Menu

ਪੁਲਿਸ ਦੀ ਗੱਡੀ ਨੇ ਦਰੜੇ ਸਾਈਕਲ ਸਵਾਰ

ਪਟਿਆਲਾ, 30 ਜੁਲਾਈ – ਅੱਜ ਸਵੇਰੇ ਸਾਈਕਲਿੰਗ / ਸੈਰ ਕਰਨ ਗਏ ਦੋ ਵਿਅਕਤੀਆਂ ਨੂੰ ਡਕਾਲਾ ਰੋਡ ਉਤੇ ਹਰਿਆਣਾ ਪੁਲਿਸ ਦੇ ਡੀਜੀਪੀ ਦੀ creta ਗੱਡੀ ਵੱਲੋਂ ਟੱਕਰ ਮਾਰਨ ਦੀ ਖਬਰ ਹੈ। ਇਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਦੂਜੇ ਦਾ ਅਮਰ ਹਸਪਤਾਲ ਵਿਚ ਇਲਾਜ਼ ਕੀਤਾ ਜਾ ਰਿਹਾ ਹੈ।
ਪੁਲਿਸ ਕੇਸ ਥਾਣਾ ਪਸਿਆਣਾ ਪਟਿਆਲਾ ਵਿਖੇ ਕੀਤਾ ਜਾ ਰਿਹਾ ਹੈ। ਮਾਮਲਾ ਸੰਗੀਨ ਇਸ ਲਈ ਦਸਿਆ ਜਾ ਰਿਹੈ ਹੈ ਕਿ ਉਕਤ ਗੱਡੀ ਦੇ ਨਾਲ ਕੋਈ ਐਸਕੋਰਟ ਨਹੀਂ ਸੀ। ਕੋਈ ਕਹਿੰਦਾ ਗੱਡੀ ਡੀਜੀਪੀ ਚਲਾ ਰਹੇ ਸੀ, ਕੋਈ ਕਹਿੰਦਾ ਡੀਜੀਪੀ ਦਾ ਡਰਾਈਵਰ ਚਲਾ ਰਿਹਾ ਸੀ। ਲੇਕਿਨ ਇਹ ਵੀ ਸ਼ਕ ਹੈ ਕਿ ਉਕਤ ਕਾਰ ਡੀਜੀਪੀ ਦਾ ਕੋਈ ਪਰਿਵਾਰਕ ਮੈਂਬਰ ਤਾਂ ਨਹੀਂ ਚਲਾ ਰਿਹਾ ਸੀ ਕਿਉਂਕਿ ਡੀਜੀਪੀ ਦਾ ਇਸ ਪਾਸੇ ਕੋਈ ਰੂਟ ਤਾਂ ਨਹੀਂ ਸੀ। ਪਟਿਆਲਾ ਪੁਲਿਸ ਉਤੇ ਵੀ ਪ੍ਰੈਸ਼ਰ ਹੋ ਸਕਦਾ ਹੈ।

ਲਗਭਗ 40 ਸਾਲਾ ਮ੍ਰਿਤਕ ਪਟਿਆਲਾ ਦੇ ਅਨਾਰਦਾਣਾ ਚੌਕ ਨੇੜੇ ਬਹੇੜਾ ਰੋਡ ਵਿਚ ਪ੍ਰਸਿੱਧ ਨਟ ਬੋਲਟ ਦੀ ਦੁਕਾਨ ਦੇ ਮਾਲਕ ਦਾ ਬੇਟਾ ਦੱਸਿਆ ਗਿਆ ਹੈ।

Listen Live

Subscription Radio Punjab Today

Our Facebook

Social Counter

  • 16576 posts
  • 0 comments
  • 0 fans

Log In