Menu

ਪ੍ਰਧਾਨ ਮੰਤਰੀ ਰੋਜਗਾਰ ਉਤਪਤੀ ਯੋਜਨਾ ਸਕੀਮ ਅਧੀਨ ਮੈਨੂਫੈਕਚਰਿੰਗ ਅਤੇ ਸਰਵਿਸ ਯੁਨਿਟਾਂ ਲਈ ਮੁਹੱਈਆ ਕਰਵਾਇਆ ਜਾਂਦਾ ਕਰਜਾ

ਫਾਜਿਲਕਾ, 1 ਅਗਸਤ (ਸੁਰਿੰਦਰਜੀਤ ਸਿੰਘ) –  ਸਰਕਾਰ ਵੱਲੋਂ ਰੋਜਗਾਰ ਦੇ ਵਧੇਰੇ ਮੌਕੇ ਉਪਲਬਧ ਕਰਵਾਉਣ ਲਈ ਪ੍ਰਧਾਨ ਮੰਤਰੀ ਰੋਜਗਾਰ ਉਤਪਤੀ ਯੋਜਨਾ ਸਕੀਮ ਚਲਾਈ ਜਾ ਰਹੀ ਹੈ। ਇਸ ਸਕੀਮ ਤਹਿਤ 25 ਲੱਖ ਰੁਪਏ ਦੇ ਕਰਜੇ ਨਿਰਮਾਣ ਖੇਤਰ ਦੇ ਪ੍ਰੋਜੈਕਟਾਂ ਲਈ ਅਤੇ 10 ਲੱਖ ਰੁਪਏ ਦੇ ਕਰਜੇ ਸਰਵਿਸ ਖੇਤਰ ਲਈ ਨੈਸ਼ਨਲਾਈਜ਼ਡ ਬੈਂਕਾਂ ਰਾਹੀਂ ਦਿਵਾਉਣ ਦੇ ਨਾਲ ਸਰਕਾਰ ਵੱਲੋਂ ਮਾਰਜਨ ਮਨੀ ਸਬਸਿਡੀ ਦੇ ਰੂਪ ਵਿੱਚ ਮੁਹੱਈਆ ਕਰਵਾਈ ਜਾਂਦੀ ਹੈ। ਇਹ ਸਕੀਮ ਸੂਬੇ ਅੰਦਰ ਤਿੰਨ ਏਜੰਸੀਆਂ ਕੇ.ਵੀ.ਆਈ.ਸੀ., ਪੰਜਾਬ ਖਾਦੀ ਬੋਰਡ ਅਤੇ ਜ਼ਿਲਾ ਉਦਯੋਗ ਕੇਂਦਰਾਂ ਰਾਹੀਂ ਚਲਾਈ ਜਾ ਰਹੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੀਨੀਅਰ ਉਦਯੋਗ ਉਨੱਤੀ ਅਫਸਰ ਸ੍ਰੀ ਕੁਲਵੰਤ ਵਰਮਾ ਨੇ ਦੱਸਿਆ ਕਿ ਇਹ ਸਕੀਮ ਹਰਕੇ ਵਰਗ ਲਈ ਉਪਲਬੱਧ ਹੈ। ਇਸ ਸਕੀਮ ਅਧੀਨ ਨਿਰਮਾਣ ਖੇਤਰ ਅਤੇ ਸਰਵਿਸ ਯੁਨਿਟਾਂ ਲਈ ਕਰਜਾ ਮਿਲ ਸਕਦਾ ਹੈ। ਉਨਾਂ ਦੱਸਿਆ ਕਿ ਸਰਵਿਸ ਯੂਨਿਟਾਂ ਲਈ 10 ਲੱਖ ਰੁਪਏ ਅਤੇ ਨਿਰਮਾਣ ਯੂਨਿਟਾਂ ਲਈ 25 ਲੱਖ ਰੁਪਏ ਤੱਕ ਕਰਜਾ ਮਿਲ ਸਕਦਾ ਹੈ। ਉਨਾਂ ਦੱਸਿਆ ਕਿ ਜਨਰਲ ਵਰਗ ਲਈ ਪ੍ਰੋਜੈਕਟ ਦੀ ਲਾਗਤ ‘ਤੇ ਦਰਖਾਸਤੀ ਵੱਲੋਂ 10 ਫੀਸਦੀ ਦਾ ਯੋਗਦਾਨ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਸ਼ਹਿਰੀ ਖੇਤਰ ਨੂੰ ਸਬਸਿਡੀ 15 ਫੀਸਦੀ ਅਤੇ ਪੇਂਡੂ ਖੇਤਰ ਵਾਲੇ ਪ੍ਰਾਰਥੀ ਲਈ 25 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ।
