ਮਾਸ ਮੀਡੀਆ ਅਫ਼ਸਰ ਨੇ ਦੱਸਿਆ ਕਿ ਇਸ ਸਕੀਮ ਤਹਿਤ ਰਜਿਸਟਰਡ ਲੋਕਾਂ ਦਾ ਇਕ ਸਾਲ ਵਿਚ 5 ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਹੈ ਅਤੇ ਵਿਅਕਤੀ ਸਰਕਾਰੀ ਅਤੇ ਰਜਿਸਟਰਡ ਪ੍ਰਾਈਵੇਟ ਹਸਪਤਾਲਾਂ ਵਿਚੋਂ ਕਿਤੇ ਵੀ ਇਸ ਸਕੀਮ ਤਹਿਤ ਆਪਣਾ ਨਗਦੀ ਰਹਿਤ ਇਲਾਜ ਕਰਵਾ ਸਕਦਾ ਹੈ।
ਪਿੰਡ ਮੌਜਮ ਦੀ ਪਾਸੋ ਬਾਈ ਜਿਸ ਦਾ ਇਸ ਸਕੀਮ ਤਹਿਤ ਸਰਕਾਰੀ ਹਸਪਤਾਲ ਤੋਂ ਆਪ੍ਰੇਸ਼ਨ ਹੋਇਆ ਸੀ ਜਦ ਆਪ੍ਰੇਸ਼ਨ ਕਰਵਾ ਕੇ ਆਪਣੇ ਪੈਰਾ ਤੇ ਤੁਰ ਕੇ ਘਰ ਨੂੰ ਪਰਤੀ ਤਾਂ ਉਸਦੀ ਖੁਸ਼ੀ ਵੇਖਣ ਵਾਲੀ ਸੀ। ਇਹ ਆਪ੍ਰੇਸ਼ਨ ਡਾ: ਵਿਕਾਸ ਗਾਂਧੀ ਨੇ ਕੀਤਾ ਸੀ।

Listen Live

Subscription Radio Punjab Today

Our Facebook

Social Counter

  • 16576 posts
  • 0 comments
  • 0 fans

Log In