ਉਨਾਂ ਦੱਸਿਆ ਕਿ ਰਿਜ਼ਰਵ ਕੈਟਾਗਿਰੀ ਜਿਵੇਂ ਐਸ.ਸੀ., ਐਸ.ਟੀ., ਓ.ਬੀ.ਸੀ., ਮਹਿਲਾਵਾਂ, ਸਾਬਕਾ ਫੌਜੀ, ਅੰਗਹੀਣ, ਬਾਰਡਰ ਏਰੀਆ ਵਾਲੇ ਲਾਭਪਾਤਰੀਆਂ ਨੂੰ 5 ਫੀਸਦੀ ਪ੍ਰੋਜੈਕਟ ਲਗਾਉਣ ‘ਤੇ ਯੋਗਦਾਨ ਪਾਉਣਾ ਪਵੇਗਾ ਅਤੇ ਸ਼ਹਿਰੀ ਖੇਤਰ ਨੂੰ 25 ਫੀਸਦੀ ਸਬਸਿਡੀ ਤੇ ਪੇਂਡੂ ਖੇਤਰ ਨੂੰ 35 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ 10 ਲੱਖ ਤੋਂ ਵਧੇਰੇ ਦੇ ਉਤਪਾਦਨ ਖੇਤਰ ਅਤੇ 5 ਲੱਖ ਤੋਂ ਵਧੇਰੇ ਦੇ ਸਰਵਿਸ਼ ਯੂਨਿਟਾਂ ਦੇ ਲਈ ਘੱਟੋ-ਘੱਟ ਵਿਦਿਅਕ ਯੋਗਤਾ ਅਠੱਵੀ ਪਾਸ ਤੇ ਉਮਰ ਘੱਟੋ-ਘੱਟ 18 ਸਾਲ ਹੋਣੀ ਲਾਜਮੀ ਹੈ। ਉਨਾਂ ਦੱਸਿਆ ਕਿ ਪ੍ਰਾਰਥੀ ਪੀ.ਐਮ.ਈ.ਜੀ.ਪੀ. ਪੋਰਟਲ  …‘ ਤੇ ਆਨਲਾਈਨ ਅਪਲਾਈ ਕਰ ਸਕਦਾ ਹੈ।
ਉਨਾਂ ਦੱਸਿਆ ਕਿ ਪ੍ਰਾਰਥੀ ਵੱਲੋਂ ਅਪਲਾਈ ਕਰਨ ਸਮੇਂ ਪ੍ਰੋਜੈਕਟ ਰਿਪੋਰਟ, ਯੋਗਤਾ ਸਰਟੀਫਿਕੇਟ, ਤਕਨੀਕੀ ਯੋਗਤਾ, ਰਿਹਾਇਸ਼ ਦਾ ਸਬੂਤ, ਸਵੈ-ਘੋਸ਼ਣਾ ਪਤਰ, ਕੰਮ ਕਰਨ ਵਾਲੀ ਥਾਂ ਦਾ ਸਬੂਤ, ਜਾਤੀ ਸਰਟੀਫਿਕੇਟ, ਸਰਹੱਦੀ ਖੇਤਰ ਦਾ ਸਰਟੀਫਿਕੇਟ, ਪਾਸਪੋਰਟ ਫੋਟੋਆਂ, ਆਧਾਰ ਕਾਰਡ ਅਤੇ ਆਬਾਦੀ ਸਰਟੀਫਿਕੇਟ (ਪੇਂਡੂ ਖੇਤਰਾਂ ਲਈ) ਪੋਰਟਲ ‘ਤੇ ਅਪਲੋਡ ਕੀਤੇ ਜਾਣ। ਉਨਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਸੈਂਟਰਲ ਬਲਾਕ ਦੀ ਪਹਿਲੀ ਮੰਜਲ ‘ਤੇ ਸਥਾਪਿਤ ਕਮਰਾ ਨੰਬਰ 203 ਵਿਖੇ ਸਥਾਪਿਤ ਦਫਤਰ ਜ਼ਿਲਾ ਉਦਯੋਗ ਕੇਂਦਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।

Listen Live

Subscription Radio Punjab Today

Our Facebook

Social Counter

  • 16486 posts
  • 0 comments
  • 0 fans

Log In